ਟਰੰਪ ਦੀ ਨਾਇਜੀਰੀਆ ’ਤੇ ਹਮਲੇ ਦੀ ਧਮਕੀ ਦਾ ਵਿਰੋਧ
ਚੀਨ ਨੇ ਇਸਾਈਆਂ ’ਤੇ ਕਥਿਤ ਤਸ਼ੱਦਦ ਦੇ ਸਬੰਧ ਵਿੱਚ ਨਾਇਜੀਰੀਆ ਖ਼ਿਲਾਫ਼ ਫੌਜੀ ਕਾਰਵਾਈ ਕਰਨ ਦੀ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀ ਧਮਕੀ ਦਾ ਅੱਜ ਵਿਰੋਧ ਕੀਤਾ ਹੈ। ਚੀਨ ਨੇ ਨਾਲ ਹੀ ਨਾਇਜੀਰੀਆ ਸਰਕਾਰ ਨੂੰ ਦੇਸ਼ ਦੇ ਲੋਕਾਂ ਨੂੰ ਕੌਮੀ ਹਾਲਾਤ ਅਨੁਸਾਰ...
Advertisement
ਚੀਨ ਨੇ ਇਸਾਈਆਂ ’ਤੇ ਕਥਿਤ ਤਸ਼ੱਦਦ ਦੇ ਸਬੰਧ ਵਿੱਚ ਨਾਇਜੀਰੀਆ ਖ਼ਿਲਾਫ਼ ਫੌਜੀ ਕਾਰਵਾਈ ਕਰਨ ਦੀ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀ ਧਮਕੀ ਦਾ ਅੱਜ ਵਿਰੋਧ ਕੀਤਾ ਹੈ। ਚੀਨ ਨੇ ਨਾਲ ਹੀ ਨਾਇਜੀਰੀਆ ਸਰਕਾਰ ਨੂੰ ਦੇਸ਼ ਦੇ ਲੋਕਾਂ ਨੂੰ ਕੌਮੀ ਹਾਲਾਤ ਅਨੁਸਾਰ ਵਿਕਾਸ ਦੇ ਰਾਹ ’ਤੇ ਅੱਗੇ ਲਿਜਾਣ ਦੀ ਹਮਾਇਤ ਕੀਤੀ ਹੈ। ਟਰੰਪ ਨੇ ਲੰਘੇ ਦਿਨੀਂ ਕਿਹਾ ਸੀ ਕਿ ਜੇ ਨਾਇਜੀਰੀਆ ਸਰਕਾਰ ਇਸਾਈਆਂ ਦੀ ਹੱਤਿਆ ਨਾ ਰੋਕ ਸਕੀ ਤਾਂ ਅਮਰੀਕਾ ਇਸ ਪੱਛਮੀ ਅਫਰੀਕੀ ਮੁਲਕ ਨੂੰ ਦਿੱਤੀ ਜਾਣ ਵਾਲੀ ਸਾਰੀ ਸਹਾਇਤਾ ਤੁਰੰਤ ਰੋਕ ਦੇਵੇਗਾ ਤੇ ਇਸਲਾਮੀ ਅਤਿਵਾਦੀਆਂ ਦਾ ਸਫਾਇਆ ਕਰਨ ਲਈ ਫੌਜੀ ਕਾਰਵਾਈ ਵੀ ਕਰ ਸਕਦਾ ਹੈ। ਟਰੰਪ ਦੀ ਧਮਕੀ ਬਾਰੇ ਚੀਨ ਦੇ ਵਿਦੇਸ਼ ਮੰਤਰਾਲੇ ਦੀ ਤਰਜਮਾਨ ਮਾਓ ਨਿੰਗ ਨੇ ਕਿਹਾ ਕਿ ਚੀਨ ਨਾਇਜੀਰਿਆਈ ਸਰਕਾਰ ਦੀ ਪੁਰਜ਼ੋਰ ਹਮਾਇਤ ਕਰਦਾ ਹੈ।
Advertisement
Advertisement
×

