ਪ੍ਰਾਈਮ ਵੀਡੀਓ ਪੇਸ਼ ਕਰੇਗਾ ਕਾਜੋਲ ਅਤੇ ਟਵਿੰਕਲ ਖੰਨਾ ਦਾ ਨਵਾਂ ‘ਟਾਕ ਸ਼ੋਅ’
ਪ੍ਰਾਈਮ ਵੀਡੀਓ ਨੇ ਆਪਣਾ ਨਵਾਂ ਟਾਕ ਸ਼ੋਅ ‘ਟੂ ਮਚ ਵਿਦ ਕਾਜੋਲ ਐਂਡ ਟਵਿੰਕਲ’ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ ਜਿਸ ਵਿੱਚ ਅਦਾਕਾਰਾ ਕਾਜੋਲ ਅਤੇ ਟਵਿੰਕਲ ਖੰਨਾ ਦਿਖਾਈ ਦੇਣਗੀਆਂ। ਬਨੀਜੇ ਏਸ਼ੀਆ ਵੱਲੋਂ ਤਿਆਰ ਇਸ ਸ਼ੋਅ ਵਿੱਚ ਬਾਲੀਵੁੱਡ ਦੀਆਂ ਉੱਘੀਆਂ ਹਸਤੀਆਂ ਹਿੱਸਾ ਲੈਣਗੀਆਂ। ਸ਼ੋਅ ‘ਟੂ ਮੱਚ ਵਿਦ ਕਾਜੋਲ ਐਂਡ ਟਵਿੰਕਲ’ ਬੇਬਾਕ, ਸ਼ਾਨਦਾਰ ਤੇ ਬਿਨਾਂ ਕਿਸੇ ਫਿਲਟਰ ਦੇ ਪੇਸ਼ ਕੀਤਾ ਜਾਵੇਗਾ ਜਿਸ ਵਿੱਚ ਕਾਫ਼ੀ ਰੋਮਾਂਚਕ ਵਿਸ਼ਿਆਂ ’ਤੇ ਗੱਲਬਾਤ ਹੋਵੇਗੀ। ਮੇਜ਼ਬਾਨੀ ਕਰਨ ਵਾਲੀਆਂ ਅਦਾਕਾਰਾਂ ਵੀ ਜੋਸ਼ੀਲੇ ਅੰਦਾਜ਼ ’ਚ ਸ਼ੋਅ ਪੇਸ਼ ਕਰਨਗੀਆਂ। ਪ੍ਰਾਈਮ ਵੀਡੀਓ ਇੰਡੀਆ ਦੇ ਨਿਰਦੇਸ਼ਕ ਅਤੇ ਮੁਖੀ ਨਿਖਿਲ ਮਡੋਕ ਨੇ ਕਿਹਾ, “ਸਾਨੂੰ ਇਸ ਸ਼ੋਅ ਬਾਰੇ ਐਲਾਨ ਕਰਨ ਵਿੱਚ ਬਹੁਤ ਖੁਸ਼ੀ ਹੋ ਰਹੀ ਹੈ ਜੋ ਆਪਣੇ ਕਿਸਮ ਦਾ ਪਹਿਲਾ ਟਾਕ ਸ਼ੋਅ ਹੈ, ਜਿਸਦੀ ਮੇਜ਼ਬਾਨੀ ਭਾਰਤੀ ਮਨੋਰੰਜਨ ਜਗਤ ਦੀਆਂ ਦੋ ਸ਼ਾਨਦਾਰ ਹਸਤੀਆਂ ਕਰਨਗੀਆਂ। ਬਨੀਜੇ ਏਸ਼ੀਆ ਦੇ ਸਹਿਯੋਗ ਨਾਲ ਅਸੀਂ ਸੱਚਮੁੱਚ ਇੱਕ ਨਵਾਂ ਅਤੇ ਸ਼ਾਨਦਾਰ ਸ਼ੋਅ ਸ਼ੁਰੂ ਕਰਨ ਜਾ ਰਹੇ ਹਾਂ, ਜੋ ਸਾਡੇ ਦਰਸ਼ਕਾਂ ਨੂੰ ਵੀ ਬਹੁਤ ਪਸੰਦ ਆਵੇਗਾ। ਬਨੀਜੇ ਏਸ਼ੀਆ ਗਰੁੱਪ ਦੀ ਮੁੱਖ ਵਿਕਾਸ ਅਫ਼ਸਰ ਮ੍ਰਿਣਾਲਿਨੀ ਜੈਨ ਨੇ ਕਿਹਾ, ‘ਸ਼ੋਅ ਵਿੱਚ ਕਾਜੋਲ ਅਤੇ ਟਵਿੰਕਲ ਦਾ ਨਿਡਰ ਅਤੇ ਤਰੋ-ਤਾਜ਼ਾ ਅੰਦਾਜ਼ ਵਿਸ਼ੇਸ਼ ਭੂਮਿਕਾ ਨਿਭਾਏਗਾ।