DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸਿੱਖ ਜਥੇ ’ਚੋਂ ਲਾਪਤਾ ਸਰਬਜੀਤ ਕੌਰ ਪਾਕਿਸਤਾਨ ’ਚ ਬਣੀ 'ਨੂਰ ਹੁਸੈਨ'

ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਲਈ ਸਿੱਖ ਸ਼ਰਧਾਲੂਆਂ ਦੇ ਜਥੇ ਦੇ ਹਿੱਸੇ ਵਜੋਂ ਪਾਕਿਸਤਾਨ ਗਈ ਸਰਬਜੀਤ ਕੌਰ ਦੀ ਨਨਕਾਣਾ ਸਾਹਿਬ ਵਿਖੇ ਗੁਰਦੁਆਰਿਆਂ ਦੇ ਦੌਰੇ ਦੌਰਾਨ ਲਾਪਤਾ ਹੋਣ ਹੋ ਗਈ ਹੈ। ਪਰ ਪਾਕਿਸਤਾਨ ਤੋਂ ਤਾਜ਼ਾ ਰਿਪੋਰਟਾਂ ਵਿੱਚ ਦਾਅਵਾ...

  • fb
  • twitter
  • whatsapp
  • whatsapp
Advertisement

ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਲਈ ਸਿੱਖ ਸ਼ਰਧਾਲੂਆਂ ਦੇ ਜਥੇ ਦੇ ਹਿੱਸੇ ਵਜੋਂ ਪਾਕਿਸਤਾਨ ਗਈ ਸਰਬਜੀਤ ਕੌਰ ਦੀ ਨਨਕਾਣਾ ਸਾਹਿਬ ਵਿਖੇ ਗੁਰਦੁਆਰਿਆਂ ਦੇ ਦੌਰੇ ਦੌਰਾਨ ਲਾਪਤਾ ਹੋਣ ਹੋ ਗਈ ਹੈ।

ਪਰ ਪਾਕਿਸਤਾਨ ਤੋਂ ਤਾਜ਼ਾ ਰਿਪੋਰਟਾਂ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਸ ਨੇ ਇਸਲਾਮ ਕਬੂਲ ਕਰਦਿਆਂ ਆਪਣਾ ਨਾਮ ਨੂਰ ਹੁਸੈਨ ਕਰ ਲਿਆ ਹੈ ਅਤੇ ਉਸ ਦਾ ਨਿਕਾਹ ਹੋ ਗਿਆ ਹੈ। ਸ਼ੇਖੂਪੁਰਾ ਦੀ ਇੱਕ ਮਸਜਿਦ ਨੇ ਕਥਿਤ ਤੌਰ ’ਤੇ ਉਸ ਦੀ ਸਹਿਮਤੀ ਦਾ ਹਵਾਲਾ ਦਿੰਦੇ ਹੋਏ ਨਿਕਾਹ ਸਰਟੀਫਿਕੇਟ ਜਾਰੀ ਕੀਤਾ ਹੈ। ਹਾਲਾਂਕਿ ਮੁੱਢਲੀ ਰਿਪੋਰਟਾਂ ਦੌਰਾਨ ‘ਟ੍ਰਿਬਿਊਨ ਸਮੂਹ’ ਅਜੇ ਦਸਤਾਵੇਜ਼ ਦੀ ਪ੍ਰਮਾਣਿਕਤਾ ਦੀ ਸੁਤੰਤਰ ਤੌਰ 'ਤੇ ਪੁਸ਼ਟੀ ਨਹੀਂ ਕਰਦਾ ਹੈ।

Advertisement

ਕਪੂਰਥਲਾ ਦੀ ਰਹਿਣ ਵਾਲੀ 52 ਸਾਲਾ ਸਰਬਜੀਤ 4 ਨਵੰਬਰ ਨੂੰ 1,900 ਤੋਂ ਵੱਧ ਸਿੱਖ ਸ਼ਰਧਾਲੂਆਂ ਨਾਲ ਵਾਹਗਾ-ਅਟਾਰੀ ਸਰਹੱਦ ਪਾਰ ਕਰਕੇ ਪਾਕਿਸਤਾਨ ਗਈ ਸੀ। ਇਹ ਜਥਾ 10 ਦਿਨਾਂ ਦੇ ਦੌਰੇ ਤੋਂ ਬਾਅਦ 13 ਨਵੰਬਰ ਨੂੰ ਭਾਰਤ ਪਰਤਿਆ ਸੀ, ਪਰ ਸਰਬਜੀਤ ਕੌਰ ਉਨ੍ਹਾਂ ਦੇ ਨਾਲ ਵਾਪਸ ਨਹੀਂ ਆਈ।

Advertisement

ਕਥਿਤ ਤੌਰ 'ਤੇ ਵਾਇਰਲ ਹੋਏ ਇੱਕ ਉਰਦੂ ਨਿਕਾਹਨਾਮੇ ਵਿੱਚ ਕਿਹਾ ਗਿਆ ਹੈ ਕਿ ਉਸ ਨੇ ਇਸਲਾਮ ਕਬੂਲ ਕਰਨ ਤੋਂ ਬਾਅਦ ਲਾਹੌਰ ਤੋਂ ਲਗਪਗ 56 ਕਿਲੋਮੀਟਰ ਦੂਰ ਸ਼ੇਖੂਪੁਰਾ ਦੇ ਰਹਿਣ ਵਾਲੇ ਨਾਸਿਰ ਹੁਸੈਨ ਨਾਲ ਵਿਆਹ ਕਰਵਾ ਲਿਆ ਹੈ।

ਪਾਕਿਸਤਾਨ ਜਾਣ ਤੋਂ ਪਹਿਲਾਂ ਸਬਰਜੀਤ ਕੌਰ ਅਮਾਨੀਪੁਰ ਵਿੱਚ ਆਪਣੇ ਪਤੀ ਕਰਨੈਲ ਸਿੰਘ ਦੇ ਘਰ ਰਹਿ ਰਹੀ ਸੀ, ਜੋ ਲਗਪਗ ਤਿੰਨ ਦਹਾਕਿਆਂ ਤੋਂ ਇੰਗਲੈਂਡ ਵਿੱਚ ਰਹਿ ਰਿਹਾ ਹੈ। ਉਸ ਦਾ ਤਲਾਕ ਹੋ ਚੁੱਕਾ ਹੈ ਅਤੇ ਉਸ ਦੇ ਪਹਿਲੇ ਵਿਆਹ ਤੋਂ ਦੋ ਪੁੱਤਰ ਹਨ।

ਇਸ ਦੌਰਾਨ ਕਪੂਰਥਲਾ ਪੁਲੀਸ ਨੇ ਪੁਸ਼ਟੀ ਕੀਤੀ ਹੈ ਕਿ ਸਰਬਜੀਤ ਖਿਲਾਫ਼ ਤਿੰਨ ਅਪਰਾਧਿਕ ਮਾਮਲੇ ਦਰਜ ਹਨ — ਦੋ ਕਪੂਰਥਲਾ ਸਿਟੀ ਅਤੇ ਇੱਕ ਬਠਿੰਡਾ ਦੇ ਕੋਟ ਫੱਤਾ ਵਿੱਚ — ਜੋ ਮੁੱਖ ਤੌਰ 'ਤੇ ਧੋਖਾਧੜੀ ਨਾਲ ਸਬੰਧਤ ਹਨ। ਅਧਿਕਾਰੀਆਂ ਨੇ ਕਿਹਾ ਕਿ ਉਸ ਦੇ ਪਿਛੋਕੜ ਅਤੇ ਇਨ੍ਹਾਂ ਮਾਮਲਿਆਂ ਦੇ ਵੇਰਵਿਆਂ ਦੀ ਮੁੜ ਜਾਂਚ ਕੀਤੀ ਜਾ ਰਹੀ ਹੈ।

ਸਥਾਨਕ ਸੂਤਰਾਂ ਨੇ ਉਸ ਦੇ ਯਾਤਰਾ ਦਸਤਾਵੇਜ਼ਾਂ ਵਿੱਚ ਵੀ ਅੰਤਰ ਹੋਣ ਦਾ ਸੰਕੇਤ ਦਿੱਤਾ ਹੈ। ਸਰਬਜੀਤ ਕੌਰ ਦੇ ਪਾਸਪੋਰਟ ਵਿੱਚ ਉਸ ਦੇ ਪਤੀ ਦੀ ਥਾਂ ਉਸ ਦੇ ਪਿਤਾ ਦਾ ਨਾਂ ਅਤੇ ਮਲੋਟ, ਮੁਕਤਸਰ ਦਾ ਪਤਾ ਦਰਜ ਹੈ। ਰਿਪੋਰਟ ਮੁਤਾਬਕ ਉਸ ਨੇ ਪਾਕਿਸਤਾਨ ਵਿੱਚ ਦਾਖਲ ਹੋਣ ਵੇਲੇ ਇਮੀਗ੍ਰੇਸ਼ਨ ਫਾਰਮ ’ਤੇ ਆਪਣੀ ਨਾਗਰਿਕਤਾ ਜਾਣਕਾਰੀ ਜਾਂ ਪਾਸਪੋਰਟ ਨੰਬਰ ਨਹੀਂ ਦਿੱਤਾ।

ਤਲਵੰਡੀ ਚੌਧਰੀਆਂ ਦੇ ਐਸ.ਐਚ.ਓ. ਨਿਰਮਲ ਸਿੰਘ ਨੇ ਦੱਸਿਆ ਕਿ ਕੌਰ "ਨਨਕਾਣਾ ਸਾਹਿਬ ਵਿਖੇ ਮੱਥਾ ਟੇਕਣ ਗਈ ਸੀ ਪਰ ਵਾਪਸ ਨਹੀਂ ਪਰਤੀ।" ਉਨ੍ਹਾਂ ਅੱਗੇ ਕਿਹਾ ਕਿ ਜਦੋਂ ਕਿ ਉਸ ਦੇ ਮਾਮਲਿਆਂ ਵਿੱਚ ਅਦਾਲਤੀ ਕਾਰਵਾਈ ਖਤਮ ਹੋ ਚੁੱਕੀ ਹੈ, ਉਸ ਦੇ ਦੋ ਪੁੱਤਰਾਂ — ਲਵਜੋਤ ਸਿੰਘ ਅਤੇ ਨਵਜੋਤ ਸਿੰਘ — ਦੇ ਖਿਲਾਫ਼ ਕਪੂਰਥਲਾ, ਸੁਲਤਾਨਪੁਰ ਲੋਧੀ ਅਤੇ ਕਬੀਰਪੁਰ ਵਿੱਚ ਕੁੱਲ 10 ਅਪਰਾਧਿਕ ਮਾਮਲੇ ਚੱਲ ਰਹੇ ਹਨ। ਕਈ ਮੁਕੱਦਮੇ ਜਾਰੀ ਹਨ ਅਤੇ ਮੰਨਿਆ ਜਾਂਦਾ ਹੈ ਕਿ ਦੋਵੇਂ ਪੁੱਤਰ ਜ਼ਮਾਨਤ 'ਤੇ ਬਾਹਰ ਹਨ। ਉਨ੍ਹਾਂ ਦਾ ਪਿਤਾ 15 ਸਾਲਾਂ ਤੋਂ ਵੱਧ ਸਮੇਂ ਤੋਂ ਵਿਦੇਸ਼ ਵਿੱਚ ਰਹਿ ਰਿਹਾ ਹੈ।

ਜਾਂਚ ਜਾਰੀ ਰਹਿਣ ਕਾਰਨ ਅਮਾਨੀਪੁਰ ਦੇ ਵਸਨੀਕ ਪਰਿਵਾਰ ਬਾਰੇ ਜ਼ਿਆਦਾਤਰ ਚੁੱਪ ਹਨ।

Advertisement
×