Rain havoc in Himachal: ਹਿਮਾਚਲ ਪ੍ਰਦੇਸ਼: ਮੰਡੀ ਦੀ ਚੌਹਾਰ ਘਾਟੀ ਵਿੱਚ ਬੱਦਲ ਫਟਿਆ
ਚੰਬਾ ਵਿੱਚ ਭਾਰੀ ਮੀਂਹ ਨਾਲ ਪੁਲ ਡਿੱਗਿਆ; ਕਈ ਸੜਕਾਂ ਹੋਈਆਂ ਬੰਦ
Advertisement
ਸ਼ਿਮਲਾ, 6 ਜੁਲਾਈ
ਹਿਮਾਚਲ ਪ੍ਰਦੇਸ਼ ਵਿਚ ਮੌਨਸੂਨ ਦਾ ਭਾਰੀ ਮੀਂਹ ਪੈ ਰਿਹਾ ਹੈ। ਅੱਜ ਮੰਡੀ ਜ਼ਿਲ੍ਹੇ ਦੀ ਚੌਹਾਰ ਘਾਟੀ ਵਿਚ ਬੱਦਲ ਫਟ ਗਿਆ ਜਿਸ ਕਾਰਨ ਪੂਰੇ ਖੇਤਰ ਵਿਚ ਪਾਣੀ ਭਰ ਗਿਆ। ਇਹ ਬੱਦਲ ਪਿੰਡ ਕੋਰਤਾਂਗ ਵਿਚ ਫਟਿਆ। ਇਸ ਨਾਲ ਕੋਈ ਜਾਨੀ ਨੁਕਸਾਨ ਹੋਣ ਦੀ ਸੂਚਨਾ ਨਹੀਂ ਹੈ ਪਰ ਆਵਜਾਈ ਵਾਲਾ ਪੁਲ ਤੇ ਪੈਦਲ ਜਾਣ ਵਾਲੇ ਦੋ ਰਸਤੇ ਪਾਣੀ ਵਿਚ ਵਹਿ ਗੲ ਹਨ। ਦੂਜੇ ਪਾਸੇ ਅੱਜ ਚੰਬਾ ਵਿੱਚ ਭਾਰੀ ਮੀਂਹ ਪਿਆ ਜਿਸ ਕਾਰਨ ਕਨਘੇਲਾ ਨਾਲੇ ਵਾਲਾ ਪੁਲ ਪਾਣੀ ਵਿਚ ਵਹਿ ਗਿਆ ਹੈ। ਇਸ ਨਾਲ ਆਉਣ ਜਾਣ ਵਾਲਾ ਮੁੱਖ ਰਸਤਾ ਬੰਦ ਹੋ ਗਿਆ ਹੈ। ਪ੍ਰਸ਼ਾਸਨ ਨੇ ਅਧਿਕਾਰੀਆਂ ਨਾਲ ਮਿਲ ਕੇ ਨਵਾਂ ਰਸਤਾ ਬਣਾਉਣ ਦਾ ਕੰਮ ਆਰੰਭ ਦਿੱਤਾ ਹੈ। ਇਸ ਤੋਂ ਇਲਾਵਾ ਸੂਬੇ ਵਿਚਲੀਆਂ ਕਈ ਸੜਕਾਂ ’ਤੇ ਢਿੱਗਾਂ ਡਿੱਗੀਆਂ ਤੇ ਇਹ ਸੜਕਾਂ ਭਾਰੀ ਮੀਂਹ ਪੈਣ ਕਾਰਨ ਬੰਦ ਹੋ ਗਈਆਂ ਹਨ ਜਿਸ ਕਾਰਨ ਲੋਕਾਂ ਨੂੰ ਖਾਸੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
Advertisement
Advertisement
×