ਰਾਸ਼ਿਦ ਨੂੰ ਸੰਸਦ ਇਜਲਾਸ ’ਚ ਸ਼ਾਮਲ ਹੋਣ ਦੀ ਆਗਿਆ
ਪਟਿਆਲਾ ਹਾਊਸ ਕੋਰਟ ਵਿੱਚ ਸਪੈਸ਼ਲ ਐੱਨ ਆਈ ਏ ਅਦਾਲਤ ਨੇ ਬਾਰਾਮੁੱਲਾ ਤੋਂ ਸੰਸਦ ਮੈਂਬਰ ਅਬਦੁਲ ਰਾਸ਼ਿਦ ਸ਼ੇਖ ਉਰਫ਼ ਇੰਜਨੀਅਰ ਰਾਸ਼ਿਦ ਨੂੰ ਹਿਰਾਸਤੀ ਪੈਰੋਲ ਤਹਿਤ ਸੰਸਦ ਦੇ ਸਰਦ ਰੁੱਤ ਇਜਲਾਸ ’ਚ ਸ਼ਾਮਲ ਹੋਣ ਦੀ ਆਗਿਆ ਦੇ ਦਿੱਤੀ। ਸੰਸਦ ਦਾ ਸੈਸ਼ਨ ਪਹਿਲੀ...
Advertisement
ਪਟਿਆਲਾ ਹਾਊਸ ਕੋਰਟ ਵਿੱਚ ਸਪੈਸ਼ਲ ਐੱਨ ਆਈ ਏ ਅਦਾਲਤ ਨੇ ਬਾਰਾਮੁੱਲਾ ਤੋਂ ਸੰਸਦ ਮੈਂਬਰ ਅਬਦੁਲ ਰਾਸ਼ਿਦ ਸ਼ੇਖ ਉਰਫ਼ ਇੰਜਨੀਅਰ ਰਾਸ਼ਿਦ ਨੂੰ ਹਿਰਾਸਤੀ ਪੈਰੋਲ ਤਹਿਤ ਸੰਸਦ ਦੇ ਸਰਦ ਰੁੱਤ ਇਜਲਾਸ ’ਚ ਸ਼ਾਮਲ ਹੋਣ ਦੀ ਆਗਿਆ ਦੇ ਦਿੱਤੀ। ਸੰਸਦ ਦਾ ਸੈਸ਼ਨ ਪਹਿਲੀ ਦਸੰਬਰ ਤੋਂ ਸ਼ੁਰੂ ਹੋਣਾ ਹੈ। ਰਾਸ਼ਿਦ ਇਸ ਸਮੇਂ ਐੱਨ ਆਈ ਏ ਵੱਲੋਂ ਦਰਜ ਅਤਿਵਾਦ ਸਬੰਧੀ ਕੇਸ ਤਹਿਤ ਹਿਰਾਸਤ ਵਿੱਚ ਹੈ। ਵਧੀਕ ਸੈਸ਼ਨ ਜੱਜ ਪ੍ਰਸ਼ਾਂਤ ਸ਼ਰਮਾ ਨੇ ਅਰਜ਼ੀ ਨੂੰ ਪਿਛਲੀ ਸ਼ਰਤ ਤਹਿਤ ਮਨਜ਼ੂਰੀ ਦੇ ਦਿੱਤੀ। -ਏਐੱਨਆਈ
Advertisement
Advertisement
×

