ਸੰਜੈ ਕਪੂਰ ਦੀ ਵਸੀਅਤ ’ਤੇ ਹੁਕਮਾਂ ’ਚ ਸੋਧ ਸਬੰਧੀ ਪ੍ਰਿਆ ਕਪੂਰ ਦੀ ਪਟੀਸ਼ਨ ਮਨਜ਼ੂਰ
ਦਿੱਲੀ ਹਾਈ ਕੋਰਟ ਨੇ ਅੱਜ ਪ੍ਰਿਆ ਕਪੂਰ ਵੱਲੋਂ ਦਾਇਰ ਅਰਜ਼ੀ ਸਵੀਕਾਰ ਕਰ ਲਈ ਹੈ ਜਿਸ ’ਚ ਮਰਹੂਮ ਪਤੀ ਸੰਜੈ ਕਪੂਰ ਦੀ ਕਥਿਤ ਵਸੀਅਤ ਨਾਲ ਸਬੰਧਤ ਕਾਰਵਾਈ ’ਚ ਉਸ ਦੀ ਭੈਣ ਦਾ ਨਾਂ ਆਪਣੇ ਹੁਕਮਾਂ ’ਚੋਂ ਹਟਾਉਣ ਦੀ ਮੰਗ ਕੀਤੀ ਗਈ...
Advertisement
ਦਿੱਲੀ ਹਾਈ ਕੋਰਟ ਨੇ ਅੱਜ ਪ੍ਰਿਆ ਕਪੂਰ ਵੱਲੋਂ ਦਾਇਰ ਅਰਜ਼ੀ ਸਵੀਕਾਰ ਕਰ ਲਈ ਹੈ ਜਿਸ ’ਚ ਮਰਹੂਮ ਪਤੀ ਸੰਜੈ ਕਪੂਰ ਦੀ ਕਥਿਤ ਵਸੀਅਤ ਨਾਲ ਸਬੰਧਤ ਕਾਰਵਾਈ ’ਚ ਉਸ ਦੀ ਭੈਣ ਦਾ ਨਾਂ ਆਪਣੇ ਹੁਕਮਾਂ ’ਚੋਂ ਹਟਾਉਣ ਦੀ ਮੰਗ ਕੀਤੀ ਗਈ ਸੀ। ਜਸਟਿਸ ਜਯੋਤੀ ਸਿੰਘ ਨੇ ਸੰਜੈ ਕਪੂਰ ਦੀ ਤਲਾਕਸ਼ੁਦਾ ਪਤਨੀ ਤੇ ਅਦਾਕਾਰਾ ਕਰਿਸ਼ਮਾ ਕਪੂਰ ਦੇ ਦੋ ਬੱਚਿਆਂ ਵੱਲੋਂ ਦਾਇਰ ਪਟੀਸ਼ਨ ’ਤੇ ਇਹ ਹੁਕਮ ਪਾਸ ਕੀਤਾ ਗਿਆ ਜਿਸ ’ਚ ਉਸ ਦੀ ਕਥਿਤ ਵਸੀਅਤ ਨੂੰ ਚੁਣੌਤੀ ਦਿੱਤੀ ਗਈ ਸੀ ਅਤੇ ਕਥਿਤ ਤੌਰ ’ਤੇ 30 ਹਜ਼ਾਰ ਕਰੋੜ ਰੁਪਏ ਦੀ ਜਾਇਦਾਦ ’ਚ ਹਿੱਸੇਦਾਰੀ ਦੀ ਮੰਗ ਕੀਤੀ ਗਈ ਸੀ। ਅਦਾਲਤ ਨੇ ਪ੍ਰਿਆ ਤੇ ਉਸ ਦੇ ਨਾਬਾਲਗ ਪੁੱਤਰ ਵੱਲੋਂ ਦਾਇਰ ਉਹ ਪਟੀਸ਼ਨ ਵੀ ਸਵੀਕਾਰ ਕਰ ਲਈ ਜਿਸ ’ਚ ਮੰਧੀਰਾ ਕਪੂਰ ਦੀ ਹਾਜ਼ਰੀ ਨੂੰ ਉਸ ਦੇ 10 ਸਤੰਬਰ ਦੇ ਹੁਕਮ ’ਚੋਂ ਹਟਾਉਣ ਦੀ ਮੰਗ ਕੀਤੀ ਗਈ ਸੀ।
Advertisement
Advertisement