ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੋਹਨ ਭਾਗਵਤ ਨੂੰ ਉਨ੍ਹਾਂ ਦੇ 75ਵੇਂ ਜਨਮਿਦਨ ਮੌਕੇ ਵਿਸ਼ੇਸ਼ ਤੌਰ ’ਤੇ ਵਧਾਈ ਦਿੱਤੀ। ਇਸ ਮੌਕੇ ਮੋਦੀ ਨੇ ਭਾਗਵਤ ਦੀ ਬੌਧਿਕ ਡੂੰਘਾਈ ਅਤੇ ਹਮਦਰਦ ਲੀਡਰਸ਼ਿਪ ਲਈ ਪ੍ਰਸ਼ੰਸਾ ਕਰਦੇ ਹੋਏ ਕਿਹਾ ਹੈ ਕਿ 2009 ਤੋਂ ਆਰਐੱਸਐੱਸ ਦੇ ਮੁਖੀ ਵਜੋਂ ਉਨ੍ਹਾਂ ਦਾ ਕਾਰਜਕਾਲ, 100 ਸਾਲਾਂ ਦੇ ਸਫ਼ਰ ਵਿੱਚ ਸਭ ਤੋਂ ਵੱਧ ਪਰਿਵਰਤਨਸ਼ੀਲ ਦੌਰ ਮੰਨਿਆ ਜਾਵੇਗਾ। ਭਾਗਵਤ ਦੇ 75ਵੇਂ ਜਨਮਦਿਨ 'ਤੇ ਵੀਰਵਾਰ ਨੂੰ ਕਈ ਅਖ਼ਬਾਰਾਂ ਵਿੱਚ ਛਪੇ ਇੱਕ ਸ਼ਾਨਦਾਰ ਲੇਖ ਵਿੱਚ ਮੋਦੀ ਨੇ ਕਿਹਾ ਕਿ ਉਹ 'ਵਸੁਧੈਵ ਕੁਟੁੰਬਕਮ' ਦੀ ਇੱਕ ਜੀਵੰਤ ਉਦਾਹਰਣ ਹਨ ਅਤੇ ਉਨ੍ਹਾਂ ਨੇ ਆਪਣਾ ਪੂਰਾ ਜੀਵਨ ਸਮਾਜਿਕ ਤਬਦੀਲੀ ਅਤੇ ਸਦਭਾਵਨਾ ਤੇ ਭਾਈਚਾਰੇ ਦੀ ਭਾਵਨਾ ਨੂੰ ਮਜ਼ਬੂਤ ਕਰਨ ਲਈ ਸਮਰਪਿਤ ਕੀਤਾ ਹੈ।
ਮੋਦੀ ਨੇ ਕਿਹਾ, "ਮੋਹਨ ਜੀ, ਜ਼ਿੰਮੇਵਾਰੀ ਦੀ ਵਿਸ਼ਾਲਤਾ ਨੂੰ ਪੂਰਾ ਕਰਨ ਤੋਂ ਇਲਾਵਾ ਇਸ ਵਿੱਚ ਆਪਣੀ ਖੁਦ ਦੀ ਤਾਕਤ, ਬੌਧਿਕ ਡੂੰਘਾਈ ਅਤੇ ਹਮਦਰਦ ਲੀਡਰਸ਼ਿਪ ਵੀ ਲੈ ਕੇ ਆਏ ਹਨ, ਇਹ ਸਭ 'ਰਾਸ਼ਟਰ ਪਹਿਲਾਂ' ਦੇ ਸਿਧਾਂਤ ਤੋਂ ਪ੍ਰੇਰਿਤ ਹਨ।’’ ਉਨ੍ਹਾਂ ਨੇ ਅੱਗੇ ਕਿਹਾ, "ਜੇ ਮੈਂ ਦੋ ਗੁਣਾਂ ਬਾਰੇ ਸੋਚ ਸਕਦਾ ਹਾਂ ਜੋ ਮੋਹਨ ਜੀ ਨੇ ਆਪਣੇ ਦਿਲ ਦੇ ਨੇੜੇ ਰੱਖੇ ਹਨ ਅਤੇ ਆਪਣੀ ਕਾਰਜ ਸ਼ੈਲੀ ਵਿੱਚ ਗ੍ਰਹਿਣ ਕੀਤੇ ਹਨ, ਤਾਂ ਉਹ ਨਿਰੰਤਰਤਾ ਅਤੇ ਅਨੁਕੂਲਨ ਹਨ।"