ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਬਰਤਾਨੀਆ ਤੇ ਮਾਲਦੀਵ ਦਾ ਦੌਰਾ 23 ਤੋਂ
ਪ੍ਰਧਾਨ ਮੰਤਰੀ ਨਰਿੰਦਰ ਮੋਦੀ 23 ਤੋਂ 24 ਜੁਲਾਈ ਤੱਕ ਬਰਤਾਨੀਆ ਦਾ ਦੌਰਾ ਕਰਨਗੇ। ਉਹ ਆਪਣੀ ਫੇਰੀ ਦੌਰਾਨ ਦੁਵੱਲੇ ਸਬੰਧਾਂ ਬਾਰੇ ਪ੍ਰਧਾਨ ਮੰਤਰੀ ਕੀਰ ਸਟਾਰਮਰ ਨਾਲ ਗੱਲਬਾਤ ਕਰਨਗੇ। ਇਸ ਤੋਂ ਪਹਿਲਾਂ ਬਰਤਾਨੀਆ ਦੇ ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਨਰਿੰਦਰ ਮੋਦੀ...
Advertisement
ਪ੍ਰਧਾਨ ਮੰਤਰੀ ਨਰਿੰਦਰ ਮੋਦੀ 23 ਤੋਂ 24 ਜੁਲਾਈ ਤੱਕ ਬਰਤਾਨੀਆ ਦਾ ਦੌਰਾ ਕਰਨਗੇ। ਉਹ ਆਪਣੀ ਫੇਰੀ ਦੌਰਾਨ ਦੁਵੱਲੇ ਸਬੰਧਾਂ ਬਾਰੇ ਪ੍ਰਧਾਨ ਮੰਤਰੀ ਕੀਰ ਸਟਾਰਮਰ ਨਾਲ ਗੱਲਬਾਤ ਕਰਨਗੇ। ਇਸ ਤੋਂ ਪਹਿਲਾਂ ਬਰਤਾਨੀਆ ਦੇ ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਨਰਿੰਦਰ ਮੋਦੀ ਨੂੰ ਸੱਦਾ ਦਿੱਤਾ ਸੀ। ਇਸ ਮੌਕੇ ਦੋਵੇਂ ਆਗੂ ਹੋਰ ਕਈ ਮੁੱਦਿਆਂ ’ਤੇ ਚਰਚਾ ਕਰਨਗੇ।
Advertisement
ਸ੍ਰੀ ਮੋਦੀ ਇਸ ਤੋਂ ਬਾਅਦ ਮਾਲਦੀਵ ਦਾ ਦੌਰਾ ਕਰਨਗੇ। ਇਹ ਪ੍ਰਧਾਨ ਮੰਤਰੀ ਦਾ ਮਾਲਦੀਵ ਦਾ ਤੀਜਾ ਦੌਰਾ ਹੋਵੇਗਾ। ਪ੍ਰਧਾਨ ਮੰਤਰੀ ਮੋਦੀ 26 ਜੁਲਾਈ ਨੂੰ ਮਾਲਦੀਵ ਦੀ ਆਜ਼ਾਦੀ ਦੀ 60ਵੀਂ ਵਰ੍ਹੇਗੰਢ ਦੇ ਜਸ਼ਨਾਂ ਵਿਚ ‘ਗੈਸਟ ਆਫ਼ ਆਨਰ’ ਹੋਣਗੇ। ਇਸ ਦੌਰੇ ਦੌਰਾਨ ਸ੍ਰੀ ਮੋਦੀ ਪ੍ਰਧਾਨ ਮੰਤਰੀ ਡਾ. ਮੁਹੰਮਦ ਮੁਈਜ਼ੂ ਨਾਲ ਮੁਲਾਕਾਤ ਕਰਨਗੇ ਅਤੇ ਦੁਵੱਲੇ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਗੱਲਬਾਤ ਕਰਨਗੇ
Advertisement
×