ਵੱਡੇ ਦੁਖਾਂਤ ’ਤੇ ਸਿਖ਼ਰਲਾ ਅਹੁਦਾ ਸੰਭਾਲਣ ਲਈ ਤਿਆਰ ਹਾਂ: ਵੈਂਸ
ਅਮਰੀਕਾ ਦੇ ਉਪ ਰਾਸ਼ਟਰਪਤੀ ਜੇ ਡੀ ਵੈਂਸ ਨੇ ਅੱਜ ਕਿਹਾ ਕਿ ਉਨ੍ਹਾਂ ਦੀ ਮੌਜੂਦਾ ਭੂੁਮਿਕਾ ਨੇ ਉਨ੍ਹਾਂ ਨੂੰ ਕੋਈ ‘ਭਿਆਨਕ ਤ੍ਰਾਸਦੀ’ ਪੈਦਾ ਹੋਣ ਦੀ ਸਥਿਤੀ ’ਚ ਦੇਸ਼ ਦਾ ਸਿਖਰਲਾ ਅਹੁਦਾ ਸੰਭਾਲਣ ਲਈ ਤਿਆਰ ਕੀਤਾ ਹੈ। ਹਾਲਾਂਕਿ ਉਨ੍ਹਾਂ ਸਪੱਸ਼ਟ ਕੀਤਾ ਕਿ...
Advertisement
ਅਮਰੀਕਾ ਦੇ ਉਪ ਰਾਸ਼ਟਰਪਤੀ ਜੇ ਡੀ ਵੈਂਸ ਨੇ ਅੱਜ ਕਿਹਾ ਕਿ ਉਨ੍ਹਾਂ ਦੀ ਮੌਜੂਦਾ ਭੂੁਮਿਕਾ ਨੇ ਉਨ੍ਹਾਂ ਨੂੰ ਕੋਈ ‘ਭਿਆਨਕ ਤ੍ਰਾਸਦੀ’ ਪੈਦਾ ਹੋਣ ਦੀ ਸਥਿਤੀ ’ਚ ਦੇਸ਼ ਦਾ ਸਿਖਰਲਾ ਅਹੁਦਾ ਸੰਭਾਲਣ ਲਈ ਤਿਆਰ ਕੀਤਾ ਹੈ। ਹਾਲਾਂਕਿ ਉਨ੍ਹਾਂ ਸਪੱਸ਼ਟ ਕੀਤਾ ਕਿ ਰਾਸ਼ਟਰਪਤੀ ਡੋਨਲਡ ਟਰੰਪ ‘ਪੂਰੀ ਤਰ੍ਹਾਂ ਸਿਹਤਮੰਦ’ ਹਨ ਤੇ ਉਮੀਦ ਜਤਾਈ ਕਿ ਉਹ ਆਪਣਾ ਕਾਰਜਕਾਲ ਪੂਰਾ ਕਰਨਗੇ। ‘ਯੂਐੱਸਏ ਟੂਡੇ’ ਨਾਲ ਵੀਰਵਾਰ ਨੂੰ ਇੰਟਰਵਿਊ ਦੌਰਾਨ ਵੈਂਸ ਨੇ ਟਰੰਪ (79) ਦੀ ਸਿਹਤ ਸਬੰਧੀ ਲੱਗ ਰਹੇ ਕਿਆਫ਼ਿਆਂ ਨੂੰ ਖਾਰਜ ਕਰ ਦਿੱਤਾ। ਉਪ ਰਾਸ਼ਟਰਪਤੀ ਨੇ ਆਖਿਆ, ‘‘ਰਾਸ਼ਟਰਪਤੀ ਦੀ ਸਿਹਤ ਬਹੁਤ ਵਧੀਆ ਹੈ ਤੇ ਮੈਨੂੰ ਉਮੀਦ ਹੈ ਟਰੰਪ ਆਪਣਾ ਕਾਰਜਕਾਲ ਪੂਰਾ ਕਰਨਗੇ।’’ ਵੈਂਸ ਨੇ ਨਾਲ ਹੀ ਆਖਿਆ ਕਿ ਉਨ੍ਹਾਂ ਦੀ ਮੌਜੂਦਾ ਭੂਮਿਕਾ ਨੇ ਉਨ੍ਹਾਂ ਨੂੰ ਲੋੜ ਪੈਣ ’ਤੇ ਰਾਸ਼ਟਰਪਤੀ ਦਾ ਅਹੁਦਾ ਸੰਭਾਲਣ ਲਈ ਸਭ ਤੋਂ ਵਧੀਆ ਤਰੀਕੇ ਨਾਲ ਤਿਆਰ ਕੀਤਾ ਹੈ।
Advertisement
Advertisement
×