DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਰਾਹੁਲ ਤੇ ਖੜਗੇ ਵੱਲੋਂ ਸਾਸਾਰਾਮ ਤੋਂ ‘ਵੋਟ ਅਧਿਕਾਰ ਯਾਤਰਾ’ ਦਾ ਰਸਮੀ ਆਗਾਜ਼

ਲੋਕ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਤੇ ਕਾਂਗਰਸ ਆਗੂ ਰਾਹੁਲ ਗਾਂਧੀ ਤੇ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਅੱਜ ਸਾਸਾਰਾਮ ਤੋਂ ‘ਵੋਟ ਅਧਿਕਾਰ ਯਾਤਰਾ’ ਦਾ ਰਸਮੀ ਆਗਾਜ਼ ਕਰ ਦਿੱਤਾ ਹੈ। ਇਸ ਯਾਤਰਾ ਦਾ ਮੁੱਖ ਮੰਤਵ ਬਿਹਾਰ ਦੇ ਲੋਕਾਂ ਨੂੰ ਉਨ੍ਹਾਂ...
  • fb
  • twitter
  • whatsapp
  • whatsapp
Advertisement

ਲੋਕ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਤੇ ਕਾਂਗਰਸ ਆਗੂ ਰਾਹੁਲ ਗਾਂਧੀ ਤੇ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਅੱਜ ਸਾਸਾਰਾਮ ਤੋਂ ‘ਵੋਟ ਅਧਿਕਾਰ ਯਾਤਰਾ’ ਦਾ ਰਸਮੀ ਆਗਾਜ਼ ਕਰ ਦਿੱਤਾ ਹੈ। ਇਸ ਯਾਤਰਾ ਦਾ ਮੁੱਖ ਮੰਤਵ ਬਿਹਾਰ ਦੇ ਲੋਕਾਂ ਨੂੰ ਉਨ੍ਹਾਂ ਦੇ ਵੋਟ ਪਾਉਣ ਦੇ ਅਧਿਕਾਰ ’ਤੇ ਹੋ ਰਹੇ ਹਮਲੇ ਨੂੰ ਉਜਾਗਰ ਕਰਨਾ ਹੈ। ਇਸ ਮੌਕੇ ਸਟੇਜ ’ਤੇ ਰਾਹੁਲ ਤੇ ਖੜਗੇ ਤੋਂ ਇਲਾਵਾ ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਭੁਪੇਸ਼ ਬਘੇਲ, ਕੇਸੀ ਵੇਣੂਗੋਪਾਲ, ਆਰਜੇਡੀ ਆਗੂ ਤੇਜਸਵੀ ਯਾਦਵ ਤੇ ਸਾਬਕਾ ਮੁੱਖ ਮੰਤਰੀ ਲਾਲੂ ਪ੍ਰਸਾਦ ਯਾਦਵ ਆਦਿ ਮੌਜੂਦ ਹਨ। ਤੇਜਸਵੀ ਤੇ ਲਾਲੂ ਨੇ ਇਸ ਤੋਂ ਪਹਿਲਾਂ ਰੋਹਤਾਸ ਵਿਚ ‘ਵੋਟ ਅਧਿਕਾਰ ਯਾਤਰਾ’ ਨੂੰ ਲੈ ਕੇ ਸਮਾਗਮ ਦੀ ਸ਼ੁਰੂਆਤ ਕੀਤੀ।

ਇਸ ਤੋਂ ਪਹਿਲਾਂ ਰਾਹੁਲ ਗਾਂਧੀ ਅੱਜ ਸਵੇਰੇ ਯਾਤਰਾ ਲਈ ਸਾਸਾਰਾਮ ਪਹੁੰਚੇ, ਜਿੱਥੇ ਪਾਰਟੀ ਦੇ ਸੀਨੀਅਰ ਆਗੂਆਂ ਨੇ ਉਨ੍ਹਾਂ ਦਾ ਸਵਾਗਤ ਕੀਤਾ।

Advertisement

ਇਸ ਤੋਂ ਪਹਿਲਾਂ ਤੇਜਸਵੀ ਨੇ ਐਕਸ ’ਤੇ ਇਕ ਪੋਸਟ ਵਿਚ ਲਿਖਿਆ, ‘‘ਲੋਕਤੰਤਰ ਵਿੱਚ ਇਸ ਤੋਂ ਵੱਡੀ ਵਿਡੰਬਨਾ ਕੀ ਹੋ ਸਕਦੀ ਹੈ ਕਿ ਲੋਕਾਂ ਨੂੰ ਵੋਟ ਪਾਉਣ ਅਤੇ ਆਪਣੀ ਸਰਕਾਰ ਚੁਣਨ ਦੀ ਆਜ਼ਾਦੀ ਤੋਂ ਵਾਂਝਾ ਕੀਤਾ ਜਾਵੇ? ਅਸੀਂ ਤੁਹਾਨੂੰ ਸਾਰਿਆਂ ਨੂੰ ਭਰੋਸਾ ਦਿਵਾਉਂਦੇ ਹਾਂ ਕਿ ਅਸੀਂ ਤੁਹਾਡੇ ਵੋਟ ਪਾਉਣ ਦੇ ਅਧਿਕਾਰ ਲਈ ਪੂਰੀ ਦ੍ਰਿੜਤਾ ਨਾਲ ਲੜਾਂਗੇ। ਇਸ ਆਵਾਜ਼ ਨੂੰ ਬੁਲੰਦ ਕਰਨ ਅਤੇ ਇਨਸਾਫ਼ ਪ੍ਰਾਪਤ ਕਰਨ ਲਈ, ਅਸੀਂ 17 ਅਗਸਤ ਤੋਂ 'ਵੋਟਰ ਅਧਿਕਾਰ ਯਾਤਰਾ' ਸ਼ੁਰੂ ਕਰ ਰਹੇ ਹਾਂ।’’

ਇਹ 16 ਦਿਨਾ ਯਾਤਰਾ ਰਾਹੁਲ ਗਾਂਧੀ ਵੱਲੋਂ ਪਹਿਲਾਂ ਕੱਢੀਆਂ ਦੋ ਭਾਰਤ ਜੋੜੋ ਯਾਤਰਾ ਦੇ ਮਾਡਲ ’ਤੇ ਆਧਾਰਿਤ ਹੈ। ਯਾਤਰਾ ਸਾਸਾਰਾਮ ਦੇ ਸੁਵਾਰਾ ਏਅਰਸਟ੍ਰਿਪ (ਬਿਆਡਾ ਗਰਾਊਂਡ) ਤੋਂ ਸਵੇਰੇ 11:30 ਵਜੇ ਸ਼ੁਰੂ ਹੋਵੇਗੀ। ਉੱਥੋਂ, ਕਾਫਲਾ ਹੋਰ ਕਸਬਿਆਂ ਅਤੇ ਇਲਾਕਿਆਂ ਵਿੱਚੋਂ ਲੰਘਦਾ ਹੋਇਆ ਸ਼ਾਮ ਤੱਕ ਔਰੰਗਾਬਾਦ ਪਹੁੰਚੇਗਾ, ਜਿੱਥੇ ਰਾਹੁਲ ਗਾਂਧੀ ਦਾ ਰਮੇਸ਼ ਚੌਕ ’ਤੇ ਜਨਤਕ ਇਕੱਠ ਨੂੰ ਸੰਬੋਧਨ ਕਰਨ ਦਾ ਪ੍ਰੋਗਰਾਮ ਹੈ। ਰਾਜ ਭਰ ਵਿੱਚ 1,300 ਕਿਲੋਮੀਟਰ ਦਾ ਫਾਸਲਾ ਤੈਅ ਕਰਨ ਵੇੇਲੇ ਯਾਤਰਾ ਦੇ 20, 25 ਅਤੇ 31 ਅਗਸਤ ਨੂੰ ਤਿੰਨ ਨਿਰਧਾਰਤ ਬ੍ਰੇਕ ਹੋਣਗੇ।

ਪਾਰਟੀ ਦੇ ਅੰਦਰੂਨੀ ਸੂਤਰਾਂ ਨੇ ਕਿਹਾ ਕਿ ਅਧਿਕਾਰੀਆਂ ਤੋਂ ਜ਼ਰੂਰੀ ਪ੍ਰਵਾਨਗੀਆਂ ਪ੍ਰਾਪਤ ਕਰ ਲਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਯਾਤਰਾ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇੰਡੀਆ ਗੱਠਜੋੜ ਦੇ ਹੱਕ ਵਿੱਚ ਇੱਕ ਲਹਿਰ ਬਣਾਏਗੀ।

ਇਹ ਯਾਤਰਾ ਕਮ ਮਾਰਚ 1 ਸਤੰਬਰ ਨੂੰ ਪਟਨਾ ਦੇ ਗਾਂਧੀ ਮੈਦਾਨ ਵਿੱਚ ਇੱਕ ਵਿਸ਼ਾਲ ਰੈਲੀ ਨਾਲ ਸਮਾਪਤ ਹੋਵੇਗਾ, ਜਿੱਥੇ ਰਾਹੁਲ ਗਾਂਧੀ, ਤੇਜਸਵੀ ਯਾਦਵ ਅਤੇ ਆਰਜੇਡੀ ਦੇ ਮੁਖੀ ਲਾਲੂ ਪ੍ਰਸਾਦ ਯਾਦਵ ਸਾਂਝੇ ਤੌਰ ’ਤੇ ਲੋਕਾਂ ਨੂੰ ਸੰਬੋਧਨ ਕਰਨਗੇ। ਖੱਬੇਪੱਖੀ ਪਾਰਟੀਆਂ ਅਤੇ ਇੰਡੀਆ ਗੱਠਜੋੜ ਦੀਆਂ ਹੋਰ ਪਾਰਟੀਆਂ ਦੇ ਆਗੂਆਂ ਦੇ ਵੀ ਇਸ ਵਿਚ ਸ਼ਾਮਲ ਹੋਣ ਦੀ ਉਮੀਦ ਹੈ। ਇਹ ਅਗਾਮੀ ਬਿਹਾਰ ਅਸੈਂਬਲੀ ਚੋਣਾਂ ਲਈ ਮੁਹਿੰਮ ਦੀ ਰਸਮੀ ਸ਼ੁਰੂਆਤ ਹੈ। ਕਾਂਗਰਸ ਆਗੂਆਂ ਅਨੁਸਾਰ ਯਾਤਰਾ ਹਾਈਬ੍ਰਿਡ ਮੋਡ ਵਿੱਚ- ਕੁਝ ਹੱਦ ਤੱਕ ਪੈਦਲ ਅਤੇ ਕੁਝ ਹੱਦ ਤੱਕ ਵਾਹਨਾਂ ਦੁਆਰ -ਹੋਵੇਗੀ।

ਯਾਤਰਾ ਦੌਰਾਨ ਗਾਂਧੀ ਵੱਲੋਂ ਬਿਹਾਰ ਵਿੱਚ ਵੋਟਰ ਸੂਚੀਆਂ ਦੀ ਵਿਸ਼ੇਸ਼ ਵਿਆਪਕ ਸੋਧ (SIR) ਪ੍ਰਕਿਰਿਆ ’ਤੇ ਧਿਆਨ ਕੇਂਦਰਿਤ ਕਰਨ ਦੀ ਉਮੀਦ ਹੈ, ਜਿਸ ਕਾਰਨ ਕਰੀਬ 65 ਲੱਖ ਵੋਟਰਾਂ ਦੇ ਨਾਮ ਹਟਾ ਦਿੱਤੇ ਗਏ ਸਨ। ਉਨ੍ਹਾਂ ਦੇ ਕਰਨਾਟਕ ਵਿੱਚ ਕਥਿਤ ਵੋਟਰ ਹੇਰਾਫੇਰੀ ਦੀਆਂ ਚਿੰਤਾਵਾਂ ਨੂੰ ਵੀ ਉਜਾਗਰ ਕਰਨ ਦੀ ਸੰਭਾਵਨਾ ਹੈ।

Advertisement
×