DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਆਰਜੇਡੀ ਵੱਲੋਂ ਬਿਹਾਰ ਵਿਧਾਨ ਸਭਾ ਚੋਣਾਂ ਲਈ 143 ਉਮੀਦਵਾਰਾਂ ਦਾ ਐਲਾਨ

ਤੇਜੱਸਵੀ ਯਾਦਵ ਰਾਘੋਪੁਰ ਹਲਕੇ ਤੋਂ ਲਡ਼ਨਗੇ ਚੋਣ

  • fb
  • twitter
  • whatsapp
  • whatsapp
Advertisement

RJD announces 143 candidates for Bihar assembly elections ਰਾਸ਼ਟਰੀ ਜਨਤਾ ਦਲ (ਆਰਜੇਡੀ) ਨੇ ਆਉਣ ਵਾਲੀਆਂ ਬਿਹਾਰ ਵਿਧਾਨ ਸਭਾ ਚੋਣਾਂ ਲਈ ਆਪਣੇ 143 ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਹੈ। ਇਨ੍ਹਾਂ ਵਿਚੋਂ 24 ਮਹਿਲਾ ਉਮੀਦਵਾਰਾਂ ਨੂੰ ਟਿਕਟਾਂ ਦਿੱਤੀਆਂ ਗਈਆਂ ਹਨ। ਆਰਜੇਡੀ ਦੇ ਅੱਜ ਦੇ ਐਲਾਨ ਨਾਲ ਹੀ ਮਹਾਗਠਬੰਧਨ ਦਾ ਗਠਜੋੜ ਦਾ ਰੂਪ ਵੀ ਸਪਸ਼ਟ ਹੋ ਗਿਆ ਹੈ ਜਿਸ ਵਿੱਚ ਆਰਜੇਡੀ 143, ਕਾਂਗਰਸ 61, ਸੀਪੀਆਈ ਐਮਐਲ 20 ਅਤੇ ਬਾਕੀ ਮੁਕੇਸ਼ ਸਾਹਨੀ ਦੇ ਵੀਆਈਪੀ ਦੇ ਚੋਣ ਲੜਨ ਦੀ ਸੰਭਾਵਨਾ ਹੈ।

Advertisement

ਰਾਸ਼ਟਰੀ ਜਨਤਾ ਦਲ ਦੇ ਨੇਤਾ ਤੇਜੱਸਵੀ ਯਾਦਵ ਰਾਘੋਪੁਰ ਹਲਕੇ ਤੋਂ, ਲਲਿਤ ਯਾਦਵ ਦਰਭੰਗਾ ਦਿਹਾਤੀ ਤੋਂ ਅਤੇ ਦਲੀਪ ਸਿੰਘ ਬਰੌਲੀ ਤੋਂ, ਰਾਮ ਵਿਲਾਸ ਪਾਸਵਾਨ ਪੀਰਪੇਂਟੀ (SC) ਤੋਂ ਅਤੇ ਸਾਵਿਤਰੀ ਦੇਵੀ ਚਕਈ ਤੋਂ ਚੋਣ ਲੜਨਗੇ।

Advertisement

ਬਾਕੀ ਉਮੀਦਵਾਰਾਂ ਵਿੱਚ ਬਿਹਾਰੀਗੰਜ ਹਲਕੇ ਵਿੱਚ ਰੇਣੂ ਕੁਸ਼ਵਾਹਾ, ਵਾਰਸਾਲੀਗੰਜ ਵਿੱਚ ਅਨੀਤਾ ਦੇਵੀ ਮਹਤੋ, ਹਸਨਪੁਰ ਵਿੱਚ ਮਾਲਾ ਪੁਸ਼ਪਮ, ਮਧੂਬਨ ਵਿੱਚ ਸੰਧਿਆ ਰਾਣੀ ਕੁਸ਼ਵਾਹਾ, ਇਮਾਮਗੰਜ (ਐਸਸੀ) ਵਿੱਚ ਰਿਤੂ ਪ੍ਰਿਆ ਚੌਧਰੀ, ਬਾਰਾਚੱਟੀ (ਐਸਸੀ) ਵਿੱਚ ਤਨੁਸ਼੍ਰੀ ਮਾਂਝੀ, ਬਨੀਆਪੁਰ (ਐਸਸੀ) ਵਿੱਚ ਚਾਂਦਨੀ ਦੇਵੀ ਸਿੰਘ, ਸਰਵਿਨਪੁਰ ਸਾਰਾਧਨੀ ਹਲਕੇ ਵਿੱਚ ਚਾਂਦਨੀ ਦੇਵੀ ਸਿੰਘ ਸ਼ਾਮਲ ਹਨ। ਇਸ ਤੋਂ ਪਹਿਲਾਂ ਕਾਂਗਰਸ ਨੇ 17 ਅਕਤੂਬਰ ਨੂੰ ਬਿਹਾਰ ਵਿਧਾਨ ਸਭਾ ਚੋਣਾਂ ਲਈ 48 ਉਮੀਦਵਾਰਾਂ ਦੀ ਆਪਣੀ ਪਹਿਲੀ ਸੂਚੀ ਜਾਰੀ ਕੀਤੀ ਸੀ।

ਬਿਹਾਰ ਚੋਣਾਂ 2025 ਲਈ ਵੋਟਾਂ 6 ਅਤੇ 11 ਨਵੰਬਰ ਨੂੰ ਪੈਣਗੀਆਂ ਤੇ ਨਤੀਜੇ 14 ਨਵੰਬਰ ਨੂੰ ਐਲਾਨੇ ਜਾਣਗੇ। ਏਐੱਨਆਈ

Advertisement
×