Pune bus rape: ਪੁਲੀਸ ਨੇ ਮੁਲਜ਼ਮ ਨੂੰ ਸ਼ਿਰੂਰ ਤੋਂ ਹਿਰਾਸਤ ’ਚ ਲਿਆ
ਪੁਣੇ, 28 ਫਰਵਰੀ
Pune bus rape accused held ਪੁਲੀਸ ਨੇ ਪੁਣੇ ਦੇ ਸਵਾਰਗੇਟ ਬੱਸ ਅੱਡੇ ’ਤੇ ਇੱਕ ਬੱਸ ਵਿਚ 26 ਸਾਲਾ ਮਹਿਲਾ ਨਾਲ ਕਥਿਤ ਬਲਾਤਕਾਰ ਕਰਨ ਵਾਲੇ ਮੁਲਜ਼ਮ ਨੂੰ ਸ਼ੁੱਕਰਵਾਰ ਨੂੰ ਸ਼ਿਰੂਰ ਤੋਂ ਹਿਰਾਸਤ ਵਿੱਚ ਲਿਆ ਹੈ।
ਇੱਕ ਅਧਿਕਾਰੀ ਨੇ ਦੱਸਿਆ ਕਿ ਪੁਣੇ ਪੁਲੀਸ ਨੇ ਮੁਲਜ਼ਮ ਦੱਤਾਤ੍ਰੇਯ ਗੜੇ ਨੂੰ ਅੱਧੀ ਰਾਤ ਨੂੰ ਕਾਬੂ ਕੀਤਾ।
ਗੜੇ (37) ਜੋ ਇੱਕ ਪੇਸ਼ੇਵਰ ਮੁਲਜ਼ਮ ਹੈ, ਨੇ ਮੰਗਲਵਾਰ ਦੀ ਸਵੇਰ ਨੂੰ ਇੱਕ ਸਰਕਾਰੀ ਬੱਸ ਵਿਚ ਮਹਿਲਾ ਨਾਲ ਕਥਿਤ ਜਬਰ ਜਨਾਹ ਕੀਤਾ ਸੀ।
ਮੁਲਜ਼ਮ ਖਿਲਾਫ਼ ਪੁਣੇ ਅਤੇ ਅਹਿਲਿਆਨਗਰ ਜ਼ਿਲ੍ਹਿਆਂ ਵਿੱਚ ਅੱਧਾ ਦਰਜਨ ਚੋਰੀ, ਡਕੈਤੀ ਅਤੇ ਚੇਨ ਖੋਹਣ ਦੇ ਮਾਮਲੇ ਦਰਜ ਹਨ। ਉਹ 2019 ਤੋਂ ਇਕ ਕੇਸ ਵਿਚ ਜ਼ਮਾਨਤ ਉੱਤੇ ਹੈ।
ਅਧਿਕਾਰੀ ਨੇ ਕਿਹਾ ਕਿ ਮੁਲਜ਼ਮ ਨੂੰ ਫੜਨ ਲਈ ਰਾਜ ਭਰ ਵਿੱਚ ਵੱਖ-ਵੱਖ ਥਾਵਾਂ ’ਤੇ ਘੱਟੋ-ਘੱਟ 13 ਪੁਲੀਸ ਟੀਮਾਂ ਤਾਇਨਾਤ ਕੀਤੀਆਂ ਗਈਆਂ ਸਨ।
ਪੁਲੀਸ ਨੇ ਵੀਰਵਾਰ ਨੂੰ ਸ਼ਿਰੂਰ ਤਹਿਸੀਲ ਵਿੱਚ ਗੰਨੇ ਦੇ ਖੇਤਾਂ ਵਿੱਚ ਤਲਾਸ਼ੀ ਮੁਹਿੰਮ ਦੌਰਾਨ ਸੂਹੀਆ ਕੁੱਤੇ ਅਤੇ ਡਰੋਨ ਵੀ ਤਾਇਨਾਤ ਕੀਤੇ ਸਨ। -ਪੀਟੀਆਈ