DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਪ੍ਰਯਾਗਰਾਜ: ਮੈਡੀਕਲ ਕਾਲਜ ਦੇ ਵਿਦਿਆਰਥੀ ਵੱਲੋਂ ਖ਼ੁਦਕੁਸ਼ੀ

ਪ੍ਰਯਾਗਰਾਜ, 29 ਸਤੰਬਰ Medical student in Prayagraj end life ਉੱਤਰ ਪ੍ਰਦੇਸ਼ ਵਿੱਚ ਪ੍ਰਯਾਗਰਾਜ ਦੇ ਮੋਤੀਲਾਲ ਨਹਿਰੂ ਮੈਡੀਕਲ ਕਾਲਜ ਦੇ ਐੱਮਐੱਸ ਦੇ ਇਕ ਵਿਦਿਆਰਥੀ ਨੇ ਸ਼ਨਿਚਰਵਾਰ ਦੇਰ ਰਾਤ ਆਪਣੀ ਕਾਰ ਵਿੱਚ ਕਥਿਤ ਤੌਰ ’ਤੇ ਖ਼ੁਦਕੁਸ਼ੀ ਕਰ ਲਈ। ਡੀਸੀਪੀ (ਸਿਟੀ) ਅਭਿਸ਼ੇਕ ਭਾਰਤੀ...
  • fb
  • twitter
  • whatsapp
  • whatsapp
Advertisement

ਪ੍ਰਯਾਗਰਾਜ, 29 ਸਤੰਬਰ

Medical student in Prayagraj end life ਉੱਤਰ ਪ੍ਰਦੇਸ਼ ਵਿੱਚ ਪ੍ਰਯਾਗਰਾਜ ਦੇ ਮੋਤੀਲਾਲ ਨਹਿਰੂ ਮੈਡੀਕਲ ਕਾਲਜ ਦੇ ਐੱਮਐੱਸ ਦੇ ਇਕ ਵਿਦਿਆਰਥੀ ਨੇ ਸ਼ਨਿਚਰਵਾਰ ਦੇਰ ਰਾਤ ਆਪਣੀ ਕਾਰ ਵਿੱਚ ਕਥਿਤ ਤੌਰ ’ਤੇ ਖ਼ੁਦਕੁਸ਼ੀ ਕਰ ਲਈ। ਡੀਸੀਪੀ (ਸਿਟੀ) ਅਭਿਸ਼ੇਕ ਭਾਰਤੀ ਨੇ ਦੱਸਿਆ ਕਿ ਮੋਤੀਲਾਲ ਨਹਿਰੂ ਮੈਡੀਕਲ ਕਾਲਜ ਨਾਲ ਸਬੰਧਤ ਐੱਸਆਰਐੱਨ ਹਸਪਤਾਲ ਦੇ ਡਾਕਟਰਾਂ ਨੇ ਸ਼ਨਿਚਰਵਾਰ ਦੇਰ ਰਾਤ ਪੁਲੀਸ ਨੂੰ ਸੂਚਨਾ ਦਿੱਤੀ ਕਿ ਇਸੇ ਹਸਪਤਾਲ ’ਚ ਕੰਮ ਕਰਦੇ ਡਾਕਟਰ ਕਾਰਤਿਕੇ ਸ੍ਰੀਵਾਸਤਵ (28) ਨੇ ਖ਼ੁਦਕੁਸ਼ੀ ਕਰ ਲਈ ਹੈ। ਏਸੀਪੀ ਕੋਤਵਾਲੀ ਮਨੋਜ ਕੁਮਾਰ ਸਿੰਘ ਨੇ ਦੱਸਿਆ ਕਿ ਡਾਕਟਰ ਨੇ ਆਪਣੀ ਕਾਰ ਵਿੱਚ ਹੀ ਕਥਿਤ ਤੌਰ ’ਤੇ ਕੋਈ ਟੀਕਾ ਲਗਾ ਕੇ ਖ਼ੁਦਕੁਸ਼ੀ ਕੀਤੀ। ਕਾਰਤਿਕੇ ਮੈਡੀਕਲ ਕਾਲਜ ਵਿੱਚ ਐੱਮਐੱਸ ਦਾ ਵਿਦਿਆਰਥੀ ਸੀ ਅਤੇ ਉੱਤਰਾਖੰਡ ਦੇ ਕੋਟਦੁਆਰ ਦਾ ਰਹਿਣ ਵਾਲਾ ਸੀ। -ਪੀਟੀਆਈ

Advertisement

Advertisement
×