Rahul in Lok Sabha ਯੂਪੀਏ ਤੇ ਐੱਨਡੀਏ, ਦੋਵੇਂ ਬੇਰੁਜ਼ਗਾਰੀ ਨਾਲ ਸਿੱਝਣ ਵਿਚ ਨਾਕਾਮ ਰਹੇ: ਰਾਹੁਲ ਗਾਂਧੀ
ਪ੍ਰਧਾਨ ਮੰਤਰੀ ਮੋਦੀ ਨੇ ਕੋਸ਼ਿਸ਼ ਕੀਤੀ, ਸੰਕਲਪ ਵਜੋਂ ‘ਮੇਕ ਇਨ ੲਿੰਡੀਆ’ ਚੰਗਾ ਵਿਚਾਰ ਸੀ, ਪਰ ਮੋਦੀ ਅਸਫ਼ਲ ਰਹੇ
Advertisement
ਨਵੀਂ ਦਿੱਲੀ, 3 ਫਰਵਰੀ
ਲੋਕ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਅੱਜ ਬਜਟ ਇਜਲਾਸ ਵਿਚ ਰਾਸ਼ਟਰਪਤੀ ਦੇ ਭਾਸ਼ਣ ’ਤੇ ਪੇਸ਼ ਧੰਨਵਾਦ ਮਤੇ ’ਤੇ ਜਾਰੀ ਬਹਿਸ ਵਿਚ ਸ਼ਾਮਲ ਹੁੰਦਿਆਂ ਕਿਹਾ ਕਿ ਯੂਪੀਏ ਤੇ ਐੱਨਡੀਏ, ਦੋਵੇਂ ਬੇਰੁਜ਼ਗਾਰੀ ਨਾਲ ਸਿੱਝਣ ਵਿਚ ਨਾਕਾਮ ਰਹੇ ਹਨ।
Advertisement
ਉਨ੍ਹਾਂ ਕਿਹਾ, ‘‘ਰਾਸ਼ਟਰਪਤੀ ਦੇ ਭਾਸ਼ਣ ਵਿਚ ਕੁਝ ਵੀ ਨਵਾਂ ਨਹੀਂ ਪਿਛਲੇ ਭਾਸ਼ਣ ਵਾਲੀਆਂ ਉਹੀ ਪੁਰਾਣੀਆਂ ਗੱਲਾਂ ਸਨ।’’ ਗਾਂਧੀ ਨੇ ਕਿਹਾ, ‘‘ਅਸੀਂ ਬੇਰੁਜ਼ਗਾਰੀ ਨਾਲ ਸਿੱਝਣ ਵਿਚ ਨਾਕਾਮ ਰਹੇ ਹਾਂ; ਨਾ ਯੂਪੀਏ ਤੇ ਨਾ ਹੀ ਐੱਨਡੀਏ ਨੇ ਦੇਸ਼ ਦੇ ਨੌਜਵਾਨਾਂ ਨੂੰ ਬੇਰੁਜ਼ਗਾਰੀ ਬਾਰੇ ਕੋਈ ਸਪਸ਼ਟ ਜਵਾਬ ਦਿੱਤਾ ਹੈ।’’
ਰਾਹੁਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਸ਼ਿਸ਼ ਕੀਤੀ ਅਤੇ ਸੰਕਲਪ ਵਜੋਂ ‘ਮੇਕ ਇਨ ਇੰਡੀਆ’ ਇੱਕ ਚੰਗਾ ਵਿਚਾਰ ਸੀ, ਪਰ ਇਹ ਸਪੱਸ਼ਟ ਹੈ ਕਿ ਉਹ ਅਸਫਲ ਰਹੇ। -ਪੀਟੀਆਈ
Advertisement
×