ਰੁਪੱਈਆ 14 ਪੈਸੇ ਡਿੱਗ ਕੇ 87.57 ਪ੍ਰਤੀ ਡਾਲਰ ’ਤੇ ਪੁੱਜਾ
ਮੁੰਬਈ: ਰੁਪੱਈਆ ਵੀਰਵਾਰ ਨੂੰ 14 ਪੈਸੇ ਡਿੱਗ ਕੇ ਅਮਰੀਕੀ ਡਾਲਰ ਦੇ ਮੁਕਾਬਲੇ 87.57 (ਆਰਜ਼ੀ) ਦੇ ਹੁਣ ਤੱਕ ਦੇ ਆਪਣੇ ਸਭ ਤੋਂ ਹੇਠਲੇ ਪੱਧਰ ’ਤੇ ਬੰਦ ਹੋਇਆ। ਭਾਰਤੀ ਰਿਜ਼ਰਵ ਬੈਂਕ ਦੀ ਮੁਦਰਾ ਨੀਤੀ ਕਮੇਟੀ ਦੀ ਭਲਕੇ ਹੋਣ ਵਾਲੀ ਮੀਟਿੰਗ ’ਚ ਵਿਆਜ...
Advertisement
ਮੁੰਬਈ:
ਰੁਪੱਈਆ ਵੀਰਵਾਰ ਨੂੰ 14 ਪੈਸੇ ਡਿੱਗ ਕੇ ਅਮਰੀਕੀ ਡਾਲਰ ਦੇ ਮੁਕਾਬਲੇ 87.57 (ਆਰਜ਼ੀ) ਦੇ ਹੁਣ ਤੱਕ ਦੇ ਆਪਣੇ ਸਭ ਤੋਂ ਹੇਠਲੇ ਪੱਧਰ ’ਤੇ ਬੰਦ ਹੋਇਆ। ਭਾਰਤੀ ਰਿਜ਼ਰਵ ਬੈਂਕ ਦੀ ਮੁਦਰਾ ਨੀਤੀ ਕਮੇਟੀ ਦੀ ਭਲਕੇ ਹੋਣ ਵਾਲੀ ਮੀਟਿੰਗ ’ਚ ਵਿਆਜ ਦਰਾਂ ’ਚ ਕਟੌਤੀ ਦੀ ਸੰਭਾਵਨਾ ਕਾਰਨ ਰੁਪਏ ’ਤੇ ਦਬਾਅ ਪਿਆ ਹੈ। ਮੁਦਰਾ ਕਾਰੋਬਾਰੀਆਂ ਨੇ ਦੱਸਿਆ ਕਿ ਕਮਜ਼ੋਰ ਘਰੇਲੂ ਬਾਜ਼ਾਰਾਂ ਅਤੇ ਦਰਾਮਦਕਾਰਾਂ ਦੀ ਡਾਲਰ ਮੰਗ ਕਾਰਨ ਭਾਰਤੀ ਕਰੰਸੀ ਨਵੇਂ ਰਿਕਾਰਡ ਹੇਠਲੇ ਪੱਧਰ ’ਤੇ ਪਹੁੰਚ ਗਈ ਹੈ। -ਪੀਟੀਆਈ
Advertisement
Advertisement
×