ਬਿਮਾਰ ਹੋਣ ਕਾਰਨ ਪ੍ਰਸ਼ਾਂਤ ਕਿਸ਼ੋਰ ਨੇ ਰੈਲੀ ਵਿਚਾਲੇ ਛੱਡੀ
ਜਨ ਸੁਰਾਜ ਪਾਰਟੀ ਦੇ ਸੰਸਥਾਪਕ ਪ੍ਰਸ਼ਾਂਤ ਕਿਸ਼ੋਰ ਅੱਜ ਬਿਹਾਰ ਦੇ ਭੋਜਪੁਰ ਜ਼ਿਲ੍ਹੇ ਵਿੱਚ ਇੱਕ ਰੈਲੀ ਦੌਰਾਨ ਬਿਮਾਰ ਹੋ ਗਏ। ਉਹ ਦਰਦ ਨਾਲ ਤੜਪਦੇ ਨਜ਼ਰ ਆਏ। ਰੈਲੀ ਦੌਰਾਨ ਪ੍ਰਸ਼ਾਂਤ ਕਿਸ਼ੋਰ ਨਾਲ ਹੋਰ ਆਗੂਆਂ ਸਣੇ ਭੋਜਪੁਰੀ ਗਾਇਕ ਰਿਤੇਸ਼ ਪਾਂਡੇ ਵੀ ਹਾਜ਼ਰ ਸਨ,...
Arrah: Jan Suraaj chief Prashant Kishore being assisted after an injury during the Bihar Badlav rally, in Arrah, Friday, July 18, 2025. (PTI Photo) (PTI07_18_2025_000329B)
Advertisement
ਜਨ ਸੁਰਾਜ ਪਾਰਟੀ ਦੇ ਸੰਸਥਾਪਕ ਪ੍ਰਸ਼ਾਂਤ ਕਿਸ਼ੋਰ ਅੱਜ ਬਿਹਾਰ ਦੇ ਭੋਜਪੁਰ ਜ਼ਿਲ੍ਹੇ ਵਿੱਚ ਇੱਕ ਰੈਲੀ ਦੌਰਾਨ ਬਿਮਾਰ ਹੋ ਗਏ। ਉਹ ਦਰਦ ਨਾਲ ਤੜਪਦੇ ਨਜ਼ਰ ਆਏ।
ਰੈਲੀ ਦੌਰਾਨ ਪ੍ਰਸ਼ਾਂਤ ਕਿਸ਼ੋਰ ਨਾਲ ਹੋਰ ਆਗੂਆਂ ਸਣੇ ਭੋਜਪੁਰੀ ਗਾਇਕ ਰਿਤੇਸ਼ ਪਾਂਡੇ ਵੀ ਹਾਜ਼ਰ ਸਨ, ਜੋ ਦਿਨ ਸਮੇਂ ਪਾਰਟੀ ’ਚ ਸ਼ਾਮਲ ਹੋਏ ਸਨ।
Advertisement
ਪ੍ਰਾਪਤ ਜਾਣਕਾਰੀ ਅਨੁਸਾਰ ਜਿਉਂ ਹੀ ਪ੍ਰਸ਼ਾਂਤ ਕਿਸ਼ੋਰ ਆਪਣੀ ਕੁਰਸੀ ’ਤੇ ਬੈਠੇ, ਉਨ੍ਹਾਂ ਦੇ ਛਾਤੀ ’ਚ ਦਰਦ ਸ਼ੁਰੂ ਹੋ ਗਿਆ। ਰਿਤੇਸ਼ ਪਾਂਡੇ ਨੇ ਮਾਈਕ ’ਤੇ ਸੰਬੋਧਨ ਕਰਦਿਆਂ ਕਿਹਾ, ‘‘ ਪ੍ਰਸ਼ਾਂਤ ਕਿਸ਼ੋਰ ਜੀ ਦੀ ਸਿਹਤ ਠੀਕ ਨਹੀਂ ਹੈ। ਉਨ੍ਹਾਂ ਨੂੰ ਮਾਮੂਲੀ ਸੱਟ ਲੱਗੀ ਹੈ। ਉਨ੍ਹਾਂ ਨੂੰ ਚਲੇ ਜਾਣਾ ਚਾਹੀਦਾ ਹੈ।’’
ਜਨ ਸੁਰਾਜ ਪਾਰਟੀ ਦੇ ਇੱਕ ਨੇਤਾ ਅਨੁਸਾਰ ਪ੍ਰਸ਼ਾਂਤ ਕਿਸ਼ੋਰ ਸਥਾਨਕ ਤੌਰ ’ਤੇ ਮੁੱਢਲੀ ਸਹਾਇਤਾ ਪ੍ਰਾਪਤ ਕਰਨ ਮਗਰੋਂ ਆਪਣੀ ਪਟਨਾ ਸਥਿਤ ਰਿਹਾਇਸ਼ ਵੱਲ ਚਲੇ ਗਏ।
ਨੇਤਾ ਨੇ ਕਿਹਾ ਕਿ ਇਹ ਕੋਈ ਵੱਡੀ ਸੱਟ ਨਹੀਂ ਸੀ ਜਿਸ ਲਈ ਹਸਪਤਾਲ ਵਿੱਚ ਭਰਤੀ ਹੋਣਾ ਜ਼ਰੂਰੀ ਸੀ। ਉਨ੍ਹਾਂ ਕਿਹਾ ਕਿ ਕਿਸ਼ੋਰ ਦੀਆਂ ਪਸਲੀਆਂ ’ਚ ਸੱਟ ਲੱਗੀ ਸੀ। ਹਾਲਾਂਕਿ, ਨੇਤਾ ਇਹ ਨਹੀਂ ਦੱਸ ਸਕਿਆ ਕਿ ਕਿਸ਼ੋਰ ਨੂੰ ਸੱਟ ਕਿਵੇਂ ਲੱਗੀ। ਪੀਟੀਆਈ
Advertisement