DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

‘ਰਾਹੁਲ ਜਹਾਜ਼’ ਦਾ ਫਿਰ ਕਰੈਸ਼ ਹੋਣਾ ਤੈਅ: ਸ਼ਾਹ

ਗ੍ਰਹਿ ਮੰਤਰੀ ਨੇ ਮਹਾਰਾਸ਼ਟਰ ’ਚੋਂ ਐੱਮਵੀਏ ਦੇ ਸਫ਼ਾਏ ਦਾ ਦਾਅਵਾ ਕੀਤਾ
  • fb
  • twitter
  • whatsapp
  • whatsapp
Advertisement

ਪਰਬਨੀ, 13 ਨਵੰਬਰ

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਕਿਹਾ ਕਿ ‘‘ਰਾਹੁਲ ਬਾਬਾ’’ ਨਾਮ ਦਾ ਜਹਾਜ਼ ਜਿਹੜਾ ਪਹਿਲਾਂ ਹੀ 20 ਵਾਰ ਕਰੈਸ਼ ਹੋ ਚੁੱਕਾ ਹੈ, 20 ਨਵੰਬਰ ਨੂੰ ਮਹਾਰਾਸ਼ਟਰ ਅਸੈਂਬਲੀ ਚੋਣਾਂ ’ਚ ਇਕ ਵਾਰ ਫਿਰ ਕਰੈਸ਼ ਹੋਣਾ ਤੈਅ ਹੈ। ਸ਼ਾਹ ਨੇ ਆਖਿਆ, ‘‘ਸੋਨੀਆ ਜੀ ਨੇ ਰਾਹੁਲ ਬਾਬਾ ਨਾਮੀ ਜਹਾਜ਼ 20 ਵਾਰ ਉਤਾਰਨ ਦੀ ਕੋਸ਼ਿਸ਼ ਕੀਤੀ ਅਤੇ ਇਹ 20 ਵਾਰ ਹੀ ਹਾਦਸੇ ਦਾ ਸ਼ਿਕਾਰ ਹੋ ਗਿਆ। ਹੁਣ ਫਿਰ ਮਹਾਰਾਸ਼ਟਰ ’ਚ 21ਵੀਂ ਵਾਰ ਜਹਾਜ਼ ਉਤਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸੋਨੀਆ ਜੀ ਤੁਹਾਡਾ ‘‘ਰਾਹੁਲ ਜਹਾਜ਼’’ 21ਵੀਂ ਵਾਰ ਕਰੈਸ਼ ਹੋਣ ਜਾ ਰਿਹਾ ਹੈ।’’ ਪਰਬਨੀ ਜ਼ਿਲ੍ਹੇ ਦੇ ਜਿੰਤੂਰ ਵਿੱਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਸ਼ਾਹ ਨੇ ਕਾਂਗਰਸ ’ਤੇ ਜਾਣਬੁੱਝ ਕੇ ਕਈ ਸਾਲਾਂ ਤੱਕ ਅਯੁੱਧਿਆ ’ਚ ਰਾਮ ਮੰਦਰ ਦੀ ਉਸਾਰੀ ਰੋਕਣ ਦਾ ਦੋਸ਼ ਵੀ ਲਾਇਆ। ਊਨ੍ਹਾਂ ਨੇ ਸਿੰਧਖੇੜਾ ’ਚ ਵੀ ਜਨਤਕ ਇਕੱਠ ਨੂੰ ਸੰਬੋਧਨ ਕੀਤਾ।

Advertisement

ਜਿੰਤੂਰ ਚੋਣ ਰੈਲੀ ’ਚ ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ, ‘‘ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਮ ਮੰਦਰ ਦਾ ਨਿਰਮਾਣ ਕਰਵਾਇਆ ਅਤੇ ਕਾਸ਼ੀ ਵਿਸ਼ਵਨਾਥ ਗਲਿਆਰਾ ਵੀ ਬਣਵਾਇਆ ਜਿਸ ਨੂੰ ਔਰੰਗਜ਼ੇਬ ਵੱਲੋਂ ਢਾਹ ਦਿੱਤਾ ਗਿਆ ਸੀ। ਹੁਣ ਤੁਹਾਨੂੰ ਗੁਜਰਾਤ ਦੌਰੇ ਲਈ ਵੀ ਤਿਆਰ ਰਹਿਣਾ ਚਾਹੀਦਾ ਹੈ ਕਿਉਂਕਿ ਸੋਮਨਾਥ ਮੰਦਰ ਵੀ ਸੋਨੇ ਦਾ ਬਣਾਇਆ ਜਾ ਰਿਹਾ ਹੈ।’’ ਉਨ੍ਹਾਂ ਕਿਹਾ ਕਿ ਮੋਦੀ ਨੇ ਦੇਸ਼ ਨੂੰ ਸੁਰੱਖਿਅਤ ਤੇ ਖੁਸ਼ਹਾਲ ਬਣਾਇਆ ਹੈ। ਸ਼ਾਹ ਨੇ ਕਿਹਾ, ‘‘ਮੈਂ ਵਿਦਰਭ, ਉੱਤਰੀ ਤੇ ਦੱਖਣੀ ਮਹਾਰਾਸ਼ਟਰ, ਕੋਂਕਣ, ਮੁੰਬਈ, ਮਰਾਠਵਾੜਾ ਆਦਿ ਸਾਰੀਆਂ ਥਾਵਾਂ ਦਾ ਦੌਰਾ ਕੀਤਾ ਹੈ। ਕੀ ਤੁਸੀਂ ਮਹਾਰਾਸ਼ਟਰ ਅਸੈਂਬਲੀ ਚੋਣਾਂ ਦੇ ਨਤੀਜੇ ਜਾਣਨਾ ਚਾਹੁੰਦੇ ਹੋ? ਮੇਰੀ ਗੱਲ ਸੁਣੋ, 23 ਨਵੰਬਰ ਨੂੰ ਮਹਾਰਾਸ਼ਟਰ ’ਚੋਂ ਮਹਾ ਵਿਕਾਸ ਅਘਾੜੀ (ਐੱਮਵੀਏ) ਦਾ ਸਫ਼ਾਇਆ ਹੋ ਰਿਹਾ ਹੈ।’’ ਉਨ੍ਹਾਂ ਕਿਹਾ ਕਿ 23 ਨਵੰਬਰ ਨੂੰ ਮੋਦੀ ਦੀ ਅਗਵਾਈ ਹੇਠ ਮਹਾਯੁਤੀ ਗੱਠਜੋੜ ਸੂਬੇ ’ਚ ਸਰਕਾਰ ਬਣਾਏਗਾ। ਸ਼ਾਹ ਨੇ ਇਹ ਵੀ ਕਿਹਾ ਕਿ ਸ਼ਿਵ ਸੈਨਾ (ਯੂਬੀਟੀ) ਮੁਖੀ ਊਧਵ ਠਾਕਰੇ ਉਸ ਗੱਠਜੋੜ ਦੇ ਨਾਲ ਹਨ, ਜਿਸ ਨੇ ਔਰੰਗਾਬਾਦ ਦਾ ਨਾਮ ਛਤਰਪਤੀ ਸੰਭਾਜੀਨਗਰ ਰੱਖਣ ਦਾ ਵਿਰੋਧ ਕੀਤਾ ਸੀ। -ਪੀਟੀਆਈ

‘‘ਰਾਹੁਲ ਗਾਂਧੀ ਧਾਰਾ 370 ਬਹਾਲ ਨਹੀਂ ਕਰ ਸਕਦੇ’’

ਅਮਿਤ ਸ਼ਾਹ ਨੇ ਕਿਹਾ, ‘‘ਰਾਹੁਲ ਬਾਬਾ ਦੀ ਪਾਰਟੀ ਕਾਂਗਰਸ ਤੇ ਉਸ ਦੇ ਸਹਿਯੋਗੀਆਂ ਨੇ ਕਸ਼ਮੀਰ ’ਚ ਧਾਰਾ 370 ਦੀ ਬਹਾਲੀ ਲਈ ਮਤਾ ਪਾਸ ਕੀਤਾ ਹੈ। ਰਾਹੁਲ ਬਾਬਾ, ਧਿਆਨ ਨਾਲ ਸੁਣੋ ਕਿ ਤੁਸੀਂ ਹੀ ਨਹੀਂ ਬਲਕਿ ਤੁਹਾਡੀ ਚੌਥੀ ਪੀੜ੍ਹੀ ਵੀ ਆ ਜਾਵੇ ਤਾਂ ਉਹ ਧਾਰਾ 370 ਨੂੰ ਵਾਪਸ ਨਹੀਂ ਲਿਆ ਸਕਦੀ।’’

Advertisement
×