DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਡੇਪਸਾਂਗ ਅਤੇ ਡੇਮਚੋਕ ਤੋਂ ਨੱਬੇ ਫੀਸਦੀ ਭਾਰਤੀ ਤੇ ਚੀਨੀ ਜਵਾਨਾਂ ਦੀ ਵਾਪਸੀ

ਨਵੀਂ ਦਿੱਲੀ, 28 ਅਕਤੂਬਰ Indo-China border tension de-escalation: Military disengagement in Eastern Ladakh to complete by Oct 29: ਰੱਖਿਆ ਅਧਿਕਾਰੀਆਂ ਨੇ ਦੱਸਿਆ ਕਿ ਭਾਰਤ ਅਤੇ ਚੀਨ ਦਰਮਿਆਨ ਹੋਏ ਸਮਝੌਤੇ ਤਹਿਤ ਦੋਵੇਂ ਦੇਸ਼ਾਂ ਦੇ ਅੱਸੀ ਤੋਂ ਨੱਬੀ ਫੀਸਦੀ ਫੌਜੀਆਂ ਦੀ ਡੇਪਸਾਂਗ...
  • fb
  • twitter
  • whatsapp
  • whatsapp
Advertisement

ਨਵੀਂ ਦਿੱਲੀ, 28 ਅਕਤੂਬਰ

Indo-China border tension de-escalation: Military disengagement in Eastern Ladakh to complete by Oct 29: ਰੱਖਿਆ ਅਧਿਕਾਰੀਆਂ ਨੇ ਦੱਸਿਆ ਕਿ ਭਾਰਤ ਅਤੇ ਚੀਨ ਦਰਮਿਆਨ ਹੋਏ ਸਮਝੌਤੇ ਤਹਿਤ ਦੋਵੇਂ ਦੇਸ਼ਾਂ ਦੇ ਅੱਸੀ ਤੋਂ ਨੱਬੀ ਫੀਸਦੀ ਫੌਜੀਆਂ ਦੀ ਡੇਪਸਾਂਗ ਅਤੇ ਡੇਮਚੋਕ ਤੋਂ ਵਾਪਸੀ ਹੋ ਚੁੱਕੀ ਹੈ। ਇਸ ਪ੍ਰਕਿਰਿਆ ਤਹਿਤ ਦੋਵੇਂ ਦੇਸ਼ਾਂ ਦੀਆਂ ਫੌਜਾ ਆਪਣੇ ਆਧਾਰੀ ਢਾਂਚੇ ਨੂੰ ਪਿੱਛੇ ਹਟਾਉਣਗੀਆਂ। ਉਨ੍ਹਾਂ ਦੱਸਿਆ ਕਿ ਇਹ ਪ੍ਰਕਿਰਿਆ 29 ਅਕਤੂਬਰ ਤੱਕ ਮੁਕੰਮਲ ਹੋਣ ਦੀ ਸੰਭਾਵਨਾ ਹੈ।

Advertisement

ਦੱਸਣਾ ਬਣਦਾ ਹੈ ਕਿ ਇਸ ਤੋਂ ਪਹਿਲਾਂ ਭਾਰਤ ਅਤੇ ਚੀਨ ਨੇ ਇਸ ਮਹੀਨੇ ਦੇ ਅੰਤ ਵਿੱਚ ਪੂਰਬੀ ਲੱਦਾਖ ਵਿੱਚ ਅਸਲ ਕੰਟਰੋਲ ਰੇਖਾ (ਐਨਏਸੀ) ਦੇ ਨਾਲ ਆਪਣੇ ਫੌਜੀਆਂ ਵੱਲੋਂ ਮੁੜ ਗਸ਼ਤ ਸ਼ੁਰੂ ਕਰਨ ਲਈ ਸਹਿਮਤੀ ਦੇ ਦਿੱਤੀ ਸੀ। ਇਸ ਤੋਂ ਪਹਿਲਾਂ ਦੋਵੇਂ ਧਿਰਾਂ ਇੱਕ-ਦੂਜੇ ਦੇ ਗਸ਼ਤ ਰੂਟਾਂ ਨੂੰ ਰੋਕਣ ਲਈ ਬਣਾਏ ਗਏ ਸਾਰੇ ਅਸਥਾਈ ਢਾਂਚੇ ਨੂੰ ਹਟਾਉਣ ’ਤੇ ਸਹਿਮਤ ਹੋਈਆਂ ਸਨ ਜਿਸ ਤਹਿਤ ਦੋਵਾਂ ਦੇਸ਼ਾਂ ਦੇ ਫੌਜੀ ਵਾਪਸੀ ਕਰ ਰਹੇ ਹਨ।

Advertisement
×