BRICS Summit ਪ੍ਰਧਾਨ ਮੰਤਰੀ ਮੋਦੀ ਬ੍ਰਿਕਸ ਸੰਮੇਲਨ ’ਚ ਸ਼ਾਮਲ ਹੋਣ ਲਈ ਬ੍ਰਾਜ਼ੀਲ ਪੁੱਜੇ
ਰੀਓ ਡੀ ਜੇਨੇਰੀਓ (ਬ੍ਰਾਜ਼ੀਲ), 6 ਜੁਲਾਈ PM Modi arrives in Brazil ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬ੍ਰਿਕਸ ਸੰਮੇਲਨ ਵਿੱਚ ਸ਼ਾਮਲ ਹੋਣ ਲਈ ਬ੍ਰਾਜ਼ੀਲ ਪੁੱਜ ਗਏ ਹਨ। ਉਨ੍ਹਾਂ ਦਾ ਗੈਲੀਓ ਕੌਮਾਂਤਰੀ ਹਵਾਈ ਅੱਡੇ ’ਤੇ ਸ਼ਾਨਦਾਰ ਸਵਾਗਤ ਕੀਤਾ ਗਿਆ। ਜ਼ਿਕਰਯੋਗ...
Advertisement
ਰੀਓ ਡੀ ਜੇਨੇਰੀਓ (ਬ੍ਰਾਜ਼ੀਲ), 6 ਜੁਲਾਈ
Advertisement
PM Modi arrives in Brazil ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬ੍ਰਿਕਸ ਸੰਮੇਲਨ ਵਿੱਚ ਸ਼ਾਮਲ ਹੋਣ ਲਈ ਬ੍ਰਾਜ਼ੀਲ ਪੁੱਜ ਗਏ ਹਨ। ਉਨ੍ਹਾਂ ਦਾ ਗੈਲੀਓ ਕੌਮਾਂਤਰੀ ਹਵਾਈ ਅੱਡੇ ’ਤੇ ਸ਼ਾਨਦਾਰ ਸਵਾਗਤ ਕੀਤਾ ਗਿਆ। ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜ ਦੇਸ਼ਾਂ ਦੇ ਦੌਰੇ ’ਤੇ ਹਨ। ਸ੍ਰੀ ਮੋਦੀ ਨੇ ਘਾਨਾ, ਤ੍ਰਿਨੀਦਾਦ ਅਤੇ ਟੋਬੈਗੋ ਅਤੇ ਅਰਜਨਟੀਨਾ ਦਾ ਦੌਰਾ ਕੀਤਾ ਤੇ ਉਹ ਇਸ ਤੋਂ ਬਾਅਦ ਨਾਮੀਬੀਆ ਜਾਣਗੇ। ਆਪਣੀ ਅੱਠ ਰੋਜ਼ਾ ਫੇਰੀ ਦੌਰਾਨ ਪ੍ਰਧਾਨ ਮੰਤਰੀ ਬ੍ਰਾਜ਼ੀਲ ਵਿਚ ‘ਬ੍ਰਿਕਸ’ ਸੰਮੇਲਨ ਵਿਚ ਸ਼ਾਮਲ ਹੋਏ। ਸ੍ਰੀ ਮੋਦੀ ਨੇ ਕਿਹਾ ਕਿ ‘ਬ੍ਰਿਕਸ’ ਉੱਭਰਦੇ ਅਰਥਚਾਰਿਆਂ ਦਰਮਿਆਨ ਸਹਿਯੋਗ ਲਈ ਅਹਿਮ ਮੰਚ ਹੈ ਤੇ ਭਾਰਤ ‘ਬ੍ਰਿਕਸ’ ਨੂੰ ਲੈ ਕੇ ਪੂਰੀ ਤਰ੍ਹਾਂ ਵਚਨਬੱਧ ਹੈ। ਸ੍ਰੀ ਮੋਦੀ ਨੇ ਕਿਹਾ, ‘‘ਅਸੀਂ ਇਕੱਠੇ ਮਿਲ ਕੇ ਇੱਕ ਹੋਰ ਸ਼ਾਂਤੀਪੂਰਨ, ਬਰਾਬਰੀ ਵਾਲੇ, ਨਿਆਂਪੂਰਨ, ਜਮਹੂਰੀ ਅਤੇ ਸੰਤੁਲਿਤ ਬਹੁ-ਧਰੁਵੀ ਆਲਮੀ ਵਿਵਸਥਾ ਲਈ ਯਤਨਸ਼ੀਲ ਹਾਂ।’’
Advertisement
×