DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸੀਬੀਐੱਫਸੀ ਦੇ ਸੁਝਾਅ ਮੁਤਾਬਕ ਫਿਲਮ ‘ਐਮਰਜੈਂਸੀ’ ਦੇ ਦ੍ਰਿਸ਼ ਕੱਟਣ ਲਈ ਤਿਆਰ ਹਾਂ: ਜ਼ੀ ਐਂਟਰਟੇਨਮੈਂਟ

ਮੁੰਬਈ, 4 ਅਕਤੂਬਰ Agreed to cuts suggested by CBFC for ‘Emergency' ਕੰਗਨਾ ਰਣੌਤ ਦੀ ਫਿਲਮ ‘ਐਮਰਜੈਂਸੀ’ ਦੇ ਸਹਿ-ਨਿਰਮਾਤਾ ‘ਜ਼ੀ ਐਂਟਰਟੇਨਮੈਂਟ ਐਂਟਰਪ੍ਰਾਈਜ਼ਿਜ਼’ ਨੇ ਅੱਜ ਬੰਬੇ ਹਾਈ ਕੋਰਟ ਨੂੰ ਦੱਸਿਆ ਕਿ ਉਹ ਸੈਂਸਰ ਬੋਰਡ ਵੱਲੋਂ ਸੁਝਾਏ ਗਏ ਦ੍ਰਿਸ਼ ਹਟਾਉਣ ਲਈ ਸਹਿਮਤ ਹੈ।...
  • fb
  • twitter
  • whatsapp
  • whatsapp
Advertisement

ਮੁੰਬਈ, 4 ਅਕਤੂਬਰ

Agreed to cuts suggested by CBFC for ‘Emergency' ਕੰਗਨਾ ਰਣੌਤ ਦੀ ਫਿਲਮ ‘ਐਮਰਜੈਂਸੀ’ ਦੇ ਸਹਿ-ਨਿਰਮਾਤਾ ‘ਜ਼ੀ ਐਂਟਰਟੇਨਮੈਂਟ ਐਂਟਰਪ੍ਰਾਈਜ਼ਿਜ਼’ ਨੇ ਅੱਜ ਬੰਬੇ ਹਾਈ ਕੋਰਟ ਨੂੰ ਦੱਸਿਆ ਕਿ ਉਹ ਸੈਂਸਰ ਬੋਰਡ ਵੱਲੋਂ ਸੁਝਾਏ ਗਏ ਦ੍ਰਿਸ਼ ਹਟਾਉਣ ਲਈ ਸਹਿਮਤ ਹੈ।

Advertisement

ਜ਼ੀ ਵੱਲੋਂ ਪੈਰਵੀ ਕਰ ਰਹੇ ਸੀਨੀਅਰ ਵਕੀਲ ਸ਼ਰਨ ਜਗਤਿਆਨੀ ਨੇ ਕਿਹਾ ਕਿ ਸੈਂਸਰ ਬੋਰਡ ਵੱਲੋਂ ਸੁਝਾਏ ਗਏ ਦ੍ਰਿਸ਼ ਹਟਾਏ ਜਾਣਗੇ ਅਤੇ ਫਿਲਮ ਨੂੰ ਪ੍ਰਮਾਣ ਪੱਤਰ ਜਾਰੀ ਕਰਨ ਲਈ ਕੇਂਦਰੀ ਫਿਲਮ ਸਰਟੀਫਿਕੇਸ਼ਨ ਬੋਰਡ (ਸੀਬੀਐੱਫਸੀ) ਕੋਲ ਪੇਸ਼ ਕੀਤਾ ਜਾਵੇਗਾ। ਉੱਧਰ, ਸੀਬੀਐੱਫਸੀ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਅਭਿਨਵ ਚੰਦਰਚੂੜ ਨੇ ਕਿਹਾ ਕਿ ਦ੍ਰਿਸ਼ ਹਟਾਉਣ ਮਗਰੋਂ ਫਿਲਮ ਪੇਸ਼ ਕੀਤੇ ਜਾਣ ’ਤੇ ਉਸ ਦੀ ਤਸਦੀਕ ਕੀਤੀ ਜਾਵੇਗੀ ਅਤੇ ਦੋ ਹਫ਼ਤਿਆਂ ’ਚ ਪ੍ਰਮਾਣ ਪੱਤਰ ਜਾਰੀ ਕਰ ਦਿੱਤਾ ਜਾਵੇਗਾ। ਇਸ ਮਗਰੋਂ ਜਸਟਿਸ ਬੀਪੀ ਕੋਲਾਬਾਵਾਲਾ ਤੇ ਜਸਟਿਸ ਫਿਰਦੋਸ਼ ਪੂਨੀਵਾਲਾ ਦੇ ਬੈਂਚ ਨੇ ਜ਼ੀ ਐਂਟਰਟੇਨਮੈਂਟ ਦੀ ਪਟੀਸ਼ਨ ਦਾ ਨਿਬੇੜਾ ਕਰ ਦਿੱਤਾ। -ਪੀਟੀਆਈ

Advertisement
×