DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਰਾਜਾ ਰਘੂਵੰਸ਼ੀ ਕਤਲ ਕੇਸ: ਰਾਜ ਕੁਸ਼ਵਾਹਾ ਸੀ ਮੁੱਖ ਸਾਜ਼ਿਸ਼ਘਾੜਾ

ਕਿਸੇ ਔਰਤ ਦੀ ਹੱਤਿਆ ਕਰ ਕੇ ਲਾਸ਼ ਨੂੰ ਸੋਨਮ ਦੀ ਦਿਖਾਉਣਾ ਚਾਹੁੰਦੇ ਸੀ ਮੁਲਜ਼ਮ
  • fb
  • twitter
  • whatsapp
  • whatsapp
Advertisement

ਸ਼ਿਲੌਂਗ, 13 ਜੂਨ

ਮੇਘਾਲਿਆ ਦੇ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਇੰਦੌਰ ਦੇ ਕਾਰੋਬਾਰੀ ਰਾਜਾ ਰਘੂਵੰਸ਼ੀ ਦੇ ਕਾਤਲਾਂ ਦੀ ਸਾਜ਼ਿਸ਼ ਕਿਸੇ ਮਹਿਲਾ ਦੀ ਹੱਤਿਆ ਕਰ ਕੇ ਉਸ ਦੀ ਲਾਸ਼ ਨੂੰ ਸਾੜਨ ਦੀ ਸੀ ਤਾਂ ਜੋ ਸੱਚ ਸਾਹਮਣੇ ਆਉਣ ਤੱਕ ਸੋਨਮ ਕੁਝ ਹੋਰ ਦਿਨਾਂ ਤੱਕ ਛੁਪ ਸਕੇ। ਪੁਲੀਸ ਨੂੰ ਇਹ ਵੀ ਪਤਾ ਲੱਗਾ ਹੈ ਕਿ ਸੋਨਮ ਦਾ ਕਥਿਤ ਪ੍ਰੇਮੀ ਰਾਜ ਕੁਸ਼ਵਾਹਾ ਹੱਤਿਆ ਦੀ ਸਾਜ਼ਿਸ਼ ਦਾ ਮਾਸਟਰਮਾਈਂਡ ਸੀ ਅਤੇ ਸੋਨਮ ਸਹਿ-ਸਾਜ਼ਿਸਘਾੜਾ ਸੀ।

Advertisement

ਰਾਜ ਅਤੇ ਤਿੰਨ ਹੋਰ ਵਿਅਕਤੀਆਂ ਕੋਲੋਂ ਪੁੱਛ-ਪੜਤਾਲ ਦੇ ਪਹਿਲੇ ਦਿਨ ਸੋਨਮ ਨੇ ਇਹ ਖੁਲਾਸਾ ਵੀ ਕੀਤਾ ਕਿ ਉਹ ਮੇਘਾਲਿਆ ਤੋਂ ਬੁਰਕਾ ਪਹਿਨ ਕੇ ਭੱਜੀ ਸੀ ਅਤੇ ਟੈਕਸੀ, ਬੱਸ ਅਤੇ ਰੇਲਗੱਡੀ ਵਰਗੇ ਟਰਾਂਸਪੋਰਟ ਦੇ ਵੱਖ-ਵੱਖ ਸਾਧਨਾਂ ਦਾ ਇਸਤੇਮਾਲ ਕਰ ਕੇ ਮੱਧ ਪ੍ਰਦੇਸ਼ ਦੇ ਸ਼ਹਿਰ ਪੁੱਜੀ ਸੀ। ਪੂਰਬੀ ਖਾਸੀ ਹਿੱਲਜ਼ ਜ਼ਿਲ੍ਹੇ ਦੇ ਐੱਸਪੀ ਵਿਵੇਕ ਸਈਮ ਨੇ ਦੱਸਿਆ, ‘‘ਰਾਜਾ ਦੇ ਕਤਲ ਦੀ ਸਾਜ਼ਿਸ਼ ਇੰਦੌਰ ਵਿੱਚ 11 ਮਈ ਨੂੰ ਸੋਨਮ ਨਾਲ ਉਸ ਦਾ ਵਿਆਹ ਹੋਣ ਤੋਂ ਕੁਝ ਸਮਾਂ ਪਹਿਲਾਂ ਰਚੀ ਗਈ ਸੀ ਅਤੇ ਇਸ ਦਾ ਮਾਸਟਰਮਾਈਂਡ ਰਾਜ ਹੈ ਜਦਕਿ ਮਹਿਲਾ ਨੇ ਸਾਜ਼ਿਸ਼ ਲਈ ਸਹਿਮਤੀ ਦਿੱਤੀ ਸੀ।’’ ਵਿਆਹ ਤੋਂ ਕੁਝ ਦਿਨਾਂ ਬਾਅਦ, ਰਾਜਾ (29) ਅਤੇ ਸੋਨਮ (24) ਮੇਘਾਲਿਆ ਦੇ ਪੂਰਬੀ ਖਾਸੀ ਹਿੱਲਜ਼ ਜ਼ਿਲ੍ਹੇ ਦੇ ਸੋਹਰਾ ਵਿੱਚ ਆਏ ਅਤੇ 23 ਮਈ ਨੂੰ ਲਾਪਤਾ ਹੋ ਗਏ। ਰਾਜਾ ਦੀ ਲਾਸ਼ 2 ਜੂਨ ਨੂੰ ਵੇਈ ਸਾਵਡੌਂਗ ਫਾਲਜ਼ ਕੋਲ ਇਕ ਵਾਦੀ ਵਿੱਚ ਮਿਲੀ ਸੀ ਜਦਕਿ ਸੋਨਮ ਦੀ ਭਾਲ ਜਾਰੀ ਰਹੀ। ਉਹ 9 ਜੂਨ ਨੂੰ ਸਵੇਰੇ ਕਰੀਬ 1200 ਕਿਲੋਮੀਟਰ ਦੂਰ ਉੱਤਰ ਪ੍ਰਦੇਸ਼ ਦੇ ਗਾਜ਼ੀਪੁਰ ਵਿੱਚ ਮਿਲੀ ਅਤੇ ਉਸ ਨੇ ਆਤਮ-ਸਮਰਪਣ ਕਰ ਦਿੱਤਾ। ਪੁਲੀਸ ਨੇ ਉਸ ਦੇ ਕਥਿਤ ਪ੍ਰੇਮੀ ਰਾਜ ਕੁਸ਼ਵਾਹਾ ਅਤੇ ਤਿੰਨ ਹੋਰਾਂ ਵਿਸ਼ਾਲ, ਆਕਾਸ਼ ਅਤੇ ਆਨੰਦ ਨੂੰ ਵੀ ਗ੍ਰਿਫ਼ਤਾਰ ਕੀਤਾ ਸੀ। ਉਨ੍ਹਾਂ ਕਿਹਾ, ‘‘ਤਿੰਨੋਂ ਨੌਜਵਾਨ ਦੋਸਤ ਸਨ ਅਤੇ ਉਨ੍ਹਾਂ ’ਚੋਂ ਇਕ ਰਾਜ ਦਾ ਚਚੇਰਾ ਭਰਾ ਹੈ। ਰਾਜ ਨੇ ਉਨ੍ਹਾਂ ਨੂੰ ਖਰਚੇ ਲਈ 50,000 ਰੁਪਏ ਦਿੱਤੇ ਸਨ। ਇੰਦੌਰ ਵਿੱਚ ਯੋਜਨਾ ਸ਼ੁਰੂ ਹੋਈ ਅਤੇ ਉਨ੍ਹਾਂ ਨੇ ਰਾਜਾ ਦੀ ਹੱਤਿਆ ਤੋਂ ਬਾਅਦ ਸੋਨਮ ਨੂੰ ਗਾਇਬ ਕਰਨ ਦੇ ਤਰੀਕੇ ਸੋਚੇ ਸਨ।’’ -ਪੀਟੀਆਈ

Advertisement
×