DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਬਰਤਾਨੀਆ ਦੌਰਾ ਅੱਜ ਤੋਂ

ਭਾਰਤ-ਬਰਤਾਨੀਆ ਮੁਕਤ ਵਪਾਰ ਸਮਝੌਤੇ ’ਤੇ ਦਸਤਖ਼ਤ ਹੋਣ ਦੀ ੳੁਮੀਦ; ਕੇਂਦਰੀ ਵਜ਼ਾਰਤ ਨੇ ਮਨਜ਼ੂਰੀ ਦਿੱਤੀ: ਸੂਤਰ
  • fb
  • twitter
  • whatsapp
  • whatsapp
Advertisement

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਲਕੇ ਬੁੱਧਵਾਰ ਨੂੰ ਬਰਤਾਨੀਆ ਦੌਰੇ ’ਤੇ ਜਾ ਰਹੇ ਹਨ। ਇਸ ਦੌਰਾਨ ਸਾਰਿਆਂ ਦੀਆਂ ਨਜ਼ਰਾਂ ਮੁਕਤ ਵਪਾਰ ਸਮਝੌਤੇ ’ਤੇ ਟਿਕੀਆਂ ਹੋਣਗੀਆਂ। ਮੋਦੀ ਦੀ ਵੀਰਵਾਰ ਨੂੰ ਬਰਤਾਨੀਆ ਦੇ ਪ੍ਰਧਾਨ ਮੰਤਰੀ ਕੀਰ ਸਟਾਰਮਰ ਨਾਲ ਗੱਲਬਾਤ ਦੌਰਾਨ ਇਸ ਸਮਝੌਤੇ ’ਤੇ ਰਸਮੀ ਤੌਰ ’ਤੇ ਦਸਤਖ਼ਤ ਹੋਣ ਦੀ ਉਮੀਦ ਹੈ। ਭਾਰਤ ਦੇ ਹਾਈ ਕਮਿਸ਼ਨਰ ਵਿਕਰਮ ਦੋਰਾਈਸਵਾਮੀ ਨੇ ਮੋਦੀ ਦੇ ਦੌਰੇ ਦੀ ਪੂਰਬਲੀ ਸੰਧਿਆ ’ਤੇ ਲੰਡਨ ਵਿੱਚ ਇੰਡੀਆ ਹਾਊਸ ਵਿੱਚ ਅੱਜ ਗੱਲਬਾਤ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਦੀ ਬਰਤਾਨੀਆ ਦੀ ਸੰਖੇਪ ਯਾਤਰਾ ਇਸ ਭਾਈਵਾਲੀ ਪ੍ਰਤੀ ਉਨ੍ਹਾਂ ਦੀ ਵਚਨਬੱਧਤਾ ਅਤੇ ਇਸ ਨੂੰ ਉਤਸ਼ਾਹਿਤ ਰੱਖਣ ਦੀ ਉਨ੍ਹਾਂ ਦੀ ਇੱਛਾ ਨੂੰ ਦਰਸਾਉਂਦੀ ਹੈ ਕਿਉਂਕਿ ਇਸਨੂੰ ਮੁਕਤ ਵਪਾਰ ਸਮਝੌਤੇ ਨਾਲ ਅਗਲੇ ਪੱਧਰ ’ਤੇ ਲਿਜਾਇਆ ਜਾ ਰਿਹਾ ਹੈ। ਦੋਰਾਈਸਵਾਮੀ ਨੇ ਕਿਹਾ, ‘‘ਅਸੀਂ ਇਸ ਨੂੰ ਅੰਤਿਮ ਰੂਪ ਦੇਣ ’ਤੇ ਕੰਮ ਕਰ ਰਹੇ ਹਾਂ।’’ ਉਧਰ, ਸੂਤਰਾਂ ਨੇ ਦੱਸਿਆ ਕਿ ਭਾਰਤ ਅਤੇ ਬਰਤਾਨੀਆ ਦਰਮਿਆਨ ਮੁਕਤ ਵਪਾਰ ਸਮਝੌਤੇ (ਐੱਫਟੀਏ) ਨੂੰ ਕੇਂਦਰੀ ਵਜ਼ਾਰਤ ਨੇ ਮਨਜ਼ੂਰੀ ਦੇ ਦਿੱਤੀ ਹੈ। ਇਸ ਸਮਝੌਤੇ ’ਤੇ 24 ਜੁਲਾਈ ਨੂੰ ਲੰਡਨ ਵਿੱਚ ਸਹੀ ਪਾਈ ਜਾਵੇਗੀ। ਇਸ ਸਮਝੌਤੇ ਨੂੰ ਅਧਿਕਾਰਤ ਤੌਰ ’ਤੇ ਵਿਆਪਕ ਆਰਥਿਕ ਅਤੇ ਵਪਾਰ ਸਮਝੌਤਾ ਕਿਹਾ ਜਾਂਦਾ ਹੈ। ਸੂਤਰਾਂ ਮੁਤਾਬਕ, ਇਸ ਸਮਝੌਤੇ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਲੰਡਨ ਯਾਤਰਾ ਦੌਰਾਨ ਦਸਤਖ਼ਤ ਕੀਤੇ ਜਾਣਗੇ। ਮੋਦੀ ਦਾ ਬਰਤਾਨੀਆ ਅਤੇ ਮਾਲਦੀਵ ਦਾ ਚਾਰ ਰੋਜ਼ਾ ਦੌਰਾ ਬੁੱਧਵਾਰ ਤੋਂ ਸ਼ੁਰੂ ਹੋ ਰਿਹਾ ਹੈ।

ਭਾਰਤ-ਬਰਤਾਨੀਆ ਦੁਵੱਲਾ ਵਪਾਰ ਦੁੱਗਣਾ ਕਰਨ ਦਾ ਟੀਚਾ

Advertisement

ਮੁਕਤ ਵਪਾਰ ਸਮਝੌਤੇ ਦਾ ਉਦੇਸ਼ 2030 ਤੱਕ ਦੋਵਾਂ ਦੇਸ਼ਾਂ ਦਰਮਿਆਨ ਵਪਾਰ ਨੂੰ ਦੁੱਗਣਾ ਕਰਕੇ 120 ਅਰਬ ਅਮਰੀਕੀ ਡਾਲਰ ਤੱਕ ਪਹੁੰਚਾਉਣਾ ਹੈ। ਮੁਕਤ ਵਪਾਰ ਸਮਝੌਤੇ ’ਤੇ ਦਸਤਖ਼ਤ ਹੋਣ ਮਗਰੋਂ ਇਸਨੂੰ ਲਾਗੂ ਕੀਤੇ ਜਾਣ ਤੋਂ ਪਹਿਲਾਂ ਬਰਤਾਨਵੀ ਸੰਸਦ ਦੀ ਪ੍ਰਵਾਨਗੀ ਦੀ ਜ਼ਰੂਰਤ ਹੋਵੇਗੀ। ਦੋਵਾਂ ਦੇਸ਼ਾਂ ਨੇ ਦੋਹਰਾ ਯੋਗਦਾਨ ਸੰਮੇਲਨ ਸਮਝੌਤੇ ਯਾਨੀ ਸਮਾਜਿਕ ਸੁਰੱਖਿਆ ਸਮਝੌਤੇ ’ਤੇ ਵੀ ਗੱਲਬਾਤ ਮੁਕੰਮਲ ਕਰ ਲਈ ਹੈ। ਹਾਲਾਂਕਿ, ਦੁਵੱਲੀ ਨਿਵੇਸ਼ ਸੰਧੀ ’ਤੇ ਗੱਲਬਾਤ ਅਜੇ ਵੀ ਜਾਰੀ ਹੈ। ਅਜਿਹੇ ਵਪਾਰ ਸਮਝੌਤਿਆਂ ਵਿੱਚ ਦੋਵੇਂ ਦੇਸ਼ ਆਪਣੇ ਦਰਮਿਆਨ ਵੱਧ ਤੋਂ ਵੱਧ ਵਪਾਰਕ ਵਸਤਾਂ ’ਤੇ ਟੈਰਿਫ ਜਾਂ ਤਾਂ ਖਤਮ ਕਰਦੇ ਹਨ ਜਾਂ ਕਾਫ਼ੀ ਘੱਟ ਕਰ ਦਿੰਦੇ ਹਨ।

Advertisement
×