ਪ੍ਰਧਾਨ ਮੰਤਰੀ ਮੋਦੀ ਨੇ ਨਿਊ ਰਾਏਪੁਰ ਚ 14,260 ਕਰੋੜ ਰੁਪਏ ਦੇ ਪ੍ਰੋਜੈਕਟਾਂ ਦਾ ਰੱਖਿਆ ਨੀਂਹ ਪੱਥਰ !
25 ਸਾਲਾਂ ਦੇ ਇੱਕ ਨਵੇਂ ਯੁੱਗ ਦੀ ਸਵੇਰ ਹੋ ਰਹੀ ਹੈ: ਮੋਦੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਛੱਤੀਸਗੜ੍ਹ ਦੇ ਨਿਊ ਰਾਏਪੁਰ ਵਿੱਚ 14,260 ਕਰੋੜ ਰੁਪਏ ਤੋਂ ਵੱਧ ਦੇ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ, ਜਿਸ ਵਿੱਚ ਸੜਕਾਂ, ਉਦਯੋਗ, ਸਿਹਤ ਸੰਭਾਲ ਅਤੇ ਊਰਜਾ ਵਰਗੇ ਮੁੱਖ ਖੇਤਰ ਸ਼ਾਮਲ ਹਨ।
ਇਸ ਮੌਕੇ ’ਤੇ ਬੋਲਦੇ ਹੋਏ ਉਨ੍ਹਾਂ ਕਿਹਾ, ''ਇੱਕ ਭਾਜਪਾ ਵਰਕਰ ਦੇ ਰੂਪ ਵਿੱਚ, ਮੈਂ ਛੱਤੀਸਗੜ੍ਹ ਦੇ ਗਠਨ ਤੋਂ ਪਹਿਲਾਂ ਦੇ ਯੁੱਗ ਨੂੰ ਦੇਖਿਆ ਹੈ। ਮੈਂ ਪਿਛਲੇ 25 ਸਾਲਾਂ ਦੀ ਯਾਤਰਾ ਨੂੰ ਵੀ ਦੇਖਿਆ ਹੈ। ਇਸ ਲਈ, ਇਸ ਮਾਣਮੱਤੇ ਪਲ ਦਾ ਹਿੱਸਾ ਬਣਨਾ ਮੇਰੇ ਲਈ ਇੱਕ ਸ਼ਾਨਦਾਰ ਅਹਿਸਾਸ ਹੈ।"
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ, "ਅਸੀਂ 25 ਸਾਲਾਂ ਦੀ ਯਾਤਰਾ ਪੂਰੀ ਕਰ ਲਈ ਹੈ। 25 ਸਾਲਾਂ ਦਾ ਸਮਾਂ ਖਤਮ ਹੋ ਗਿਆ ਹੈ। ਅੱਜ ਅਗਲੇ 25 ਸਾਲਾਂ ਦੇ ਇੱਕ ਨਵੇਂ ਯੁੱਗ ਦਾ ਸੂਰਜ ਚੜ੍ਹ ਰਿਹਾ ਹੈ। 25 ਸਾਲ ਪਹਿਲਾਂ, ਅਟਲ ਜੀ ਦੀ ਸਰਕਾਰ ਨੇ ਤੁਹਾਡੇ ਸੁਪਨਿਆਂ ਦਾ ਛੱਤੀਸਗੜ੍ਹ ਤੁਹਾਨੂੰ ਸੌਂਪਿਆ ਸੀ, ਅਤੇ ਇਹ ਵੀ ਪ੍ਰਣ ਲਿਆ ਸੀ ਕਿ ਛੱਤੀਸਗੜ੍ਹ ਵਿਕਾਸ ਦੀਆਂ ਨਵੀਆਂ ਉਚਾਈਆਂ ਨੂੰ ਛੂਹੇਗਾ। ਅੱਜ, ਛੱਤੀਸਗੜ੍ਹ ਵਿਕਾਸ ਦੇ ਰਾਹ 'ਤੇ ਤੇਜ਼ ਰਫ਼ਤਾਰ ਨਾਲ ਅੱਗੇ ਵਧ ਰਿਹਾ ਹੈ।"

