Road Accident ਰਾਜਸਥਾਨ: ਕਾਰ ਤੇ ਟਰੱਕ ਦੀ ਟੱਕਰ ਵਿਚ 6 ਮੌਤਾਂ
ਆਬੂ ਰੋਡ ’ਤੇ ਵਾਪਰਿਆ ਹਾਦਸਾ, ਸਾਰੇ ਪੀੜਤ ਅਹਿਮਦਾਬਾਦ ਦੇ ਵਸਨੀਕ
Advertisement
ਜੈਪੁਰ, 6 ਮਾਰਚ
Road accident in Rajasthan, 6 dead ਰਾਜਸਥਾਨ ਦੇ ਸਿਰੋਹੀ ਜ਼ਿਲ੍ਹੇ ਵਿਚ ਵੀਰਵਾਰ ਸਵੇਰੇ ਤੇਜ਼ ਰਫ਼ਤਾਰ ਕਾਰ ਦੀ ਟਰੱਕ ਨਾਲ ਟੱਕਰ ਵਿਚ ਛੇ ਵਿਅਕਤੀਆਂ ਦੀ ਮੌਤ ਹੋ ਗਈ।
Advertisement
ਮਾਊਂਟ ਆਬੂ ਦੇ ਸਰਕਲ ਅਧਿਕਾਰੀ ਗੋਮਾਰਾਮ ਨੇ ਕਿਹਾ ਕਿ ਹਾਦਸਾ ਆਬੂ ਰੋਡ ’ਤੇ ਕਿਵਰਾਲੀ ਪਿੰਡ ਨਜ਼ਦੀਕ ਹੋਇਆ।
ਪੀੜਤਾਂ ਦੀ ਪਛਾਣ ਨਰਾਇਣ ਪ੍ਰਜਾਪਤ, ਉਸ ਦੀ ਪਤਨੀ ਪੋਸ਼ੀ ਦੇਵੀ, ਪੁੱਤਰ ਦੁਸ਼ਯੰਤ, ਡਰਾਈਵਰ ਕਾਲੂ ਰਾਮ ਤੇ ਦੋ ਹੋਰਨਾਂ ਵਜੋਂ ਹੋਈ ਹੈ। ਇਹ ਸਾਰੇ ਅਹਿਮਦਾਬਾਦ ਦੇ ਵਸਨੀਕ ਸਨ। -ਪੀਟੀਆਈ
Advertisement
×