ਰਾਜਸਥਾਨ: ਅਸ਼ੋਕ ਗਹਿਲੋਤ ਨੇ ਰਾਜ ਮੰਤਰੀ ਰਾਜੇਂਦਰ ਗੁੜਾ ਨੂੰ ਅਹੁਦੇ ਤੋਂ ਹਟਾਇਆ: ਸੂਤਰ
ਰਾਜ ਮੰਤਰੀ ਨੇ ਆਪਣੀ ਹੀ ਸਰਕਾਰ ਨੂੰ ਘੇਰਨ ਦਾ ਕੀਤਾ ਯਤਨ
Advertisement
ਜੈਪੁਰ: ਸੂਤਰਾਂ ਮੁਤਾਬਕ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਰਾਜ ਮੰਤਰੀ ਰਾਜੇਂਦਰ ਗੁੜਾ ਨੂੰ ਅਹੁਦੇ ਤੋਂ ਹਟਾ ਦਿੱਤਾ ਹੈ। ਜਾਣਕਾਰੀ ਮੁਤਾਬਕ ਗੁਢਾ ਨੇ ਵਿਧਾਨ ਸਭਾ ਵਿਚ ਆਪਣੀ ਹੀ ਸਰਕਾਰ ਨੂੰ ਘੇਰਨ ਦਾ ਯਤਨ ਕੀਤਾ ਸੀ। ਗੁੜਾ ਕੋਲ ਸੈਨਿਕ ਕਲਿਆਣ, ਹੋਮ ਗਾਰਡਜ਼ ਤੇ ਸਿਵਲ ਡਿਫੈਂਸ ਤੇ ਹੋਰ ਵਿਭਾਗਾਂ ਦਾ ਚਾਰਜ ਸੀ। ਰਾਜ ਮੰਤਰੀ ਨੇ ਵਿਧਾਨ ਸਭਾ ਵਿਚ ਕਿਹਾ, ‘ਜਿਸ ਤਰ੍ਹਾਂ ਅਸੀਂ ਰਾਜਸਥਾਨ ਵਿਚ ਔਰਤਾਂ ਨੂੰ ਸੁਰੱਖਿਆ ਦੇਣ ਵਿਚ ਨਾਕਾਮ ਰਹੇ ਹਾਂ, ਤੇ ਉਨ੍ਹਾਂ ਉਤੇ ਜ਼ੁਲਮ ਵਧੇ ਹਨ, ਸਾਨੂੰ ਮਨੀਪੁਰ ਮੁੱਦਾ ਉਠਾਉਣ ਦੀ ਥਾਂ ਆਪਣੇ ਅੰਦਰ ਝਾਤੀ ਮਾਰਨੀ ਚਾਹੀਦੀ ਹੈ।’ -ਪੀਟੀਆਈ
Advertisement
Advertisement
×