DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਈਜੀਰੀਆ ਤੋਂ ਬ੍ਰਾਜ਼ੀਲ ਰਵਾਨਾ

ਪ੍ਰਧਾਨ ਮੰਤਰੀ ਦਫਤਰ ਨੇ ਸੋਸ਼ਲ ਮੀਡੀਆ ’ਤੇ ਜਾਣਕਾਰੀ ਸਾਂਝੀ ਕੀਤੀ
  • fb
  • twitter
  • whatsapp
  • whatsapp
Advertisement

ਅੰਬੂਜਾ, 17 ਨਵੰਬਰ

PM Modi leaves Nigeria for Brazil after ‘productive visit': ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸ਼ਾਮ ਨਾਈਜੀਰੀਆ ਤੋਂ ਬ੍ਰਾਜ਼ੀਲ ਰਵਾਨਾ ਹੋ ਗਏ ਜਿਥੇ ਉਹ ਜੀ 20 ਸੰਮੇਲਨ ਵਿਚ ਸ਼ਿਰਕਤ ਕਰਨਗੇ। ਇਹ ਜਾਣਕਾਰੀ ਪ੍ਰਧਾਨ ਮੰਤਰੀ ਦਫਤਰ ਵਲੋਂ ਐਕਸ ’ਤੇ ਸਾਂਝੀ ਕੀਤੀ ਗਈ ਹੈ। ਪੀਐਮਓ ਦਫਤਰ ਨੇ ਸੋਸ਼ਲ ਮੀਡੀਆ ’ਤੇ ਲਿਖਿਆ, ‘ਨਾਈਜੀਰੀਆ ਦੇ ਯਾਦਗਾਰੀ ਦੌਰੇ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬ੍ਰਾਜ਼ੀਲ ਰਵਾਨਾ।’ ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਾਈਜੀਰੀਆ ਦੇ ਰਾਸ਼ਟਰਪਤੀ ਵਲੋਂ ਕੀਤੇ ਸਹਿਯੋਗ ਲਈ ਧੰਨਵਾਦ ਕਰਦਿਆਂ ਕਿਹਾ ਕਿ ਇਹ ਦੌਰਾ ਦੋਵਾਂ ਦੇਸ਼ਾਂ ਦੇ ਰਿਸ਼ਤਿਆਂ ਵਿਚ ਸੁਧਾਰ ਲਿਆਵੇਗਾ। ਦੂਜੇ ਪਾਸੇ ਨਾਈਜੀਰੀਆ ਦੇ ਰਾਸ਼ਟਰਪਤੀ ਨੇ ਵੀ ਇਸ ਦੌਰੇ ਨੂੰ ਇਤਿਹਾਸਕ ਦੱਸਿਆ ਸੀ। ਉਨ੍ਹਾਂ ਕਿਹਾ ਕਿ ਦੋਵਾਂ ਦੇਸ਼ ਦਰਮਿਆਨ ਵਪਾਰ, ਨਿਵੇਸ਼, ਸਿੱਖਿਆ, ਊਰਜਾ, ਸਿਹਤ ਆਦਿ ਦੇ ਖੇਤਰ ਵਿਚ ਆਪਾਰ ਮੌਕੇ ਹਨ ਤੇ ਦੋਵੇਂ ਦੇਸ਼ ਮਿਲ ਕੇ ਇਕ ਦੂਜੇ ਦੀ ਭਲਾਈ ਲਈ ਯਤਨਸ਼ੀਲ ਹੋਣਗੇ।

Advertisement

Advertisement
×