ਪੰਜਾਬੀ ਨੌਜਵਾਨ ਦੀ ਕੈਨੇਡਾ ’ਚ ਗੋਲੀਆਂ ਮਾਰ ਕੇ ਹੱਤਿਆ
ਪੱਤਰ ਪ੍ਰੇਰਕ ਜਗਰਾਉਂ, 27 ਜੁਲਾਈ ਪਿੰਡ ਗੁੜ੍ਹੇ ਦੇ ਕੈਨੇਡਾ ਰਹਿੰਦੇ ਜਸਵੰਤ ਸਿੰਘ ਉਰਫ ਬਿੱਟੂ ਦੀ ਬਰੈਂਪਟਨ (ਟੋਰਾਂਟੋ) ਵਿੱਚ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਪਿੰਡ ਗੁੜ੍ਹੇ ਰਹਿੰਦੇ ਉਸ ਦੇ ਸਕੇ-ਸਬੰਧੀਆਂ ਨੇ ਦੱਸਿਆ ਕਿ ਜਸਵੰਤ ਸਿੰਘ ਬਿੱਟੂ...
Advertisement
ਪੱਤਰ ਪ੍ਰੇਰਕ
ਜਗਰਾਉਂ, 27 ਜੁਲਾਈ
Advertisement
ਪਿੰਡ ਗੁੜ੍ਹੇ ਦੇ ਕੈਨੇਡਾ ਰਹਿੰਦੇ ਜਸਵੰਤ ਸਿੰਘ ਉਰਫ ਬਿੱਟੂ ਦੀ ਬਰੈਂਪਟਨ (ਟੋਰਾਂਟੋ) ਵਿੱਚ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਪਿੰਡ ਗੁੜ੍ਹੇ ਰਹਿੰਦੇ ਉਸ ਦੇ ਸਕੇ-ਸਬੰਧੀਆਂ ਨੇ ਦੱਸਿਆ ਕਿ ਜਸਵੰਤ ਸਿੰਘ ਬਿੱਟੂ ਪਿਛਲੇ ਦੋ ਦਹਾਕਿਆਂ ਤੋਂ ਕੈਨੇਡਾ ’ਚ ਆਪਣੇ ਪਰਿਵਾਰ ਸਣੇ ਰਹਿ ਰਿਹਾ ਸੀ। ਲੰਘੀ ਰਾਤ ਕੁਝ ਜਣੇ ਉਸ ਦੇ ਘਰ ਆਏ ਤੇ ਉਨ੍ਹਾਂ ਨੇ ਬਿੱਟੂ ਦੇ ਸਿਰ ਵਿੱਚ ਤਿੰਨ ਗੋਲੀਆਂ ਮਾਰੀਆਂ, ਜਿਸ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਪਰਿਵਾਰਕ ਮੈਂਬਰਾਂ ਅਨੁਸਾਰ ਬਿੱਟੂ ਪਹਿਲਾਂ ਕਲੀਨਸ਼ੇਵ ਸੀ ਪਰ ਉਸ ਨੇ ਕੁਝ ਸਮਾਂ ਪਹਿਲਾਂ ਦਾੜ੍ਹੀ ਕੇਸ ਰੱਖ ਕੇ ਸਿਰ ਉਪਰ ਦੁਮਾਲਾ ਸਜਾਉਣਾ ਸ਼ੁਰੂ ਕਰ ਦਿੱਤਾ ਸੀ। ਭਾਵੇਂ ਹਾਲੇ ਕਾਤਲਾਂ ਅਤੇ ਕਤਲ ਦੇ ਕਾਰਨਾਂ ਦਾ ਪੁਖਤਾ ਸਬੂਤ ਨਹੀਂ ਮਿਲ ਸਕਿਆ ਪਰ ਕੁਝ ਲੋਕ ਇਸ ਕਤਲ ਨੂੰ ਨਸ਼ਾ ਤਸਕਰੀ ਨਾਲ ਜੋੜ ਕੇ ਦੇਖ ਰਹੇ ਹਨ।
Advertisement
Advertisement
×

