DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Russia Indo-Pak conflict: ਪੂਤਿਨ-ਟਰੰਪ ਫੋਨ ਕਾਲ ਦੌਰਾਨ ਭਾਰਤ-ਪਾਕਿ ਟਕਰਾਅ ’ਤੇ ਵੀ ਹੋਈ ਚਰਚਾ: ਕ੍ਰੈਮਲਿਨ

India-Pak conflict among issues discussed during Putin-Trump phone call: Kremlin aide
  • fb
  • twitter
  • whatsapp
  • whatsapp
featured-img featured-img
ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਅਤੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ। -ਫਾਈਲ ਫੋਟੋ: ਰਾਇਟਰਜ਼
Advertisement

ਮਾਸਕੋ, 5 ਜੂਨ

ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਅਤੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ (Russian President Vladimir Putin and US President Donald Trump) ਵਿਚਕਾਰ ਫ਼ੋਨ ਕਾਲ ਦੌਰਾਨ ਵਿਚਾਰੇ ਗਏ ਮੁੱਦਿਆਂ ਵਿੱਚ ਭਾਰਤ ਅਤੇ ਪਾਕਿਸਤਾਨ ਵਿਚਕਾਰ ਹੋਏ ਹਾਲੀਆ ਟਕਰਾਅ ਦਾ ਮੁੱਦਾ ਵੀ ਸ਼ਾਮਲ ਸੀ। ਇਹ ਗੱਲ ਕ੍ਰੈਮਲਿਨ ਦੇ ਇੱਕ ਸਹਾਇਕ ਨੇ ਕਹੀ ਹੈ।

Advertisement

ਕ੍ਰੈਮਲਿਨ ਦੇ ਸਹਾਇਕ ਯੂਰੀ ਊਸ਼ਾਕੋਵ (Kremlin aide Yury Ushakov) ਨੇ ਇੱਕ ਬ੍ਰੀਫਿੰਗ ਵਿੱਚ ਦੱਸਿਆ ਕਿ ਬੁੱਧਵਾਰ ਨੂੰ ਆਪਣੀ ਗੱਲਬਾਤ ਦੌਰਾਨ, ਦੋਵਾਂ ਆਗੂਆਂ ਨੇ ਯੂਕਰੇਨ 'ਤੇ ਚਰਚਾ ਕੀਤੀ ਅਤੇ ਕੁਝ ਹੋਰ ਮੁੱਦਿਆਂ ਨੂੰ ਵੀ ਵਿਚਾਰਿਆ।

ਰੂਸ ਦੀ ਸਰਕਾਰੀ ਖ਼ਬਰ ਏਜੰਸੀ ਤਾਸ TASS ਨੇ ਊਸ਼ਾਕੋਵ ਦੇ ਹਵਾਲੇ ਨਾਲ ਕਿਹਾ, "ਉਨ੍ਹਾਂ ਨੇ ਮੱਧ ਪੂਰਬ ਅਤੇ ਭਾਰਤ ਅਤੇ ਪਾਕਿਸਤਾਨ ਵਿਚਕਾਰ ਹਥਿਆਰਬੰਦ ਟਕਰਾਅ 'ਤੇ ਵੀ ਚਰਚਾ ਕੀਤੀ, ਜਿਸ ਨੂੰ ਰਾਸ਼ਟਰਪਤੀ ਟਰੰਪ ਦੀ ਨਿੱਜੀ ਭਾਗੀਦਾਰੀ ਨਾਲ ਰੋਕ ਦਿੱਤਾ ਗਿਆ ਸੀ।" ਉਂਝ, ਊਸ਼ਾਕੋਵ ਨੇ ਇਸ ਦੇ ਵੇਰਵੇ ਸਾਂਝੇ ਨਹੀਂ ਕੀਤੇ।

ਗ਼ੌਰਤਲਬ ਹੈ ਕਿ ਟਰੰਪ ਨੇ ਵਾਰ-ਵਾਰ ਦਾਅਵਾ ਕੀਤਾ ਹੈ ਕਿ ਉਨ੍ਹਾਂ ਭਾਰਤ ਅਤੇ ਪਾਕਿਸਤਾਨ ਨੂੰ ਲੜਾਈ ਤੋਂ ਰੋਕਿਆ ਹੈ। ਹਾਲਾਂਕਿ, ਭਾਰਤ ਇਹੋ ਕਹਿੰਦਾ ਰਿਹਾ ਹੈ ਕਿ ਪਾਕਿਸਤਾਨ ਨਾਲ ਦੁਸ਼ਮਣੀ ਖਤਮ ਕਰਨ 'ਤੇ ਸਮਝ ਦੋਵਾਂ ਫੌਜਾਂ ਦੇ ਡਾਇਰੈਕਟਰ ਜਨਰਲ ਆਫ਼ ਮਿਲਟਰੀ ਆਪ੍ਰੇਸ਼ਨਜ਼ (DGMOs) ਵਿਚਕਾਰ ਸਿੱਧੀ ਗੱਲਬਾਤ ਤੋਂ ਬਾਅਦ ਬਣੀ ਸੀ।

ਇਸ ਦੌਰਾਨ, ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਦੇ ਵਿਸ਼ੇਸ਼ ਸਹਾਇਕ ਸਈਦ ਤਾਰਿਕ ਫਾਤਮੀ ਨੇ ਕਿਹਾ ਪ੍ਰਧਾਨ ਮੰਤਰੀ ਨੇ ਰਾਸ਼ਟਰਪਤੀ ਪੂਤਿਨ ਨੂੰ ਭਾਰਤ ਨਾਲ ਟਕਰਾਅ ਨੂੰ ਹੱਲ ਕਰਨ ਵਿੱਚ ਸਹਾਇਤਾ ਕਰਨ ਦੀ ਅਪੀਲ ਕੀਤੀ ਹੈ। -ਪੀਟੀਆਈ

Advertisement
×