ਅਤਿਵਾਦੀ ਜਥੇਬੰਦੀ TRF ਦੇ ਮੁਖੀ ਦੀ ਜਾਇਦਾਦ ਜ਼ਬਤ
ਜੰਮੂ ਕਸ਼ਮੀਰ ਪੁਲੀਸ ਨੇ ਸ਼ਨਿਚਰਵਾਰ ਨੂੰ ਅਤਿਵਾਦੀ ਜਥੇਬੰਦੀ ਦਿ ਰਜ਼ਿਸਟੈਂਸ ਫਰੰਟ (TRF) ਦੇ ਮੁਖੀ ਅਤੇ ਪਹਿਲਗਾਮ ਹਮਲੇ ਦੇ ਕਥਿਤ ਮੁੱਖ ਸਾਜ਼ਿਸ਼ਘਾੜੇ ਸਜਾਦ ਅਹਿਮਦ ਸ਼ੇਖ ਦੀ ਜਾਇਦਾਦ ਇੱਥੇ ਗੈਰ-ਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ (UAPA) ਤਹਿਤ ਜ਼ਬਤ ਕਰ ਲਈ ਹੈ। ਟੀ ਆਰ ਐੱਫ...
Advertisement
ਜੰਮੂ ਕਸ਼ਮੀਰ ਪੁਲੀਸ ਨੇ ਸ਼ਨਿਚਰਵਾਰ ਨੂੰ ਅਤਿਵਾਦੀ ਜਥੇਬੰਦੀ ਦਿ ਰਜ਼ਿਸਟੈਂਸ ਫਰੰਟ (TRF) ਦੇ ਮੁਖੀ ਅਤੇ ਪਹਿਲਗਾਮ ਹਮਲੇ ਦੇ ਕਥਿਤ ਮੁੱਖ ਸਾਜ਼ਿਸ਼ਘਾੜੇ ਸਜਾਦ ਅਹਿਮਦ ਸ਼ੇਖ ਦੀ ਜਾਇਦਾਦ ਇੱਥੇ ਗੈਰ-ਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ (UAPA) ਤਹਿਤ ਜ਼ਬਤ ਕਰ ਲਈ ਹੈ। ਟੀ ਆਰ ਐੱਫ ਲਸ਼ਕਰ-ਏ-ਤੋਇਬਾ ਦਾ ਇੱਕ ਧੜਾ ਹੈ। ਐੱਨ ਆਈ ਏ ਨੇ ਅਪਰੈਲ 2022 ਵਿੱਚ ਸਜਾਦ ਅਹਿਮਦ ਸ਼ੇਖ ਉਰਫ਼ ਸਜਾਦ ਗੁਲ ਨੂੰ ਅਤਿਵਾਦੀ ਐਲਾਨਿਆ ਸੀ ਅਤੇ ਉਸ ’ਤੇ 10 ਲੱਖ ਰੁਪਏ ਦਾ ਇਨਾਮ ਰੱਖਿਆ ਸੀ। ਪੁਲੀਸ ਦੇ ਇੱਕ ਬੁਲਾਰੇ ਨੇ ਕਿਹਾ, ‘ਅਤਿਵਾਦੀ ਨੈੱਟਵਰਕ ਅਤੇ ਉਨ੍ਹਾਂ ਦੇ ਹਮਾਇਤੀ ਢਾਂਚੇ ਨੂੰ ਖਤਮ ਕਰਨ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਚੁੱਕਦੇ ਹੋਏ ਸ੍ਰੀਨਗਰ ਪੁਲੀਸ ਨੇ ਸ਼ਹਿਰ ਦੇ ਐੱਚ ਐੱਮ ਟੀ ਇਲਾਕੇ ਵਿੱਚ ਰੋਜ਼ ਐਵੇਨਿਊ ਵਿਖੇ ਸਥਿਤ 15 ਮਰਲੇ ਜ਼ਮੀਨ ’ਤੇ ਬਣੇ ਇੱਕ ਤਿੰਨ ਮੰਜ਼ਿਲਾ ਰਿਹਾਇਸ਼ੀ ਮਕਾਨ ਨੂੰ ਜ਼ਬਤ ਕਰ ਲਿਆ ਹੈ।"
Advertisement
Advertisement
×