ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਗਿਆਨ ਤੋਂ ਬਿਨਾਂ ਅਧਿਕਾਰ ਕਿਸੇ ਕੰਮ ਦੇ ਨਹੀਂ: ਗਵਈ

ਨਾਗਰਿਕਾਂ ਨੂੰ ਅਧਿਕਾਰਾਂ ਬਾਰੇ ਜਾਗਰੂਕ ਕਰਨ ਦੀ ਅਹਿਮੀਅਤ ’ਤੇ ਜ਼ੋਰ ਦਿੱਤਾ
Advertisement

ਚੀਫ਼ ਜਸਟਿਸ ਬੀਆਰ ਗਵਈ ਨੇ ਅੱਜ ਕਿਹਾ ਕਿ ਗਿਆਨ ਤੋਂ ਬਿਨਾ ਅਧਿਕਾਰ ਕਿਸੇ ਕੰਮ ਦੇ ਨਹੀਂ ਹਨ। ਉਨ੍ਹਾਂ ਨਾਗਰਿਕਾਂ ਨੂੰ ਉਨ੍ਹਾਂ ਦੇ ਅਧਿਕਾਰਾਂ ਬਾਰੇ ਜਾਗਰੂਕ ਕਰਨ ਦੀ ਅਹਿਮੀਅਤ ’ਤੇ ਜ਼ੋਰ ਦਿੱਤਾ।

ਜਸਟਿਸ ਗਵਈ ਨੇ ਕੌਮੀ ਕਾਨੂੰਨੀ ਸੇਵਾਵਾਂ ਅਥਾਰਿਟੀ (ਨਾਲਸਾ) ਦੇ ਉੱਤਰੀ ਖੇਤਰ ਖੇਤਰੀ ਸੰਮੇਲਨ ਨੂੰ ਸੰਬੋਧਨ ਕਰਦਿਆਂ ਇਹ ਵੀ ਕਿਹਾ ਕਿ ਅਤੀਤ ਦੇ ਵਿਗਾੜਾਂ ਨੂੰ ਦੂਰ ਕਰਨ ਅਤੇ ਕਸ਼ਮੀਰ ਨੂੰ ਉਸ ਦੇ ਪੁਰਾਣੇ ਸਰੂਪ ਵਿੱਚ ਪਰਤਣ ਦੀ ਲੋੜ ਹੈ, ਜਿੱਥੇ ਸਾਰੇ ਭਾਈਚਾਰੇ ਸਦਭਾਵਨਾ ਨਾਲ ਰਹਿੰਦੇ ਸਨ। ਉਨ੍ਹਾਂ ਕਿਹਾ, ‘‘ਜੱਜਾਂ ਤੇ ਵਕੀਲਾਂ ਨੂੰ ਮਿਲ ਕੇ ਦੇਸ਼ ਦੇ ਆਖ਼ਰੀ ਨਾਗਰਿਕ ਲਈ ਵੀ ਨਿਆਂ ਯਕੀਨੀ ਬਣਾਉਣਾ ਹੋਵੇਗਾ। ਨਾਲਸਾ ਇਸੇ ਦਿਸ਼ਾ ਵਿੱਚ ਕੰਮ ਕਰਦੀ ਹੈ। ਅਸੀਂ ਨਾਲਸਾ ਦੇ ਕੰਮ ਨੂੰ ਦੇਸ਼ ਦੇ ਦੂਰ-ਦੁਰਾਡੇ ਦੇ ਇਲਾਕਿਆਂ ਤੱਕ ਲਿਜਾਣ ਦੀ ਕੋਸ਼ਿਸ਼ ਕਰ ਰਹੇ ਹਾਂ, ਭਾਵੇਂ ਉਹ ਲੱਦਾਖ ਹੋਵੇ, ਉੱਤਰ-ਪੂਰਬ ਹੋਵੇ ਜਾਂ ਰਾਜਸਥਾਨ। ਜਦੋਂ ਤੱਕ ਲੋਕਾਂ ਨੂੰ ਆਪਣੇ ਅਧਿਕਾਰਾਂ ਦਾ ਗਿਆਨ ਨਹੀਂ ਹੋਵੇਗਾ, ਉਦੋਂ ਤੱਕ ਇਨ੍ਹਾਂ ਅਧਿਕਾਰਾਂ ਦਾ ਕੋਈ ਮਤਲਬ ਨਹੀਂ ਹੈ।’’ ਕਸ਼ਮੀਰ ਦੇ ਪਿਛਲੇ 35 ਸਾਲਾਂ ਦੇ ਹਾਲਾਤ ਦਾ ਸਪੱਸ਼ਟ ਸੰਦਰਭ ਦਿੰਦੇ ਹੋਏ ਚੀਫ਼ ਜਸਟਿਸ ਨੇ ਕਿਹਾ ਕਿ ਕੁਝ ਵਿਗਾੜ ਰਹੇ ਹਨ ਜਿਨ੍ਹਾਂ ਨੂੰ ਦੂਰ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ, ‘‘ਕੁਝ ਵਿਗਾੜ ਰਹੇ ਹਨ, ਪਰ ਸਾਨੂੰ ਇਨ੍ਹਾਂ ਨੂੰ ਦੂਰ ਕਰਨ ਲਈ ਕੰਮ ਕਰਨਾ ਹੋਵੇਗਾ। ਜੱਜਾਂ ਤੇ ਵਕੀਲਾਂ ਵਿਚਾਲੇ ਇਹ ਸੰਵਾਦ ਇਕ ਨਵਾਂ ਦ੍ਰਿਸ਼ਟੀਕੋਣ ਪ੍ਰਦਾਨ ਕਰੇਗਾ। ਮੈਨੂੰ ਵਿਸ਼ਵਾਸ ਹੈ ਕਿ ਇਹ ਪ੍ਰੋਗਰਾਮ ਰਵਾਇਤੀ ਕਸ਼ਮੀਰ ਦੇ ਪੁਨਰਨਿਰਮਾਣ ਵਿੱਚ ਮਦਦ ਕਰੇਗਾ ।’’

Advertisement

Advertisement