Blocking number on mobile phone will not stop spam calls, report through Trai DND app: Trai ਟੈਲੀਕਾਮ ਰੈਗੂਲੇਟਰੀ ਅਥਾਰਿਟੀ ਆਫ ਇੰਡੀਆ (ਟਰਾਈ) ਨੇ ਮੋਬਾਈਲ ਖਪਤਕਾਰਾਂ ਦੀ ਅਣਚਾਹੀਆਂ ਕਾਲਾਂ ਦੇ ਮਾਮਲੇ ’ਤੇ ਅੱਜ ਕਿਹਾ ਹੈ ਕਿ ਮੋਬਾਈਲ ਫੋਨਾਂ ’ਤੇ ਸਿਰਫ਼ ਨੰਬਰ ਬਲਾਕ ਕਰਨ ਨਾਲ ਹੀ ਸਪੈਮ ਕਾਲਾਂ ਨਹੀਂ ਰੁਕਣਗੀਆਂ। ਖਪਤਕਾਰਾਂ ਨੂੰ ਸਪੈਮ ਕਾਲਾਂ ਬਾਰੇ ਟਰਾਈ ਡੀ ਐੱਨ ਡੀ ਐਪ ’ਤੇ ਰਿਪੋਰਟ ਕਰਨੀ ਚਾਹੀਦੀ ਹੈ। ਟਰਾਈ ਨੇ ਹੁਣ ਤੱਕ 21 ਲੱਖ ਤੋਂ ਵਧ ਮੋਬਾਈਲ ਫੋਨ ਨੰਬਰ ਬਲੈਕ ਲਿਸਟ ਕੀਤੇ ਹਨ। ਕਰੀਬ ਇਕ ਲੱਖ ਕੰਪਨੀਆਂ ਖ਼ਿਲਾਫ਼ ਸਪੈਮ ਕਾਲਾਂ ਅਤੇ ਸੁਨੇਹੇ ਭੇਜਣ ਦੀਆਂ ਐਪ ’ਤੇ ਸ਼ਿਕਾਇਤਾਂ ਦਰਜ ਹੋਈਆਂ ਹਨ। ਉਨ੍ਹਾਂ ਕਿਹਾ ਕਿ ਬਲਾਕ ਕਰਨ ਨਾਲ ਨੰਬਰ ਫੋਨ ’ਤੇ ਨਜ਼ਰ ਨਹੀਂ ਆਉਂਦਾ ਹੈ ਪਰ ਇਸ ਨਾਲ ਨੌਸਰਬਾਜ਼ਾਂ ਨੂੰ ਨਵੇਂ ਨੰਬਰਾਂ ਰਾਹੀਂ ਸੰਪਰਕ ਕਰਨ ਤੋਂ ਨਹੀਂ ਰੋਕਿਆ ਜਾ ਸਕਦਾ ਹੈ। ਦੱਸਣਾ ਬਣਦਾ ਹੈ ਕਿ ਖਪਤਕਾਰਾਂ ਵਲੋਂ ਕਿਸੇ ਖਾਸ ਨੰਬਰ ਨੂੰ ਬਲਾਕ ਕਰਨ ਤੋਂ ਬਾਅਦ ਕਈ ਕੰਪਨੀਆਂ ਵਾਲੇ ਖਪਤਕਾਰਾਂ ਨੂੰ ਵੱਖ ਵੱਖ ਨੰਬਰਾਂ ਤੋਂ ਫੋਨ ਕਰਦੇ ਹਨ ਜਿਸ ਸਬੰਧੀ ਖਪਤਕਾਰਾਂ ਨੇ ਟੈਲੀਕਾਮ ਅਥਾਰਿਟੀ ਨੂੰ ਕਈ ਵਾਰ ਇਤਰਾਜ਼ ਜ਼ਾਹਰ ਕੀਤਾ ਹੈ। -ਪੀਟੀਆਈ
- The Tribune Epaper
- The Tribune App - Android
- The Tribune App - iOS
- Punjabi Tribune online
- Punjabi Tribune Epaper
- Punjabi Tribune App - Android
- Punjabi Tribune App - iOS
- Dainik Tribune online
- Dainik Tribune Epaper
- Dainik Tribune App - Android
- Dainik Tribune App - ios
- Subscribe To Print Edition
- Contact Us
- About Us
- Code of Ethics
- Archive
+
Advertisement
Advertisement
Advertisement
Advertisement
×

