DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Ranveer Allahbadia ਇੰਡੀਆ’ਜ਼ ਗੌਟ ਲੇਟੈਂਟ ਵਿਵਾਦ: ‘ਦਿ ਰਣਵੀਰ ਸ਼ੋਅ’ ਦੇ ਪ੍ਰਸਾਰਨ ਦੀ ਇਜਾਜ਼ਤ

ਨਵੀਂ ਦਿੱਲੀ, 3 ਮਾਰਚ ਸੁਪਰੀਮ ਕੋਰਟ ਨੇ ਸੋਮਵਾਰ ਨੂੰ ਪੌਡਕਾਸਟਰ ਰਣਵੀਰ ਅਲਾਹਬਾਦੀਆ ਨੂੰ ਨੈਤਿਕਤਾ ਅਤੇ ਸ਼ਾਲੀਨਤਾ ਨੂੰ ਕਾਇਮ ਰੱਖਣ ਅਤੇ ਇਹ ਹਰ ਉਮਰ ਲਈ ਢੁਕਵਾਂ ਹੋਣ ਦਾ ਵਾਅਦਾ ਕਰਨ ’ਤੇ ਆਪਣਾ ‘ਦ ਰਣਵੀਰ ਸ਼ੋਅ’ ਪ੍ਰਸਾਰਿਤ ਕਰਨ ਦੀ ਇਜਾਜ਼ਤ ਦਿੱਤੀ ਹੈ।...
  • fb
  • twitter
  • whatsapp
  • whatsapp
featured-img featured-img
Photo: Ranveer Allahbadia/FB
Advertisement

ਨਵੀਂ ਦਿੱਲੀ, 3 ਮਾਰਚ

ਸੁਪਰੀਮ ਕੋਰਟ ਨੇ ਸੋਮਵਾਰ ਨੂੰ ਪੌਡਕਾਸਟਰ ਰਣਵੀਰ ਅਲਾਹਬਾਦੀਆ ਨੂੰ ਨੈਤਿਕਤਾ ਅਤੇ ਸ਼ਾਲੀਨਤਾ ਨੂੰ ਕਾਇਮ ਰੱਖਣ ਅਤੇ ਇਹ ਹਰ ਉਮਰ ਲਈ ਢੁਕਵਾਂ ਹੋਣ ਦਾ ਵਾਅਦਾ ਕਰਨ ’ਤੇ ਆਪਣਾ ‘ਦ ਰਣਵੀਰ ਸ਼ੋਅ’ ਪ੍ਰਸਾਰਿਤ ਕਰਨ ਦੀ ਇਜਾਜ਼ਤ ਦਿੱਤੀ ਹੈ। ਜਸਟਿਸ ਸੂਰਿਆ ਕਾਂਤ ਅਤੇ ਐੱਨ ਕੋਟੀਸ਼ਵਰ ਸਿੰਘ ਦੇ ਬੈਂਚ ਨੇ ਅਲਾਹਬਾਦੀਆ ਦੀ ਇਸ ਦਲੀਲ ਦਾ ਨੋਟਿਸ ਲਿਆ ਕਿ ਪੌਡਕਾਸਟ ਹੀ ਉਸ ਦੀ ਰੋਜ਼ੀ-ਰੋਟੀ ਦਾ ਇੱਕੋ ਇੱਕ ਸਾਧਨ ਸੀ ਅਤੇ ਉਸ ਦੁਆਰਾ ਲਗਾਏ ਗਏ ਲਗਭਗ 280 ਲੋਕ ਸ਼ੋਅ ’ਤੇ ਨਿਰਭਰ ਸਨ।

Advertisement

ਬੈਂਚ ਨੇ ਅਗਲੇ ਹੁਕਮਾਂ ਤੱਕ ਅਲਾਹਬਾਦੀਆ ਨੂੰ ਦਿੱਤੀ ਗਈ ਗ੍ਰਿਫਤਾਰੀ ਤੋਂ ਅੰਤਰਿਮ ਸੁਰੱਖਿਆ ਵੀ ਵਧਾ ਦਿੱਤੀ ਹੈ, ਜਦਕਿ ਉਸਨੂੰ ਗੁਹਾਟੀ ਵਿੱਚ ਜਾਂਚ ਵਿੱਚ ਸ਼ਾਮਲ ਹੋਣ ਲਈ ਕਿਹਾ ਹੈ। ਸਾਲਿਸਿਟਰ ਜਨਰਲ ਤੁਸ਼ਾਰ ਮਹਿਤਾ ਕੇਂਦਰ ਅਤੇ ਮਹਾਰਾਸ਼ਟਰ, ਅਸਾਮ ਅਤੇ ਉੜੀਸਾ ਸੂਬਿਆਂ ਵੱਲੋਂ ਪੇਸ਼ ਹੋਏ। ਉਨ੍ਹਾਂ ਨੇ ਕਿਹਾ ਕਿ ਵਿਵਾਦਗ੍ਰਸਤ ਯੂਟਿਊਬ ਸ਼ੋਅ "ਇੰਡੀਆਜ਼ ਗੌਟ ਲੇਟੈਂਟ" 'ਤੇ ਕੀਤੀਆਂ ਟਿੱਪਣੀਆਂ ਨਾ ਸਿਰਫ ਅਸ਼ਲੀਲ ਹਨ, ਬਲਕਿ ਵਿਗਾੜ ਪੈਦਾ ਕਰਨ ਵਾਲੀਆਂ ਹਨ ਅਤੇ ਉਨ੍ਹਾਂ ਅਦਾਲਤ ਨੂੰ ਅਪੀਲ ਕੀਤੀ, “ਉਸਨੂੰ ਕੁਝ ਸਮੇਂ ਲਈ ਚੁੱਪ ਰਹਿਣ ਦਿਓ।’’

ਬੈਂਚ ਨੇ ਅਲਾਹਬਾਦੀਆ ਦੀ ਨੁਮਾਇੰਦਗੀ ਕਰ ਰਹੇ ਸੀਨੀਅਰ ਵਕੀਲ ਅਭਿਨਵ ਚੰਦਰਚੂੜ ਨੂੰ ਕਿਹਾ ਕਿ ਮੌਲਿਕ ਅਧਿਕਾਰ ਥਾਲੀ ਵਿੱਚ ਰੱਖ ਕੇ ਨਹੀਂ ਦਿੱਤੇ ਗਏ ਸਨ ਅਤੇ ਕੁਝ ਪਾਬੰਦੀਆਂ ਦੇ ਨਾਲ ਆਏ ਸਨ।

ਜਸਟਿਸ ਸੂਰਿਆ ਕਾਂਤ ਨੇ ਕਿਹਾ ਕਿ ਇਸ ਕੇਸ ਦਾ ਇਕ ਦੋਸ਼ੀ ਕੈਨੇਡਾ ਗਿਆ ਅਤੇ ਇਸ ਮਾਮਲੇ ’ਤੇ ਗੱਲ ਕੀਤੀ। ਉਨ੍ਹਾਂ ਚੇਤਾਵਨੀ ਦਿੰਦਿਆਂ ਕਿਹਾ, “ਇਹ ਨੌਜਵਾਨ ਸੋਚ ਸਕਦੇ ਹਨ ਕਿ ਅਸੀਂ ਪੁਰਾਣੇ ਹੋ ਗਏ ਹਾਂ, ਪਰ ਅਸੀਂ ਜਾਣਦੇ ਹਾਂ ਕਿ ਉਨ੍ਹਾਂ ਨਾਲ ਕਿਵੇਂ ਨਜਿੱਠਣਾ ਹੈ। ਅਦਾਲਤ ਨੂੰ ਹਲਕੇ ਵਿੱਚ ਨਾ ਲਓ।” ਇਸ ਤੋਂ ਬਾਅਦ ਬੈਂਚ ਨੇ ਅਲਾਹਬਾਦੀਆ ਨੂੰ ਆਪਣੇ ਸ਼ੋਅ ’ਤੇ ਕੇਸ ਨਾਲ ਸਬੰਧਤ ਕੁਝ ਵੀ ਬੋਲਣ ਤੋਂ ਰੋਕ ਦਿੱਤਾ।

ਇਸ ਦੌਰਾਨ ਕੇਂਦਰ ਨੂੰ ਨਿਰਦੇਸ਼ ਦਿੱਤਾ ਗਿਆ ਸੀ ਕਿ ਉਹ ਸੋਸ਼ਲ ਮੀਡੀਆ ਸਮੱਗਰੀ ’ਤੇ ਇੱਕ ਡਰਾਫਟ ਰੈਗੂਲੇਟਰੀ ਮਕੈਨਿਜ਼ਮ ਲੈ ਕੇ ਆਵੇ, ਜਿਸ ’ਤੇ ਸਾਰੀਆਂ ਸਬੰਧਤ ਧਿਰਾਂ ਤੋਂ ਸੁਝਾਅ ਇਕੱਠੇ ਕਰਨ ਤੋਂ ਇਲਾਵਾ ਜਨਤਕ ਖੇਤਰ ਵਿੱਚ ਰੱਖਿਆ ਜਾਣਾ ਚਾਹੀਦਾ ਹੈ। ਬੈਂਚ ਨੇ ਉਸ ਨੂੰ ਫਿਲਹਾਲ ਵਿਦੇਸ਼ ਜਾਣ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਜਦੋਂ ਉਹ ਮਾਮਲੇ ਦੀ ਜਾਂਚ ਵਿਚ ਸ਼ਾਮਲ ਹੋ ਜਾਂਦਾ ਹੈ ਤਾਂ ਉਸ ਦੀ ਅਪੀਲ ’ਤੇ ਵਿਚਾਰ ਕੀਤਾ ਜਾਵੇਗਾ। -ਪੀਟੀਆਈ

Advertisement
×