ਰਾਜ ਸਭਾ ਚੋਣਾਂ: ਨੈਸ਼ਨਲ ਕਾਨਫਰੰਸ ਨੇ ਭਾਜਪਾ ਨੂੰ ਸੱਤ ਵੋਟਾਂ ਤੋਹਫ਼ੇ ’ਚ ਦਿੱਤੀਆਂ: ਸਜਾਦ ਲੋਨ
RS polls: Sajad Lone claims NC ‘gifted' 7 votes to BJP in ‘fixed match' between 2 parties; ਪੀਪਲਜ਼ ਕਾਨਫਰੰਸ ਮੁਖੀ ਨੇ ਦੋਵਾਂ ਪਾਰਟੀਆਂ ਵਿਚਾਲੇ ‘ਮੈਚ ਫਿਕਸ’ ਹੋਣ ਦਾ ਦਾਅਵਾ ਕੀਤਾ
ਪੀਪਲਜ਼ ਕਾਨਫਰੰਸ ਦੇ ਮੁਖੀ ਸਜਾਦ ਲੋਨ ਨੇ ਅੱਜ ਦੋਸ਼ ਲਾਇਆ ਕਿ ਸੱਤਾਧਾਰੀ ਨੈਸ਼ਨਲ ਕਾਨਫਰੰਸ (ਐੱਨ ਸੀ) ਨੇ ਲੰਘੇ ਦਿਨ ਰਾਜ ਸਭਾ ਚੋਣਾਂ ਵਿੱਚ ਇੱਕ ਸੀਟ ’ਤੇ ਭਾਜਪਾ ਦੀ ਜਿੱਤ ਯਕੀਨੀ ਬਣਾਉਣ ਲਈ ਉਸ ਨੂੰ ਸੱਤ ਵੋਟਾਂ ‘ਤੋਹਫ਼ੇ’ ਵਿੱਚ ਦੇ ਦਿੱਤੀਆਂ। ਉਨ੍ਹਾਂ ਨੇ ਇਨ੍ਹਾਂ ਚੋਣਾਂ ਨੂੰ ਐੱਨ ਸੀ ਤੇ ਭਾਜਪਾ ਵਿਚਾਲੇ ਦੇ ਵਿਚਕਾਰ ‘ਫਿਕਸ ਮੈਚ’ ਕਰਾਰ ਦਿੱਤਾ।
ਦੱਸਣਯੋਗ ਹੈ ਕਿ ਸਾਲ 2019 ’ਚ ਕੇਂਦਰ ਸ਼ਾਸਤ ਪ੍ਰਦੇਸ਼ ਬਣਨ ਮਗਰੋਂ ਜੰਮੂ ਕਸ਼ਮੀਰ ’ਚ ਪਹਿਲੀਆਂ ਰਾਜ ਸਭਾ ਚੋਣਾਂ ’ਚ ਨੈਸ਼ਨਲ ਕਾਨਫਰੰਸ ਨੇ ਤਿੰਨ ਸੀਟਾਂ ’ਤੇ ਜਿੱਤ ਦਰਜ ਕੀਤੀ ਜਦਕਿ ਭਾਜਪਾ ਨੂੰ ਇਕ ਸੀਟ ਹਾਸਲ ਹੋਈ ਹੈ।
Sajad Lone ਨੇ ਪ੍ਰੈੱਸ ਕਾਨਫਰੰਸ ਵਿੱਚ ਦਾਅਵਾ ਕੀਤਾ, ‘‘ਤੁਸੀਂ (ਨੈਸ਼ਨਲ ਕਾਨਫਰੰਸ) ਨੇ ਸਪੱਸ਼ਟ ਤੌਰ ’ਤੇ ਭਾਜਪਾ ਨੂੰ ਸੱਤ ਤੋਹਫ਼ੇ ਦਿੱਤੇ ਹਨ। ਇਹ ਇੱਕ ‘fix match’ ਸੀ।’’
ਹੰਦਵਾੜਾ ਤੋਂ ਪੀਪਲਜ਼ ਕਾਨਫਰੰਸ ਦੇ ਵਿਧਾਇਕ ਲੋਨ ਨੇ ਕਿਹਾ ਕਿ National Conference ਚੋਣਾਂ ਤੋਂ ਪਹਿਲਾਂ ਸਭ ’ਤੇ ਉਂਗਲੀ ਉਠਾਉਂਦੀ ਸੀ ਅਤੇ ਆਖਦੀ ਸੀ ਕਿ ਉਹ ਭਾਜਪਾ ਦੇ ਨਾਲ ਹਨ ਅਤੇ ਸਿਰਫ਼ ਖ਼ੁਦ (ਐੱਨ ਸੀ) ਭਾਜਪਾ ਦੇ ਖ਼ਿਲਾਫ਼ ਹੈ।
ਲੋਨ ਨੇ ਦੋਸ਼ ਲਾਇਆ, ‘‘ਅੱਜ ਅਸੀ (ਐੱਨ ਸੀ) ਨੂੰ ਉਨ੍ਹਾਂ (ਭਾਜਪਾ) ਗੋਦ ਦੀ ਗੋਦੀ ਵਿੱਚ ਬੈਠੇ ਹੋਏ ਫੜਿਆ ਹੈ। ਉਹ ਉਨ੍ਹਾਂ ਦੀ ਗੋਦ ਵਿੱਚ ਬੈਠੇ ਹਨ। ਦੇਖਣਾ ਚਾਹੀਦਾ ਹੈ ਕਿ ਕਿਵੇਂ ਉਨ੍ਹਾਂ ਨੇ ਇਨ੍ਹਾਂ ਲੋਕਾਂ ਦੀ ਗੱਲ ਮੰਨ ਕੇ ਪੂਰੀ ਚੋਣ ਖਰਾਬ ਕਰ ਦਿੱਤੀ। ਹਾਲਾਂਕਿ ਭਾਜਪਾ ਜੰਮੂ ਕਸ਼ਮੀਰ ਵਿੱਚ ਸੱਤਾ ਵਿੱਚ ਨਹੀਂ ਆਈ, ਪਰ ਉਸ ਦੀ ਮਨਪਸੰਦ ਪਾਰਟੀ ਹਾਲੇ ਵੀ ਸੱਤਾ ਵਿਚ ਹੈ।’’

