ਰੂਸ ਵਿਰੁੱਧ ‘ਦੂਜੇ ਗੇੜ’ ਦੀਆਂ ਪਾਬੰਦੀਆਂ ਲਾਉਣ ਲਈ ਤਿਆਰ: ਡੋਨਲਡ ਟਰੰਪ
Trump says ready to impose ‘second phase' of sanctions against Russia
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅੱਜ ਨੂੰ ਕਿਹਾ ਕਿ ਉਹ ਰੂਸ ਵਿਰੁੱਧ ‘ਦੂਜੇ ਗੇੜ’ ਦੀਆਂ ਪਾਬੰਦੀਆਂ ਲਾਉਣ ਲਈ ਤਿਆਰ ਹਨ।
ਟਰੰਪ ਨੇ ਵ੍ਹਾਈਟ ਹਾਊਸ ਦੇ ਬਾਹਰ ਪੱਤਰਕਾਰਾਂ ਦੇ ਇੱਕ ਸਵਾਲ ਕਿ ਕੀ ਉਹ ਰੂਸ ’ਤੇ ਵਾਧੂ ਪਾਬੰਦੀਆਂ ਲਾਉਣ ਲਈ ਤਿਆਰ ਹਨ, ਦੇ ਜਵਾਬ ਵਿੱਚ ਕਿਹਾ, ‘‘ਹਾਂ, ਮੈਂ ਤਿਆਰ ਹਾਂ।’’
ਟਰੰਪ ਦੀ ਇਹ ਟਿੱਪਣੀ ਅਮਰੀਕੀ ਖਜ਼ਾਨਾ ਸਕੱਤਰ ਸਕਾਟ ਬੇਸੈਂਟ ਵੱਲੋਂ ਰੂਸ ਅਰਥਚਾਰੇ ਬਾਰੇ ਬਿਆਨ ਤੋਂ ਬਾਅਦ ਆਈ ਹੈ। Scott Bessent ਨੇ ਕਿਹਾ ਹੈ ਕਿ ਜੇਕਰ ਵਾਸ਼ਿੰਗਟਨ ਅਤੇ ਯੂਰੋਪੀਅਨ ਯੂਨੀਅਨ ਵੱਲੋਂ ਮਾਸਕੋ ਤੋਂ ਕੱਚਾ ਤੇਲ ਖਰੀਦਣ ਵਾਲੇ ਦੇਸ਼ਾਂ ’ਤੇ ਹੋਰ ਪਾਬੰਦੀਆਂ ਲਾਈਆਂ ਜਾਂਦੀਆਂ ਹਨ ਤਾ ਰੂਸੀ ਅਰਥਚਾਰਾ ‘ਡਗਮਗਾ’ ਜਾਵੇਗਾ।’
ਬੇਸੈਂਟ ਨੇ ਐਨਬੀਸੀ ਨਿਊਜ਼ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਕਿਹਾ ਕਿ ਰਾਸ਼ਟਰਪਤੀ ਟਰੰਪ ਅਤੇ ਉਪ ਰਾਸ਼ਟਰਪਤੀ ਜੇ.ਡੀ. ਵੈਂਸ ਦੀ European Commission Ursula von der Leyen ਨਾਲ ਬਹੁਤ ਉਸਾਰੂ ਗੱਲਬਾਤ ਹੋਈ, ਜਿਨ੍ਹਾਂ ਨੇ ਸ਼ੁੱਕਰਵਾਰ ਨੂੰ ਇਸ ਗੱਲ ’ਤੇ ਚਰਚਾ ਕੀਤੀ ਕਿ ਅਮਰੀਕਾ ਅਤੇ ਯੂਰੋਪੀਅਨ ਯੂਨੀਅਨ (EU) ਰੂਸ ਤੇ ਹੋਰ ਦਬਾਅ ਪਾਉਣ ਲਈ ਕੀ ਕਰ ਸਕਦੇ ਹਨ।
ਦੱਸਣਯੋਗ ਹੈ ਕਿ ਟਰੰਪ ਪ੍ਰਸ਼ਾਸਨ ਨੇ ਭਾਰਤ ਤੇ ਰੂਸੀ ਤੇਲ ਦੀ ਖਰੀਦ ਲਈ ਪਹਿਲਾਂ ਐਲਾਨੇ ਗਏ 25 ਪ੍ਰਤੀਸ਼ਤ ਜਵਾਬੀ ਟੈਰਿਫਾਂ ਤੋਂ ਇਲਾਵਾ 25 ਪ੍ਰਤੀਸ਼ਤ ਵਾਧੂ ਟੈਰਿਫ ਲਗਾਇਆ ਹੈ। ਇਸ ਤਹਿਤ ਨਵੀਂ ਦਿੱਲੀ ’ਤੇ 50 ਫ਼ੀਸਦ ਟੈਰਿਫ ਲਾਇਆ ਗਿਆ। ਇਹ ਟੈਰਿਫ 27 ਅਗਸਤ ਤੋਂ ਲਾਗੂ ਹੋ ਗਿਆ ਹੈ।
ਦੂਜੇ ਪਾਸੇ ਭਾਰਤ ਨੇ ਅਮਰੀਕਾ ਵੱਲੋਂ ਲਗਾਏ ਗਏ ਟੈਰਿਫ ਨੂੰ ‘‘ਨਾਜਾਇਜ਼ ਅਤੇ ਗੈਰ-ਵਾਜਬ’’ ਕਰਾਰ ਦਿੱਤਾ ਹੈ।