DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਲੋਕਾਂ ਵੱਲੋਂ ਨਕਾਰਨ ਕਰਕੇ Rahul Gandhi ਫ਼ਤਵਾ ਪ੍ਰਵਾਨ ਨਹੀਂ ਕਰ ਰਹੇ: Devendra Fadnavis

Rahul Gandhi dismissing mandate of people as they rejected him: Fadnavis
  • fb
  • twitter
  • whatsapp
  • whatsapp
Advertisement
ਮੁੰਬਈ, 8 ਜੂਨ
ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਅੱਜ ਕਿਹਾ ਕਿ ਕਾਂਗਰਸੀ ਸੰਸਦ ਮੈਂਬਰ ਰਾਹੁਲ ਗਾਂਧੀ 2024 ਦੀਆਂ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਵਿੱਚ ਹਾਰ ’ਤੇ ਆਤਮ-ਨਿਰੀਖਣ ਕਰਨ ਦੀ ਬਜਾਏ ਲੋਕਾਂ ਦੇ ਫਤਵੇ ਨੂੰ ਨਾਮਨਜ਼ੂਰ ਕਰ ਰਹੇ ਹਨ ਕਿਉਂਕਿ ਲੋਕਾਂ ਨੇ ਉਨ੍ਹਾਂ ਨੂੰ ਨਕਾਰ ਦਿੱਤਾ ਹੈ।
 
ਫੜਨਵੀਸ ਨੇ ਦੋ ਅਖ਼ਬਾਰਾਂ ’ਚ ਪ੍ਰਕਾਸ਼ਿਤ ਆਪਣੇ ਲੇਖਾਂ ਵਿੱਚ ਕਿਹਾ ਕਿ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਬਿਹਾਰ ਸਣੇ ਆਗਾਮੀ ਵਿਧਾਨ ਸਭਾ ਚੋਣਾਂ ਵਿੱਚ ਉਨ੍ਹਾਂ ਨੂੰ ਮਿਲਣ ਵਾਲੀ ਹਾਰ ਬਹਾਨੇ ਤਿਆਰ ਕਰ ਰਹੇ ਹਨ।  ਦੱਸਣਯੋਗ ਹੈ  ਕਿ ਰਾਹੁਲ ਗਾਂਧੀ ਨੇ ਸ਼ਨਿਚਰਵਾਰ ਨੂੰ ਕਈ ਅਖ਼ਬਾਰਾਂ ਵਿੱਚ ਪ੍ਰਕਾਸ਼ਿਤ ਇੱਕ ਲੇਖ ਅਤੇ ‘ਐਕਸ’ ’ਤੇ ਪੋਸਟ ’ਚ ਦੋਸ਼ ਲਾਇਆ ਸੀ ਕਿ 2024 ਦੀਆਂ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ‘‘ਲੋਕਤੰਤਰ ਨਾਲ ਛੇੜਛਾੜ ਕਰਨ ਦਾ ਬਲੂਪ੍ਰਿੰਟ’’ ("blueprint for rigging democracy") ਸਨ ਇਹ ‘‘ਮੈਚ ਫਿਕਸਿੰਗ’’ ਹੁਣ ਬਿਹਾਰ ਵਿੱਚ ਦੁਹਰਾਈ ਜਾਵੇਗੀ।
ਰਾਹੁਲ ਗਾਂਧੀ ਦੇ ਦਾਅਵਿਆਂ ਦੇ ਜਵਾਬ ’ਚ  ਫੜਨਵੀਸ ਨੇ ਆਪਣੇ ਲੇਖ ’ਚ ਕਿਹਾ ਕਿ  ਕਾਂਗਰਸੀ ਆਗੂ ਲਗਾਤਾਰ ਲੋਕਤੰਤਰੀ ਪ੍ਰਕਿਰਿਆ ਅਤੇ ਲੋਕਾਂ ਦੇ ਫਤਵੇ ਦਾ ਲਗਾਤਾਰ ‘‘ਅਪਮਾਨ’’ ਕਰ ਰਹੇ ਹਨ। ਭਾਜਪਾ ਨੇਤਾ ਨੇ ਦੋਸ਼ ਲਾਇਆ, ‘‘ਲੋਕਾਂ ਨੇ ਰਾਹੁਲ ਗਾਂਧੀ ਨੂੰ ਖਾਰਜ ਕਰ ਦਿੱਤਾ ਹੈ ਅਤੇ ਇਸ ਕਰਕੇ ਉਹ ਲੋਕਾਂ ਦੇ ਫਤਵੇ ਨੂੰ ਮੰਨਣ ਤੋਂ ਇਨਕਾਰ ਕਰ ਰਹੇ ਹਨ।’’
ਉਨ੍ਹਾਂ ਕਿਹਾ, ‘‘ਇੱਕ ਵਾਰ ਹਾਰ ਸਵੀਕਾਰ ਕਰ ਲੈਣਾ ਜ਼ਿਆਦਾ ਸਬਰ ਵਾਲੀ ਗੱਲ ਹੋਵੇਗੀ। ਇਸ ਗੱਲ ’ਤੇ ਆਤਮ-ਚਿੰਤਨ ਕਰਨ ਦੀ ਲੋੜ ਹੈ ਕਿ ਤੁਸੀਂ ਕਿੱਥੇ ਗਲਤ ਹੋ, ਲੋਕਾਂ ਨਾਲ ਤੁਹਾਡਾ ਲਗਾਅ ਕਿਉਂ ਘੱਟ ਹੈ ਅਤੇ ਤੁਹਾਨੂੰ ਇਸ ਬਾਰੇ ਕੀ ਕਰਨਾ ਚਾਹੀਦਾ ਹੈ।’’  -ਪੀਟੀਆਈ 
Advertisement
×