DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਬਰੈਂਪਟਨ ਦੇ ਰੈਸਟੋਰੈਂਟ ’ਚ ਨੌਕਰੀ ਲਈ ਪੰਜਾਬੀ ਵਿਦਿਆਰਥੀਆਂ ਦੀਆਂ ਕਤਾਰਾਂ

ਵੇਟਰ ਦੀਆਂ 60 ਪੋਸਟਾਂ ਲਈ ਕਰੀਬ ਤਿੰਨ ਹਜ਼ਾਰ ਉਮੀਦਵਾਰ
  • fb
  • twitter
  • whatsapp
  • whatsapp
featured-img featured-img
ਨੌਕਰੀਆਂ ਲਈ ਕਤਾਰ ’ਚ ਲੱਗੇ ਨੌਜਵਾਨ ਤੇ ਮੁਟਿਆਰਾਂ।
Advertisement

* ਸੋਸ਼ਲ ਮੀਡੀਆ ’ਤੇ ਵਿਦਿਆਰਥੀਆਂ ਦਾ ਵੀਡੀਓ ਵਾਇਰਲ

ਸੁਖਮੀਤ ਭਸੀਨ

Advertisement

ਬਠਿੰਡਾ, 4 ਅਕਤੂਬਰ

ਕੈਨੇਡਾ ’ਚ ਰੁਜ਼ਗਾਰ ਲਈ ਵਿਦਿਆਰਥੀਆਂ ਦੀ ਮਾਰੋ-ਮਾਰ ਨੂੰ ਦਰਸਾਉਂਦਿਆਂ ਬਰੈਂਪਟਨ ਦੇ ਭਾਰਤੀ ਰੈਸਟੋਰੈਂਟ ’ਚ ਉਸ ਸਮੇਂ ਜ਼ੋਰਦਾਰ ਪ੍ਰਤੀਕਰਮ ਦੇਖਣ ਨੂੰ ਮਿਲਿਆ, ਜਦੋਂ ਪੰਜਾਬ ਤੇ ਹਰਿਆਣਾ ਦੇ 3 ਹਜ਼ਾਰ ਵਿਦਿਆਰਥੀ ਵੇਟਰ ਦੀਆਂ 60 ਪੋਸਟਾਂ ਲਈ ਅਰਜ਼ੀ ਦੇਣ ਲਈ ਪਹੁੰਚ ਗਏ। ਇਨ੍ਹਾਂ ’ਚੋਂ ਜ਼ਿਆਦਾਤਰ ਵਿਦਿਆਰਥੀ ਪੰਜਾਬ ਨਾਲ ਸਬੰਧਤ ਸਨ। ਵੀਰਵਾਰ ਨੂੰ ਵੱਡੀ ਗਿਣਤੀ ’ਚ ਮੁੜ ਤੋਂ ਪੋਸਟ ਕੀਤੇ ਗਏ ਹਾਲੀਆ ਵੀਡੀਓ ’ਚ ਨਜ਼ਰ ਆ ਰਿਹਾ ਹੈ ਕਿ ਨਿਯਮਤ ਭਰਤੀ ਲਈ ਸ਼ਾਂਤ ਥਾਂ ਭੀੜ-ਭਾੜ ਵਾਲੇ ਰੇਲਵੇ ਸਟੇਸ਼ਨ ਦੇ ਮਾਹੌਲ ’ਚ ਬਦਲ ਗਈ।

ਰੁਜ਼ਗਾਰ ਦੀ ਭਾਲ ਕਰ ਰਹੇ ਪੰਜਾਬ ਦੇ ਇਕ ਵਿਦਿਆਰਥੀ ਅਗਮਵੀਰ ਸਿੰਘ ਨੇ ਕਿਹਾ, ‘ਵੱਡੀ ਗਿਣਤੀ ’ਚ ਵਿਦਿਆਰਥੀ ਰੋਜ਼ੀ-ਰੋਟੀ ਅਤੇ ਰਹਿਣ-ਸਹਿਣ ਦੀ ਵਧ ਰਹੀ ਲਾਗਤ, ਪਾਰਟ ਟਾਈਮ ਨੌਕਰੀਆਂ ਲਈ ਸਖ਼ਤ ਮੁਕਾਬਲੇਬਾਜ਼ੀ ਅਤੇ ਪਿੱਛੋਂ ਘਰਾਂ ਤੋਂ ਸੀਮਤ ਸਹਾਇਤਾ ਮਿਲਣ ਜਿਹੇ ਮਸਲਿਆਂ ਨਾਲ ਜੂਝ ਰਹੇ ਹਨ।’ ਉਸ ਨੇ ਕਿਹਾ ਕਿ ਉਹ ਪਿਛਲੇ ਦੋ ਹਫ਼ਤਿਆਂ ’ਚ 70 ਨੌਕਰੀਆਂ ਲਈ ਅਰਜ਼ੀਆਂ ਦੇ ਚੁੱਕਾ ਹੈ ਪਰ ਸਿਰਫ਼ ਤਿੰਨ ਥਾਵਾਂ ਤੋਂ ਇੰਟਰਵਿਊ ਲਈ ਸੱਦਿਆ ਗਿਆ। ਇਕ ਹੋਰ ਵਿਦਿਆਰਥੀ ਨੇ ਦੱਸਿਆ ਕਿ ਉਹ ਆਪਣੇ ਮਾਪਿਆਂ ਨੂੰ ਕੈਨੇਡਾ ’ਚ ਆ ਰਹੀਆਂ ਮੁਸ਼ਕਲਾਂ ਬਾਰੇ ਨਹੀਂ ਦੱਸਣਾ ਚਾਹੁੰਦਾ ਹੈ, ਜਿਨ੍ਹਾਂ ਉਸ ਨੂੰ ਵਿਦੇਸ਼ ਭੇਜਣ ਲਈ ਆਪਣੀ ਜ਼ਮੀਨ ਵੇਚ ਦਿੱਤੀ ਸੀ। ਉਸ ਨੇ ਕਿਹਾ ਕਿ ਉਸ ਦੇ ਜ਼ਿਆਦਾਤਰ ਦੋਸਤ ਬੇਰੁਜ਼ਗਾਰ ਹਨ ਅਤੇ ਅੱਗੇ ਕੀ ਕਰਨਾ ਹੈ, ਇਸ ਦਾ ਕੁਝ ਪਤਾ ਨਹੀਂ ਹੈ। ਤੰਦੂਰੀ ਫਲੇਮਜ਼ ਰੈਸਟੋਰੈਂਟ ਦੀ ਕਾਰਜਕਾਰੀ ਮੈਨੇਜਰ ਇੰਦੀਪ ਕੌਰ ਨੇ ਕਿਹਾ ਕਿ ਉਨ੍ਹਾਂ ਨਵੀਂ ਬ੍ਰਾਂਚ ‘ਹੈਪੀ ਸਿੰਘ’ ਖੋਲ੍ਹੀ ਹੈ ਜਿਥੇ ਨੌਕਰੀਆਂ ਲਈ ਵੱਡੀ ਗਿਣਤੀ ਨੌਜਵਾਨ ਆ ਰਹੇ ਹਨ।

ਕੈਨੇਡਾ ਦੇ ਬਰੈਂਪਟਨ ਜਿਹੇ ਪਰਵਾਸੀਆਂ ਦੀ ਵੱਡੀ ਅਬਾਦੀ ਵਾਲੇ ਸ਼ਹਿਰਾਂ ’ਚ ਰੁਜ਼ਗਾਰ ਲਈ ਬੇਯਕੀਨੀ ਬਣੀ ਹੋਈ ਹੈ। ਭਾਰਤ ਸਮੇਤ ਹੋਰ ਮੁਲਕਾਂ ਤੋਂ ਵਿਦਿਆਰਥੀ ਇੱਥੇ ਉੱਚ ਮਿਆਰੀ ਸਿੱਖਿਆ ਹਾਸਲ ਕਰਨ ਤੇ ਅਜਿਹਾ ਕੰਮ ਲੱਭਣ ਦਾ ਸੁਫਨਾ ਲੈ ਕੇ ਆਉਂਦੇ ਹਨ ਜੋ ਉਨ੍ਹਾਂ ਦੀ ਜ਼ਿੰਦਗੀ ਸੁਖਾਲੀ ਬਣਾਉਣ ’ਚ ਮਦਦ ਕਰੇ। ਖਰਚੇ ਪੂਰੇ ਕਰਨ ਲਈ ਵਿਦਿਆਰਥੀ ਵੇਟਰ, ਡਿਲਿਵਰੀ ਸਰਵਿਸ ਜਿਹੇ ਛੋਟੇ-ਮੋਟੇ ਕੰਮ ਕਰਨ ਲਈ ਮਜਬੂਰ ਹਨ। ਕੈਨੇਡਾ ਦੇ ਇਮੀਗਰੇਸ਼ਨ, ਸ਼ਰਨਾਰਥੀ ਤੇ ਨਾਗਰਿਕਤਾ ਵਿਭਾਗ ਦੇ ਅੰਕੜਿਆਂ ਅਨੁਸਾਰ ਸਾਲ 2023 ’ਚ ਤਕਰੀਬਨ 3.19 ਲੱਖ ਵਿਦਿਆਰਥੀ ਭਾਰਤ ਤੋਂ ਕੈਨੇਡਾ ਪੁੱਜੇ ਤੇ ਇਨ੍ਹਾਂ ’ਚੋਂ 1.8 ਲੱਖ ਦੇ ਕਰੀਬ ਪੰਜਾਬੀ ਸਨ।

Advertisement
×