ਜਬਰ ਜਨਾਹ ਮਾਮਲੇ ’ਚ ਸਮੀਰ ਮੋਦੀ ਨੂੰ ਜ਼ਮਾਨਤ
ਦਿੱਲੀ ਦੀ ਇੱਕ ਅਦਾਲਤ ਨੇ ਜਬਰ-ਜਨਾਹ ਦੇ ਮਾਮਲੇ ’ਚ ਗ੍ਰਿਫ਼ਤਾਰ ਸਮੀਰ ਮੋਦੀ ਨੂੰ ਅੱਜ ਜ਼ਮਾਨਤ ਦੇ ਦਿੱਤੀ ਹੈ। ਉਹ ਭਗੌੜੇ ਕਾਰੋਬਾਰੀ ਲਲਿਤ ਮੋਦੀ ਦਾ ਰਿਸ਼ਤੇਦਾਰ ਹੈ। ਐੱਫ ਆਈ ਆਰ ਮੁਤਾਬਕ ਸ਼ਿਕਾਇਤਕਰਤਾ ਨੇ ਸਮੀਰ ਮੋਦੀ ’ਤੇ 2019 ਤੋਂ ਵਾਰ-ਵਾਰ ਜਬਰ-ਜਨਾਹ ਕਰਨ,...
Advertisement
ਦਿੱਲੀ ਦੀ ਇੱਕ ਅਦਾਲਤ ਨੇ ਜਬਰ-ਜਨਾਹ ਦੇ ਮਾਮਲੇ ’ਚ ਗ੍ਰਿਫ਼ਤਾਰ ਸਮੀਰ ਮੋਦੀ ਨੂੰ ਅੱਜ ਜ਼ਮਾਨਤ ਦੇ ਦਿੱਤੀ ਹੈ। ਉਹ ਭਗੌੜੇ ਕਾਰੋਬਾਰੀ ਲਲਿਤ ਮੋਦੀ ਦਾ ਰਿਸ਼ਤੇਦਾਰ ਹੈ। ਐੱਫ ਆਈ ਆਰ ਮੁਤਾਬਕ ਸ਼ਿਕਾਇਤਕਰਤਾ ਨੇ ਸਮੀਰ ਮੋਦੀ ’ਤੇ 2019 ਤੋਂ ਵਾਰ-ਵਾਰ ਜਬਰ-ਜਨਾਹ ਕਰਨ, ਧਮਕਾਉਣ ਤੇ ਧੋਖਾ ਦੇਣ ਦਾ ਦੋਸ਼ ਲਾਇਆ ਹੈ। ਸ਼ਿਕਾਇਤ ’ਚ ਕਿਹਾ ਗਿਆ ਹੈ ਕਿ ਸਮੀਰ ਮੋਦੀ ਨੇ ਕਥਿਤ ਤੌਰ ’ਤੇ ਫੈਸ਼ਨ ਤੇ ਲਾਈਫਸਟਾਈਲ ਕਾਰੋਬਾਰ ’ਚ ਕਰੀਅਰ ਬਣਾਉਣ ਦਾ ਮੌਕਾ ਦੇਣ ਬਹਾਨੇ ਸ਼ਿਕਾਇਤਕਰਤਾ ਨਾਲ ਸੰਪਰਕ ਕੀਤਾ ਅਤੇ ਫਿਰ ਦਸੰਬਰ 2019 ਵਿੱਚ ਉਸ ਨੇ ਨਿਊ ਫਰੈਂਡਜ਼ ਕਲੋਨੀ ਸਥਿਤ ਆਪਣੀ ਰਿਹਾਇਸ਼ ’ਤੇ ਉਸ ਨਾਲ ਜਬਰ ਜਨਾਹ ਕੀਤਾ।
Advertisement
Advertisement
×