DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Rape Aarrest: ਠੰਢਾ ਪਾਣੀ ਦੇਣ ਦੇ ਬਹਾਨੇ ਚਾਰ ਸਾਲਾ ਬੱਚੀ ਦਾ ਜਿਨਸੀ ਸ਼ੋਸ਼ਣ

Man sexually assaults four-year-old girl on pretext of giving cold water; held
  • fb
  • twitter
  • whatsapp
  • whatsapp
Advertisement

ਮਾਪਿਆਂ ਵੱਲੋਂ ਪੁਲੀਸ ਕੋਲ FIR ਦਰਜ ਕਰਾਏ ਜਾਣ ਪਿੱਛੋਂ ਮੁਲਜ਼ਮ ਨੂੰ ਕੀਤਾ ਗਿਆ ਗ੍ਰਿਫ਼ਤਾਰ; ਮੁਲਜ਼ਮ ਨੇ ਬੱਚੀ ਨੂੰ ਘਟਨਾ ਬਾਰੇ ਕਿਸੇ ਨੂੰ ਨਾ ਦੱਸਣ ਲਈ ਦਿੱਤੀਆਂ ਸੀ ਧਮਕੀਆਂ

ਮੁੰਬਈ, 21 ਅਪਰੈਲ

Advertisement

ਪੁਲੀਸ ਨੇ ਦੱਸਿਆ ਕਿ ਸੋਮਵਾਰ ਨੂੰ ਮੁੰਬਈ ਦੇ ਬੋਰੀਵਲੀ ਇਲਾਕੇ ਵਿੱਚ ਇੱਕ 55 ਸਾਲਾ ਵਿਅਕਤੀ ਨੂੰ ਚਾਰ ਸਾਲ ਦੀ ਬੱਚੀ ਨਾਲ ਠੰਢਾ ਪਾਣੀ ਪੀਣ ਲਈ ਦੇਣ ਦੇ ਬਹਾਨੇ ਜਿਨਸੀ ਸ਼ੋਸ਼ਣ ਕਰਨ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ। ਪੁਲੀਸ ਅਨੁਸਾਰ ਮੁਲਜ਼ਮ ਰਾਮ ਲਲਿਤ ਯਾਦਵ ਨੇ ਐਤਵਾਰ ਦੁਪਹਿਰ ਨੂੰ ਆਪਣੀ ਝੌਂਪੜੀ ਵਿੱਚ ਘਟਨਾ ਨੂੰ ਅੰਜਾਮ ਦਿੱਤਾ ਅਤੇ ਬਾਅਦ ਵਿਚ ਲੜਕੀ ਨੂੰ ਇਸ ਬਾਰੇ ਕਿਸੇ ਨੂੰ ਨਾ ਦੱਸਣ ਲਈ ਬੁਰੀ ਤਰ੍ਹਾਂ ਧਮਕਾਇਆ।

ਇੱਕ ਪੁਲੀਸ ਅਧਿਕਾਰੀ ਨੇ ਕਿਹਾ ਕਿ ਲੜਕੀ ਦੇ ਮਾਪੇ ਉਸਦੇ ਬਦਲੇ ਹੋਏ ਵਿਵਹਾਰ ਤੋਂ ਚਿੰਤਤ ਸਨ ਕਿਉਂਕਿ ਉਸ ਨੇ ਬੋਲਣਾ ਬੰਦ ਕਰ ਦਿੱਤਾ ਅਤੇ ਉਹ ਡਰੀ-ਸਹਿਮੀ ਹੋਈ ਦਿਖਾਈ ਦੇ ਰਹੀ ਸੀ। ਪੁਲੀਸ ਅਧਿਕਾਰੀ ਨੇ ਕਿਹਾ, "ਬੱਚੀ ਵੱਲੋਂ ਆਖ਼ਰ ਘਟਨਾ ਬਾਰੇ ਦੱਸੇ ਜਾਣ ਤੋਂ ਬਾਅਦ ਮਾਪਿਆਂ ਨੇ MHB ਪੁਲੀਸ ਸਟੇਸ਼ਨ ਨਾਲ ਸੰਪਰਕ ਕੀਤਾ ਅਤੇ ਮੁਲਜ਼ਮ ਵਿਰੁੱਧ ਐਫਆਈਆਰ ਦਰਜ ਕਰਵਾਈ।"

ਯਾਦਵ ਨੂੰ ਭਾਰਤੀ ਨਿਆਏ ਸੰਹਿਤਾ ਅਤੇ ਬੱਚਿਆਂ ਦੀ ਜਿਨਸੀ ਅਪਰਾਧਾਂ ਤੋਂ ਸੁਰੱਖਿਆ (POSCO) ਐਕਟ ਦੀਆਂ ਸਬੰਧਤ ਧਾਰਾਵਾਂ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਹੈ। ਅਧਿਕਾਰੀ ਨੇ ਕਿਹਾ ਕਿ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ। ਪੀਟੀਆਈ

Advertisement
×