ਮੇਘਾਲਿਆ ਵਿੱਚ ਹਨੀਮੂਨ ਲਈ ਗਏ ਰਾਜਾ ਰਘੂਵੰਸ਼ੀ ਦੀ ਹੱਤਿਆ ਦੇ ਮਾਮਲੇ ਵਿੱਚ ਮੁਲਜ਼ਮ ਪਤਨੀ ਸੋਨਮ ਰਘੂਵੰਸ਼ੀ ਨੇ ਜ਼ਮਾਨਤ ਪਟੀਸ਼ਨ ਦਾਇਰ ਕੀਤੀ ਹੈ। ਸੋਹਰਾ ਸਬ-ਡਿਵੀਜ਼ਨ ਦੇ ਪਹਿਲੀ ਸ਼੍ਰੇਣੀ ਨਿਆਂਇਕ ਮੈਜਿਸਟਰੇਟ ਨੇ ਸੋਨਮ ਦੀ ਪਟੀਸ਼ਨ ’ਤੇ ਸੁਣਵਾਈ 17 ਸਤੰਬਰ ਨੂੰ ਨਿਰਧਾਰਤ ਕੀਤੀ ਹੈ।
ਸਰਕਾਰੀ ਵਕੀਲ ਤੁਸ਼ਾਰ ਚੰਦਰਾ ਨੇ ਦੱਸਿਆ ਕਿ ਪਟੀਸ਼ਨ ਸ਼ੁੱਕਰਵਾਰ ਨੂੰ ਦਾਇਰ ਕੀਤੀ ਗਈ ਸੀ ਪਰ ਸਰਕਾਰੀ ਧਿਰ ਨੇ ਮਾਮਲੇ ਦੇ ਰਿਕਾਰਡ ਦੀ ਜਾਂਚ ਲਈ ਸਮਾਂ ਮੰਗਿਆ। ਸੋਨਮ ਦੇ ਵਕੀਲ ਨੇ ਇੰਦੌਰ ਦੇ ਕਾਰੋਬਾਰੀ ਰਾਜਾ ਰਘੂਵੰਸ਼ੀ ਦੀ ਹੱਤਿਆ ਦੇ ਮਾਮਲੇ ਵਿੱਚ ਦਾਖ਼ਲ ਦੋਸ਼ ਪੱਤਰ ਵਿੱਚ ‘ਖਾਮੀ ਹੋਣ’ ਦਾ ਦਾਅਵਾ ਕੀਤਾ ਹੈ। ਸੋਹਰਾ ਦੇ ਵੇਈਸਾਡੌਂਗ ਨੇੜੇ ਇਕ ਸੁੰਨਸਾਨ ਪਾਰਕਿੰਗ ਵਿੱਚ ਤਿੰਨ ਵਿਅਕਤੀਆਂ ਨੇ ਮਿਲ ਕੇ ਰਾਜਾ ਰਘੂਵੰਸ਼ੀ ਦੀ ਹੱਤਿਆ ਕਰ ਦਿੱਤੀ ਸੀ।
Advertisement
Advertisement
×