ਪ੍ਰਧਾਨ ਮੰਤਰੀ ਦਾ ਮਨੀਪੁਰ ਦੌਰਾ ਭਲਕੇ
ਪ੍ਰਧਾਨ ਮੰਤਰੀ ਨਰਿੰਦਰ ਮੋਦੀ 13 ਸਤੰਬਰ ਨੂੰ ਮਨੀਪੁਰ ਵਿੱਚ 8500 ਕਰੋੜ ਰੁਪਏ ਦੇ ਵੱਖ ਵੱਖ ਵਿਕਾਸ ਪ੍ਰਾਜੈਕਟਾਂ ਦੇ ਨੀਂਹ ਪੱਥਰ ਰੱਖਣਗੇ ਅਤੇ ਉਦਘਾਟਨ ਕਰਨਗੇ। ਮਈ 2023 ਵਿੱਚ ਕੁਕੀ ਤੇ ਮੈਤੇਈ ਵਿਚਾਲੇ ਜਾਤੀ ਹਿੰਸਾ ਭੜਕਣ ਤੋਂ ਬਾਅਦ ਸੂਬੇ ਦਾ ਉਨ੍ਹਾਂ ਦਾ...
Advertisement
ਪ੍ਰਧਾਨ ਮੰਤਰੀ ਨਰਿੰਦਰ ਮੋਦੀ 13 ਸਤੰਬਰ ਨੂੰ ਮਨੀਪੁਰ ਵਿੱਚ 8500 ਕਰੋੜ ਰੁਪਏ ਦੇ ਵੱਖ ਵੱਖ ਵਿਕਾਸ ਪ੍ਰਾਜੈਕਟਾਂ ਦੇ ਨੀਂਹ ਪੱਥਰ ਰੱਖਣਗੇ ਅਤੇ ਉਦਘਾਟਨ ਕਰਨਗੇ। ਮਈ 2023 ਵਿੱਚ ਕੁਕੀ ਤੇ ਮੈਤੇਈ ਵਿਚਾਲੇ ਜਾਤੀ ਹਿੰਸਾ ਭੜਕਣ ਤੋਂ ਬਾਅਦ ਸੂਬੇ ਦਾ ਉਨ੍ਹਾਂ ਦਾ ਇਹ ਪਹਿਲਾ ਦੌਰਾ ਹੋਵੇਗਾ। ਅਧਿਕਾਰੀਆਂ ਮੁਤਾਬਕ ਮੋਦੀ ਚੂਰਾਚਾਂਦਪੁਰ ਦੇ ‘ਪੀਸ ਗਰਾਊਂਡ’ ਤੋਂ 7300 ਕਰੋੜ ਰੁਪਏ ਦੇ ਵਿਕਾਸ ਪ੍ਰਾਜੈਕਟਾਂ ਦੇ ਨੀਂਹ ਪੱਥਰ ਰੱਖਣਗੇ ਜੋ ਕੁਕੀ ਬਹੁਗਿਣਤੀ ਇਲਾਕਾ ਹੈ। ਮੋਦੀ ਮੈਤੇਈ ਬਹੁ-ਗਿਣਤੀ ਵਾਲੇ ਸੂਬੇ ਦੀ ਰਾਜਧਾਨੀ ਇੰਫਾਲ ਤੋਂ 1200 ਕਰੋੜ ਰੁਪਏ ਦੇ ਪ੍ਰਾਜੈਕਟਾਂ ਦੇ ਉਦਘਾਟਨ ਵੀ ਕਰਨਗੇ। -ਪੀਟੀਆਈ
Advertisement
Advertisement
×