DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸੰਘ ਭਾਰਤੀ ਸੱਭਿਆਚਾਰ ਦਾ ਬੋਹੜ: ਮੋਦੀ

ਪ੍ਰਧਾਨ ਮੰਤਰੀ ਨੇ ਸੰਘ ਹੈੱਡਕੁਆਰਟਰ ਦਾ ਕੀਤਾ ਦੌਰਾ; ਹੈਡਗੇਵਾਰ ਅਤੇ ਗੋਲਵਲਕਰ ਨੂੰ ਸ਼ਰਧਾਂਜਲੀਆਂ

  • fb
  • twitter
  • whatsapp
  • whatsapp
featured-img featured-img
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਸੰਘ ਪ੍ਰਮੁੱਖ ਮੋਹਨ ਭਾਗਵਤ ਆਰਐੱਸਐੱਸ ਦੇ ਸਮ੍ਰਿਤੀ ਮੰਦਰ ’ਚ ਸ਼ਰਧਾਂਜਲੀ ਭੇਟ ਕਰਦੇ ਹੋਏ। -ਫੋਟੋ: ਏਐੱਨਆਈ
Advertisement

ਨਾਗਪੁਰ, 30 ਮਾਰਚ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਸ਼ਟਰੀ ਸਵੈਮਸੇਵਕ ਸੰਘ (ਆਰਐੱਸਐੱਸ) ਨੂੰ ਭਾਰਤੀ ਸੱਭਿਆਚਾਰ ਦਾ ਬੋਹੜ ਕਰਾਰ ਦਿੱਤਾ ਹੈ। ਪ੍ਰਧਾਨ ਮੰਤਰੀ ਬਣਨ ਦੇ 11 ਸਾਲਾਂ ਬਾਅਦ ਮੋਦੀ ਨੇ ਇਥੇ ਸੰਘ ਦੇ ਹੈੱਡਕੁਆਰਟਰ ਦਾ ਪਹਿਲੀ ਵਾਰ ਦੌਰਾ ਕੀਤਾ ਹੈ। ਮੋਦੀ ਦੂਜੇ ਪ੍ਰਧਾਨ ਮੰਤਰੀ ਹਨ ਜਿਨ੍ਹਾਂ ਅਹੁਦੇ ’ਤੇ ਰਹਿੰਦਿਆਂ ਨਾਗਪੁਰ ’ਚ ਸੰਘ ਦਫ਼ਤਰ ਦਾ ਦੌਰਾ ਕੀਤਾ ਹੈ। ਇਸ ਤੋਂ ਪਹਿਲਾਂ ਸਾਲ 2000 ’ਚ ਅਟਲ ਬਿਹਾਰੀ ਵਾਜਪਈ ਨੇ ਪ੍ਰਧਾਨ ਮੰਤਰੀ ਰਹਿੰਦਿਆਂ ਸੰਘ ਦਫ਼ਤਰ ਦਾ ਦੌਰਾ ਕੀਤਾ ਸੀ।

Advertisement

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਗਪੁਰ ਵਿੱਚ ‘ਮਾਧਵ ਨੇਤਰਾਲਿਆ’ ਦਾ ਨੀਂਹ ਪੱਥਰ ਰੱਖਦੇ ਹੋਏ। -ਫੋਟੋ: ਪੀਟੀਆਈ

ਪ੍ਰਧਾਨ ਮੰਤਰੀ ਨੇ ਸੰਘ ਦਫ਼ਤਰ ’ਚ ਡਾਕਟਰ ਹੈਡਗੇਵਾਰ ਸਮ੍ਰਿਤੀ ਮੰਦਰ ਦਾ ਦੌਰਾ ਕਰਕੇ ਸੰਘ ਦੇ ਬਾਨੀਆਂ ਕੇਸ਼ਵ ਬਲੀਰਾਮ ਹੈਡਗੇਵਾਰ ਅਤੇ ਮਾਧਵਰਾਓ ਗੋਲਵਲਕਰ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਪ੍ਰਧਾਨ ਮੰਤਰੀ ਨੇ ਮਾਧਵ ਨੇਤਰਾਲਿਆ ਪ੍ਰੀਮੀਅਮ ਸੈਂਟਰ ਦਾ ਨੀਂਹ ਪੱਥਰ ਵੀ ਰੱਖਿਆ, ਜਿਸ ਦਾ ਨਾਮ ਸੰਘ ਦੇ ਮਰਹੂਮ ਮੁਖੀ ਮਾਧਵਰਾਓ ਗੋਲਵਲਕਰ ਦੇ ਨਾਮ ’ਤੇ ਰੱਖਿਆ ਗਿਆ ਹੈ। ਨੀਂਹ ਪੱਥਰ ਰੱਖਣ ਮਗਰੋਂ ਮੋਦੀ ਨੇ ਕਿਹਾ, ‘‘ਸੰਘ ਵਾਲੰਟੀਅਰ ਦੇਸ਼ ਦੇ ਵੱਖ ਵੱਖ ਖੇਤਰਾਂ ਅਤੇ ਹਿੱਸਿਆਂ ’ਚ ਨਿਸ਼ਕਾਮ ਭਾਵਨਾ ਨਾਲ ਕੰਮ ਕਰ ਰਹੇ ਹਨ। ਆਰਐੱਸਐੱਸ ਭਾਰਤ ਦੇ ਅਮਰ ਸੱਭਿਆਚਾਰ ਅਤੇ ਆਧੁਨਿਕੀਕਰਨ ਦਾ ਬੋਹੜ ਹੈ।’’ ਉਨ੍ਹਾਂ ਕਿਹਾ ਕਿ ਆਰਐੱਸਐੱਸ ਦੀ ਪਿਛਲੇ 100 ਸਾਲਾਂ ’ਚ ਤਪੱਸਿਆ ਅਤੇ ਸਮਰਪਣ ਦਾ ਫਲ ਹੁਣ ਮਿਲ ਰਿਹਾ ਹੈ ਜਦੋਂ ਮੁਲਕ 2047 ’ਚ ਵਿਕਸਤ ਭਾਰਤ ਦੇ ਟੀਚੇ ਨੂੰ ਹਾਸਲ ਕਰਨ ਵੱਲ ਅਗਾਂਹ ਵਧ ਰਿਹਾ ਹੈ। ਮਹਾਂਕੁੰਭ ਦੌਰਾਨ ਆਰਐੱਸਐੱਸ ਵਾਲੰਟੀਅਰਾਂ ਵੱਲੋਂ ਕੀਤੇ ਗਏ ਮਿਸਾਲੀ ਕੰਮ ਦੀ ਸ਼ਲਾਘਾ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਜਿਥੇ ਕਿਤੇ ਵੀ ਸੇਵਾ ਦੀ ਲੋੜ ਹੁੰਦੀ ਹੈ ਤਾਂ ਉਥੇ ਸੰਘ ਵਾਲੰਟੀਅਰ ਪਹੁੰਚ ਜਾਂਦੇ ਹਨ। ਉਨ੍ਹਾਂ ਕਿਹਾ ਕਿ ਨਿਸ਼ਕਾਮ ਸੇਵਾ ਦੀ ਭਾਵਨਾ ਪੂਰੇ ਰਾਸ਼ਟਰ ਲਈ ਹੁੰਦੀ ਹੈ। ਉਨ੍ਹਾਂ ਕਿਹਾ ਕਿ ਸੰਘ ਦੀਆਂ ਕੋਸ਼ਿਸ਼ਾਂ ਸਦਕਾ ਭਾਰਤ ਦੇ ਵਿਕਾਸ ਦਾ ਨਵਾਂ ਅਧਿਆਏ ਲਿਖਿਆ ਜਾ ਰਿਹਾ ਹੈ। ਮੋਦੀ ਨੇ ਕਿਹਾ ਕਿ ਅਗਲੇ ਇਕ ਹਜ਼ਾਰ ਸਾਲਾਂ ਲਈ ਵਿਕਸਤ ਅਤੇ ਮਜ਼ਬੂਤ ਭਾਰਤ ਦਾ ਨੀਂਹ ਪੱਥਰ ਰੱਖਣਾ ਪਵੇਗਾ। ਉਨ੍ਹਾਂ ਕਿਹਾ ਕਿ ਜਦੋਂ ਸੰਵਿਧਾਨ ਦੀ 75ਵੀਂ ਵਰ੍ਹੇਗੰਢ ਮਨਾਈ ਜਾ ਰਹੀ ਹੈ ਤਾਂ ਆਰਐੱਸਐੱਸ ਆਪਣੀ ਸਥਾਪਨਾ ਦੀ ਸ਼ਤਾਬਦੀ ਮੁਕੰਮਲ ਕਰ ਰਿਹਾ ਹੈ। ਸੰਘ ਮੁਖੀ ਮੋਹਨ ਭਾਗਵਤ ਨੇ ਕਿਹਾ ਕਿ ਸਵੈਮਸੇਵਕ ਆਪਣੇ ਲਈ ਨਹੀਂ ਸਗੋਂ ਸਮਾਜ ’ਚ ਦੂਜਿਆਂ ਲਈ ਕੰਮ ਕਰਦੇ ਹਨ ਅਤੇ ਉਨ੍ਹਾਂ ਦੇ ਜੀਵਨ ਦਾ ਮਿਸ਼ਨ ਹੀ ਸੇਵਾ ਹੈ। ਇਸ ਮੌਕੇ ਸੰਘ ਮੁਖੀ ਮੋਹਨ ਭਾਗਵਤ, ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨੀਵਸ ਅਤੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਵੀ ਹਾਜ਼ਰ ਸਨ। -ਪੀਟੀਆਈ

Advertisement

ਸੰਵਿਧਾਨ ਨਿਰਮਾਤਾ ਅੰਬੇਡਕਰ ਨੂੰ ਵੀ ਭੇਟ ਕੀਤੇ ਸ਼ਰਧਾ ਦੇ ਫੁੱਲ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੀਕਸ਼ਾਭੂਮੀ ਦਾ ਦੌਰਾ ਵੀ ਕੀਤਾ, ਜਿਥੇ ਸੰਵਿਧਾਨ ਨਿਰਮਾਤਾ ਡਾਕਟਰ ਬਾਬਾਸਾਹੇਬ ਭੀਮ ਰਾਓ ਅੰਬੇਡਕਰ ਨੇ 1956 ’ਚ ਬੁੱਧ ਧਰਮ ਅਪਣਾਇਆ ਸੀ। ਮੋਦੀ ਨੇ ਦੀਕਸ਼ਾਭੂਮੀ ’ਚ ਵਿਜ਼ੀਟਰ ਡਾਇਰੀ ’ਚ ਲਿਖਿਆ ਕਿ ਵਿਕਸਤ ਅਤੇ ਸਮੁੱਚੇ ਭਾਰਤ ਦਾ ਨਿਰਮਾਣ ਕਰਨਾ ਸੰਵਿਧਾਨ ਨਿਰਮਾਤਾ ਡਾਕਟਰ ਅੰਬੇਡਕਰ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ। ਉਨ੍ਹਾਂ ਕਿਹਾ ਕਿ ਦੀਕਸ਼ਾਭੂਮੀ ਲੋਕਾਂ ਨੂੰ ਗਰੀਬਾਂ, ਹਾਸ਼ੀਏ ’ਤੇ ਧੱਕੇ ਅਤੇ ਲੋੜਵੰਦਾਂ ਲਈ ਬਰਾਬਰੀ ਦੇ ਹੱਕਾਂ ਅਤੇ ਇਨਸਾਫ਼ ਦਿਵਾਉਣ ਲਈ ਪ੍ਰੇਰਿਤ ਕਰਦੀ ਹੈ। ਮੋਦੀ ਨੇ ਕਿਹਾ ਕਿ ਇਸ ਪਵਿੱਤਰ ਵਾਤਾਵਰਨ ’ਚ ਕੋਈ ਵੀ ਬਾਬਾਸਾਹਿਬ ਦੇ ਸਮਾਜਿਕ ਸਦਭਾਵਨਾ, ਬਰਾਬਰੀ ਅਤੇ ਨਿਆਂ ਦੇ ਸਿਧਾਂਤਾਂ ਨੂੰ ਮਹਿਸੂਸ ਕਰ ਸਕਦਾ ਹੈ। ਉਨ੍ਹਾਂ ਕਿਹਾ, ‘‘ਮੈਨੂੰ ਪੂਰਾ ਵਿਸ਼ਵਾਸ ਹੈ ਕਿ ਇਸ ਅੰਮ੍ਰਿਤ ਕਾਲਖੰਡ ’ਚ ਅਸੀਂ ਅੰਬੇਡਕਰ ਦੀਆਂ ਕਦਰਾਂ-ਕੀਮਤਾਂ ਤੇ ਸਿੱਖਿਆਵਾਂ ਦੇ ਨਾਲ ਦੇਸ਼ ਨੂੰ ਤਰੱਕੀ ਦੀਆਂ ਬੁਲੰਦੀਆਂ ’ਤੇ ਲਿਜਾਵਾਂਗੇ।’’

ਸੰਘ ਦੀ ਡਿਕਸ਼ਨਰੀ ’ਚ ਸਮਾਨਤਾ ਦਾ ਸ਼ਬਦ ਨਹੀਂ: ਕਾਂਗਰਸ

ਨਵੀਂ ਦਿੱਲੀ (ਉਬੀਰ ਨਕਸ਼ਬੰਦੀ): ਆਰਐੱਸਐੱਸ ਦੀ ਡਿਕਸ਼ਨਰੀ ’ਚ ਸਮਾਨਤਾ ਸ਼ਬਦ ਨਾ ਹੋਣ ਦਾ ਦਾਅਵਾ ਕਰਦਿਆਂ ਕਾਂਗਰਸ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਨਾਗਪੁਰ ’ਚ ਦੀਕਸ਼ਾਭੂਮੀ ਵਿਖੇ ਡਾਕਟਰ ਬੀਆਰ ਅੰਬੇਡਕਰ ਬਾਰੇ ਲਿਖੇ ਵਿਚਾਰਾਂ ’ਤੇ ਤਨਜ਼ ਕੱਸਿਆ। ਕਾਂਗਰਸ ਆਗੂ ਪਵਨ ਖੇੜਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਵੱਲੋਂ ਦੀਕਸ਼ਾਭੂਮੀ ’ਚ ਸੰਵਿਧਾਨ ਨਿਰਮਾਤਾ ਬਾਰੇ ਪ੍ਰਗਟਾਏ ਵਿਚਾਰ ਸੰਘ ਦੇ ਵਿਚਾਰਾਂ ਨਾਲ ਮੇਲ ਨਹੀਂ ਖਾਂਦੇ। ਉਨ੍ਹਾਂ ਕਿਹਾ ਕਿ ਸੰਘ ਸਮਾਨਤਾ ਦੀ ਨਹੀਂ ਸਗੋਂ ਉਹ ਹਮੇਸ਼ਾ ਸਦਭਾਵਨਾ ਦੀ ਗੱਲ ਕਰਦਾ ਹੈ।

Advertisement
×