Rahul Gandhi: ਰਾਹੁਲ ਨੂੰ ਛੱਡ ਕੇ ਸਾਰਾ ਵਿਸ਼ਵ ਭਾਰਤ ਨਾਲ ਡਟ ਕੇ ਖੜ੍ਹਾ: ਭਾਜਪਾ
ਪਾਕਿਸਤਾਨ ਦੇ ਹੱਕ ਵਿਚ ਬੋਲ ਰਹੇ ਹਨ ਰਾਹੁਲ
Advertisement
ਭਾਰਤੀ ਜਨਤਾ ਪਾਰਟੀ ਨੇ ਅੱਜ ਕਾਂਗਰਸੀ ਆਗੂ ਅਤੇ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ’ਤੇ ਪਾਕਿਸਤਾਨ ਦੇ ਬਿਰਤਾਂਤ ਨੂੰ ਅੱਗੇ ਵਧਾਉਣ ਦਾ ਦੋਸ਼ ਲਗਾਇਆ ਹੈ। ਰਾਹੁਲ ਗਾਂਧੀ ਨੇ ਦੋਸ਼ ਲਗਾਇਆ ਸੀ ਕਿ ਪਹਿਲਗਾਮ ਹਮਲੇ ਤੋਂ ਬਾਅਦ ਕਿਸੇ ਵੀ ਦੇਸ਼ ਨੇ ਭਾਰਤ ਦਾ ਸਮਰਥਨ ਨਹੀਂ ਕੀਤਾ ਜਦਕਿ ਸੱਤਾਧਾਰੀ ਪਾਰਟੀ ਦਾ ਦਾਅਵਾ ਹੈ ਕਿ 22 ਅਪਰੈਲ ਨੂੰ ਹੋਏ ਅਤਿਵਾਦੀ ਹਮਲੇ ਤੋਂ ਬਾਅਦ ਸਾਰਾ ਵਿਸ਼ਵ ਭਾਰਤ ਨਾਲ ਸੀ।
Advertisement
ਭਾਜਪਾ ਦੇ ਆਈਟੀ ਵਿੰਗ ਦੇ ਮੁਖੀ ਅਮਿਤ ਮਾਲਵੀਆ ਨੇ ‘ਐਕਸ’ ਉੱਤੇ ਪਾਈ ਇਕ ਪੋਸਟ ਵਿੱਚ ਕਿਹਾ, ‘‘ਰਾਹੁਲ ਗਾਂਧੀ ਲਗਾਤਾਰ ਪਾਕਿਸਤਾਨ ਦੇ ਮਾੜੇ ਬਿਰਤਾਂਤ ਨੂੰ ਦੋਹਰਾ ਰਹੇ ਹਨ, ਉਹ ਕਹਿ ਰਹੇ ਹਨ ਕਿ ਭਾਰਤ ਵਿਸ਼ਵ ਪੱਧਰ ’ਤੇ ਇਕੱਲਾ ਰਹਿ ਗਿਆ ਹੈ।’’ ਉਨ੍ਹਾਂ ਕਿਹਾ ਕਿ ਵਾਸ਼ਿੰਗਟਨ ਤੋਂ ਲੈ ਕੇ ਟੋਕੀਓ ਤੱਕ ਅਤੇ ਪੈਰਿਸ ਤੋਂ ਕੈਨਬਰਾ ਤੱਕ ਸਾਰੇ ਦੇਸ਼ਾਂ ਨੇ ਇਕਸੁਰ ਹੋ ਕੇ ਪਹਿਲਗਾਮ ਵਰਗੇ ਘਿਨਾਉਣੇ ਹਮਲੇ ਦੀ ਆਲੋਚਨਾ ਕੀਤੀ ਅਤੇ ਅਤਿਵਾਦ ਖ਼ਿਲਾਫ਼ ਭਾਰਤ ਦੀ ਲੜਾਈ ਨੂੰ ਪੂਰਾ ਸਮਰਥਨ ਦਿੱਤਾ ਸੀ।
Advertisement
×