Safe landing: ਬਹਿਰੀਨ ਜਾ ਰਿਹਾ ਏਅਰ ਇੰਡੀਆ ਐਕਸਪ੍ਰੈੱਸ ਦਾ ਜਹਾਜ਼ ਸੁਰੱਖਿਅਤ ਉਤਾਰਿਆ
ਕੋਚੀ (ਕੇਰਲ), 17 ਦਸੰਬਰ ਕੋਚੀਨ ਕੌਮਾਂਤਰੀ ਹਵਾਈ ਅੱਡੇ ਤੋਂ ਬਹਿਰੀਨ ਲਈ ਉਡਾਣ ਭਰਨ ਵਾਲੇ ਏਅਰ ਇੰਡੀਆ ਐਕਸਪ੍ਰੈੱਸ ਦੇ ਜਹਾਜ਼ ਨੂੰ ਅੱਜ ਟਾਇਰ ਵਿੱਚ ਖ਼ਰਾਬੀ ਦਾ ਪਤਾ ਚੱਲਣ ਮਗਰੋਂ ਉਡਾਣ ਭਰਨ ਤੋਂ ਕੁੱਝ ਦੇਰ ਬਾਅਦ ਹੀ ਸੁਰੱਖਿਅਤ ਉਤਾਰ ਲਿਆ ਗਿਆ। ਜਹਾਜ਼...
Advertisement
ਕੋਚੀ (ਕੇਰਲ), 17 ਦਸੰਬਰ
ਕੋਚੀਨ ਕੌਮਾਂਤਰੀ ਹਵਾਈ ਅੱਡੇ ਤੋਂ ਬਹਿਰੀਨ ਲਈ ਉਡਾਣ ਭਰਨ ਵਾਲੇ ਏਅਰ ਇੰਡੀਆ ਐਕਸਪ੍ਰੈੱਸ ਦੇ ਜਹਾਜ਼ ਨੂੰ ਅੱਜ ਟਾਇਰ ਵਿੱਚ ਖ਼ਰਾਬੀ ਦਾ ਪਤਾ ਚੱਲਣ ਮਗਰੋਂ ਉਡਾਣ ਭਰਨ ਤੋਂ ਕੁੱਝ ਦੇਰ ਬਾਅਦ ਹੀ ਸੁਰੱਖਿਅਤ ਉਤਾਰ ਲਿਆ ਗਿਆ। ਜਹਾਜ਼ ਵਿੱਚ ਲਗਪਗ 100 ਯਾਤਰੀ ਸਵਾਰ ਸਨ। ਇੱਕ ਸੂਤਰ ਨੇ ਦੱਸਿਆ ਕਿ ਜਹਾਜ਼ ਦੇ ਉਡਾਣ ਭਰਨ ਤੋਂ ਫੌਰੀ ਮਗਰੋਂ ਇਸ ਸਮੱਸਿਆ ਦਾ ਪਤਾ ਚੱਲ ਗਿਆ ਸੀ। ਇਹਤਿਆਤ ਵਜੋਂ ਯਾਤਰੀਆਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਜਹਾਜ਼ ਨੂੰ ਕੋਚੀਨ ਹਵਾਈ ਅੱਡੇ ’ਤੇ ਵਾਪਸ ਉਤਾਰਨ ਦਾ ਨਿਰਦੇਸ਼ ਦਿੱਤਾ ਗਿਆ। ਹਵਾਈ ਅੱਡੇ ਦੇ ਬੁਲਾਰੇ ਨੇ ਦੱਸਿਆ ਕਿ ਏਅਰ ਇੰਡੀਆ ਐਕਸਪ੍ਰੈਸ ਦਾ ਜਹਾਜ਼ IX 471, ਜਿਸ ਨੇ ਸਵੇਰੇ 10.45 ਵਜੇ ਉਡਾਣ ਭਰੀ ਸੀ, ਦੁਪਹਿਰ 12.35 ਵਜੇ ਹਵਾਈ ਅੱਡੇ ’ਤੇ ਸੁਰੱਖਿਅਤ ਉਤਰ ਗਿਆ। ਉਨ੍ਹਾਂ ਦੱਸਿਆ ਕਿ ਜਹਾਜ਼ ਦੀ ਸੁਰੱਖਿਅਤ ਲੈਂਡਿੰਗ (safe landing) ਯਕੀਨੀ ਬਣਾਉਣ ਲਈ ਹਵਾਈ ਅੱਡੇ ’ਤੇ ਐਲਾਨੀ ਗਈ ਪੂਰੀ ਐਮਰਜੈਂਸੀ (full emergency) ਨੂੰ ਬਾਅਦ ਵਿੱਚ ਵਾਪਸ ਲੈ ਲਿਆ ਗਿਆ। -ਪੀਟੀਆਈ
Advertisement
Advertisement
×