ਰੇਲਵੇ ਬੋਰਡ ਨੇ ਪਾਣੀ ਦੀ ਬੋਤਲ ਦਾ ਭਾਅ ਇੱਕ ਰੁਪਇਆ ਘਟਾਇਆ
ਰੇਲਵੇ ਬੋਰਡ ਨੇ ਪੀਣ ਵਾਲੇ ਪਾਣੀ ਦੀ ਆਪਣੀ ‘ਰੇਲ ਨੀਰ’ ਬਰਾਂਡ ਦੀ ਬੋਤਲ ਦੀ ਕੀਮਤ ਇੱਕ ਰੁਪਇਆ ਘਟਾ ਦਿੱਤੀ ਹੈ। ਬੋਰਡ ਵੱਲੋਂ ਅੱਜ ਜਾਰੀ ਸਰਕੁਲਰ ਵਿੱਚ ਸਾਰੇ ਜ਼ੋਨਲ ਰੇਲਵੇ ਅਤੇ ਆਈ ਆਰ ਸੀ ਟੀ ਸੀ ਨੂੰ ਕਿਹਾ ਗਿਆ, ‘‘ਪੀਣ ਵਾਲੇ...
Advertisement
ਰੇਲਵੇ ਬੋਰਡ ਨੇ ਪੀਣ ਵਾਲੇ ਪਾਣੀ ਦੀ ਆਪਣੀ ‘ਰੇਲ ਨੀਰ’ ਬਰਾਂਡ ਦੀ ਬੋਤਲ ਦੀ ਕੀਮਤ ਇੱਕ ਰੁਪਇਆ ਘਟਾ ਦਿੱਤੀ ਹੈ। ਬੋਰਡ ਵੱਲੋਂ ਅੱਜ ਜਾਰੀ ਸਰਕੁਲਰ ਵਿੱਚ ਸਾਰੇ ਜ਼ੋਨਲ ਰੇਲਵੇ ਅਤੇ ਆਈ ਆਰ ਸੀ ਟੀ ਸੀ ਨੂੰ ਕਿਹਾ ਗਿਆ, ‘‘ਪੀਣ ਵਾਲੇ ਪਾਣੀ ਦੀ ‘ਰੇਲ ਨੀਰ’ ਬਰਾਂਡ ਦੀ ਇੱਕ ਲੀਟਰ ਵਾਲੀ ਬੋਤਲ ਦੀ ਕੀਮਤ 15 ਰੁਪਏ ਤੋਂ ਘਟ ਕੇ 14 ਰੁਪਏ ਅਤੇ 500 ਐੱਮ ਐੱਲ ਵਾਲੀ ਬੋਤਲ ਕੀਮਤ 10 ਰੁਪਏ ਤੋਂ ਘਟ ਕੇ 9 ਰੁਪਏ ਹੋਵੇਗੀ।’’ ਬਿਆਨ ’ਚ ਕਿਹਾ ਗਿਆ ਕਿ ਰੇਲਵੇ ਕੰਪਲੈਕਸਾਂ/ਰੇਲਗੱਡੀਆਂ ਵਿੱਚ ਵਿਕਦੀਆਂ ਹੋਰ ਬਰਾਂਡਾਂ ਦੀਆਂ ਆਈ ਆਰ ਸੀ ਟੀ ਸੀ/ਰੇਲਵੇ ਵੱਲੋਂ ਸ਼ਾਰਟਲਿਸਟ ਕੀਤੀਆਂ ਪੀਣ ਵਾਲੇ ਪਾਣੀ ਦੀ ਲਿਟਰ ਅਤੇ 500 ਐੱਮ ਐੱਲ ਦੀ ਬੋਤਲ ਦੀ ਕੀਮਤ ਵੀ ਕ੍ਰਮਵਾਰ 15 ਰੁਪਏ ਤੋਂ ਘਟ ਕੇ 14 ਰੁਪਏ ਅਤੇ 10 ਰੁਪਏ ਤੋਂ ਘਟ ਕੇ 9 ਰੁਪਏ ਪ੍ਰਤੀ ਬੋਤਲ ਹੋਵੇਗੀ। ਸਰਕੁਲਰ ਮੁਤਾਬਕ ਇਹ ਸੋਧੀਆਂ ਹੋਈਆਂ ਕੀਮਤਾਂ 22 ਸਤੰਬਰ ਤੋਂ ਲਾਗੂ ਹੋਣਗੀਆਂ।
Advertisement
Advertisement
×