Russian women saved ਗੋਆ ’ਚ ਦੋ ਵੱਖ-ਵੱਖ ਘਟਨਾਵਾਂ ਵਿੱਚ ਪੰਜ ਰੂਸੀ ਔਰਤਾਂ ਨੂੰ ਸਮੁੰਦਰ ਵਿੱਚ ਡੁੱਬਣ ਤੋਂ ਬਚਾਇਆ
ਪਣਜੀ, 11 ਦਸੰਬਰ ਗੋਆ ਦੇ ਕੈਂਡੋਲਿਮ ਅਤੇ ਬੈਨੋਲਿਮ ਸਮੁੰਦਰ ਤੱਟਾਂ ’ਤੇ ਦੋ ਵੱਖ-ਵੱਖ ਘਟਨਾਵਾਂ ਵਿੱਚ ਕੁੱਲ ਪੰਜ ਰੂਸੀ ਔਰਤਾਂ ਨੂੰ ਸਮੁੰਦਰ ਵਿੱਚ ਡੁੱਬਣ ਤੋਂ ਬਚਾਇਆ ਗਿਆ। ਸੂਬਾ ਸਰਕਾਰ ਵੱਲੋਂ ਨਿਯੁਕਤ ਇਕ ਜੀਵਨ ਰੱਖਿਅਕ ਏਜੰਸੀਸ ਨੇ ਅੱਜ ਇਹ ਜਾਣਕਾਰੀ ਦਿੱਤੀ। ਗੋਆ...
ਪਣਜੀ, 11 ਦਸੰਬਰ
ਗੋਆ ਦੇ ਕੈਂਡੋਲਿਮ ਅਤੇ ਬੈਨੋਲਿਮ ਸਮੁੰਦਰ ਤੱਟਾਂ ’ਤੇ ਦੋ ਵੱਖ-ਵੱਖ ਘਟਨਾਵਾਂ ਵਿੱਚ ਕੁੱਲ ਪੰਜ ਰੂਸੀ ਔਰਤਾਂ ਨੂੰ ਸਮੁੰਦਰ ਵਿੱਚ ਡੁੱਬਣ ਤੋਂ ਬਚਾਇਆ ਗਿਆ। ਸੂਬਾ ਸਰਕਾਰ ਵੱਲੋਂ ਨਿਯੁਕਤ ਇਕ ਜੀਵਨ ਰੱਖਿਅਕ ਏਜੰਸੀਸ ਨੇ ਅੱਜ ਇਹ ਜਾਣਕਾਰੀ ਦਿੱਤੀ।
ਗੋਆ ਵਿੱਜ ਜੀਵਨ ਰੱਖਿਅਕ ਸੇਵਾਵਾਂ ਪ੍ਰਦਾਨ ਕਰਨ ਵਾਲੀ ‘ਦ੍ਰਿਸ਼ਟੀ ਮਰੀਨ’ ਦੇ ਇਕ ਤਰਜਮਾਨ ਨੇ ਦੱਸਿਆ ਕਿ ਵਿਦੇਸ਼ੀ ਸੈਲਾਨੀਆਂ ਨੂੰ ਮੰਗਲਵਾਰ ਦੇਰ ਰਾਤ ਬਚਾਇਆ ਗਿਆ।
ਤਰਜਮਾਨ ਨੇ ਦੱਸਿਆ ਕਿ ਪਹਿਲੀ ਘਟਨਾ ਉੱਤਰੀ ਗੋਆ ਦੇ ਕੈਡੋਲਿਮ ਤੱਟ ਦੀ ਹੈ ਜਿੱਥੇ 30 ਤੋਂ 40 ਸਾਲ ਉਮਰ ਦੀਆਂ ਤਿੰਨ ਔਰਤਾਂ ਇੱਕੋ ਨਾਲ ਤੈਰਦੇ ਸਮੇਂ ਤੇਜ਼ ਵਹਾਅ ਵਿੱਚ ਫਸ ਗਈਆਂ। ਉਨ੍ਹਾਂ ਦੱਸਿਆ ਕਿ ਜੀਵਨ ਰੱਖਿਅਕਾਂ ਨੇ ਉਨ੍ਹਾਂ ਨੂੰ ਸੰਕਟ ਵਿੱਚ ਦੇਖਿਆ ਅਤੇ ਉਨ੍ਹਾਂ ਦੀ ਮਦਦ ਲਈ ਦੌੜੇ ਤੇ ਤਿੰਨੋਂ ਨੂੰ ਸੁਰੱਖਿਅਤ ਵਾਪਸ ਤੱਟ ’ਤੇ ਲੈ ਆਏ।
ਉਨ੍ਹਾਂ ਦੱਸਿਆ ਕਿ ਦੂਜੀ ਘਟਨਾ ਵਿੱਚ ਕ੍ਰਮਵਾਰ 51 ਤੇ 52 ਸਾਲ ਦੀਆਂ ਦੋ ਰੂਸੀ ਔਰਤਾਂ ਤੇਜ਼ ਵਹਾਅ ਵਿੱਚ ਫਸ ਗਈਆਂ ਅਤੇ ਬੈਨੋਲਿਮ ਤੱਟ ਤੋਂ ਦੂਰ ਸਮੁੰਦਰ ਵਿੱਚ ਰੁੜ੍ਹਨ ਲੱਗੀਆਂ। ਉਨ੍ਹਾਂ ਦੱਸਿਆ ਕਿ ਦੋਹਾਂ ਨੂੰ ਸੰਕਟ ਵਿੱਚ ਦੇਖ ਕੇ ਏਜੰਸੀ ਦੇ ਜੀਵਨ ਰੱਖਿਅਕ ਸਮੁੰਦਰ ਵਿੱਚ ਉਤਰੇ ਅਤੇ ਉਨ੍ਹਾਂ ਨੂੰ ਕੰਢੇ ’ਤੇ ਲੈ ਆਏ। -ਪੀਟੀਆਈ