‘ਵੋਟ ਚੋਰੀ’ ਬਾਰੇ ਰਾਹੁਲ ਗਾਂਧੀ ਦੇ ਦੋਸ਼ ਬੇਬੁਨਿਆਦ: ਚੋਣ ਕਮਿਸ਼ਨ
ਚੋਣ ਕਮਿਸ਼ਨ ਨੇ ਕਾਂਗਰਸ ਆਗੂ ਰਾਹੁਲ ਗਾਂਧੀ ਵੱਲੋਂ ਮੁੱਖ ਚੋਣ ਕਮਿਸ਼ਨਰ (CEC) ਗਿਆਨੇਸ਼ ਕੁਮਾਰ ਉੱਤੇ ‘ਵੋਟ ਚੋਰੀ’ ਦੇ ਹਵਾਲੇ ਨਾਲ ਲਾਏ ਦੋਸ਼ਾਂ ਨੂੰ ਗ਼ਲਤ ਤੇ ‘ਬੇਬੁਨਿਆਦ’ ਦੱਸਿਆ ਹੈ। ਕਮਿਸ਼ਨ ਨੇ ਕਿਹਾ, ‘‘ਰਾਹੁਲ ਗਾਂਧੀ ਵੱਲੋਂ ਲਗਾਏ ਗਏ ਦੋਸ਼ ਗ਼ਲਤ ਤੇ ਬੇਬੁਨਿਆਦ...
Advertisement
ਚੋਣ ਕਮਿਸ਼ਨ ਨੇ ਕਾਂਗਰਸ ਆਗੂ ਰਾਹੁਲ ਗਾਂਧੀ ਵੱਲੋਂ ਮੁੱਖ ਚੋਣ ਕਮਿਸ਼ਨਰ (CEC) ਗਿਆਨੇਸ਼ ਕੁਮਾਰ ਉੱਤੇ ‘ਵੋਟ ਚੋਰੀ’ ਦੇ ਹਵਾਲੇ ਨਾਲ ਲਾਏ ਦੋਸ਼ਾਂ ਨੂੰ ਗ਼ਲਤ ਤੇ ‘ਬੇਬੁਨਿਆਦ’ ਦੱਸਿਆ ਹੈ। ਕਮਿਸ਼ਨ ਨੇ ਕਿਹਾ, ‘‘ਰਾਹੁਲ ਗਾਂਧੀ ਵੱਲੋਂ ਲਗਾਏ ਗਏ ਦੋਸ਼ ਗ਼ਲਤ ਤੇ ਬੇਬੁਨਿਆਦ ਹੈ। ਕਿਸੇ ਵੀ ਵੋਟ ਨੂੰ ਆਨਲਾਈਨ ਕਿਸੇ ਵੀ ਵਿਅਕਤੀ ਵੱਲੋਂ ਨਹੀਂ ਹਟਾਇਆ ਜਾ ਸਕਦਾ, ਜਿਵੇਂ ਕਿ ਗਾਂਧੀ ਨੇ ਗ਼ਲਤ ਧਾਰਨਾ ਬਣਾਈ ਹੈ।’’
ਚੋਣ ਕਮਿਸ਼ਨ ਨੇ ਜ਼ੋਰ ਦੇ ਕੇ ਆਖਿਆ ਕਿ ਸਬੰਧਤ ਵਿਅਕਤੀ ਦਾ ਪੱਖ ਸੁਣੇ ਬਗੈਰ ਕੋਈ ਵੀ ਨਾਮ ਨਹੀਂ ਹਟਾਇਆ ਜਾ ਸਕਦਾ। ਰਾਹੁਲ ਗਾਂਧੀ ਨੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ’ਤੇ ‘ਵੋਟ ਚੋਰਾਂ’ ਅਤੇ ‘ਜਮਹੂਰੀਅਤ ਦੇ ਕਾਤਲਾਂ’ ਨੂੰ ਬਚਾਉਣ ਦਾ ਦੋਸ਼ ਲਗਾਇਆ। ਗਾਂਧੀ ਨੇ ਕਰਨਾਟਕ ਦੇ ਇੱਕ ਵਿਧਾਨ ਸਭਾ ਹਲਕੇ ਦੇ ਅੰਕੜਿਆਂ ਦਾ ਹਵਾਲਾ ਦਿੰਦੇ ਹੋਏ ਦਾਅਵਾ ਕੀਤਾ ਕਿ ਚੋਣਾਂ ਤੋਂ ਪਹਿਲਾਂ ਕਾਂਗਰਸ ਸਮਰਥਕਾਂ ਦੀਆਂ ਵੋਟਾਂ ਯੋਜਨਾਬੱਧ ਢੰਗ ਨਾਲ ਮਿਟਾਈਆਂ ਗਈਆਂ।
Advertisement
Advertisement
×