ਪ੍ਰਜਵਲ ਰੇਵੰਨਾ ਨੂੰ ਜੇਲ੍ਹ ਵਿੱਚ ਲਾਇਬ੍ਰੇਰੀ ਕਲਰਕ ਦਾ ਕੰਮ ਮਿਲਿਆ
ਕਰਨਾਟਕ ਵਿੱਚ ਹਾਸਨ ਦੇ ਸੰਸਦ ਮੈਂਬਰ ਪ੍ਰਜਵਲ ਰੇਵੰਨਾ ਨੂੰ ਪਰਪੰਨਾ ਅਗ੍ਰਹਾਰਾ ਜੇਲ੍ਹ ਵਿੱਚ ਲਾਇਬ੍ਰੇਰੀ ਕਲਰਕ ਦੇ ਰੂਪ ਵਿੱਚ ਕੰਮ ਦਿੱਤਾ ਗਿਆ ਹੈ। ਜੇਲ੍ਹ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਰੇਵੰਨਾ ਜਬਰ-ਜਨਾਹ ਦੇ ਮਾਮਲੇ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੈ।...
Advertisement
ਕਰਨਾਟਕ ਵਿੱਚ ਹਾਸਨ ਦੇ ਸੰਸਦ ਮੈਂਬਰ ਪ੍ਰਜਵਲ ਰੇਵੰਨਾ ਨੂੰ ਪਰਪੰਨਾ ਅਗ੍ਰਹਾਰਾ ਜੇਲ੍ਹ ਵਿੱਚ ਲਾਇਬ੍ਰੇਰੀ ਕਲਰਕ ਦੇ ਰੂਪ ਵਿੱਚ ਕੰਮ ਦਿੱਤਾ ਗਿਆ ਹੈ। ਜੇਲ੍ਹ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਰੇਵੰਨਾ ਜਬਰ-ਜਨਾਹ ਦੇ ਮਾਮਲੇ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੈ।
ਜੇਲ੍ਹ ਦੇ ਅਧਿਕਾਰੀਆਂ ਮੁਤਾਬਕ, ਉਹ ਇਸ ਅਹੁਦੇ ’ਤੇ ਕੰਮ ਕਰਨ ਦੌਰਾਨ ਸਾਥੀ ਕੈਦੀਆਂ ਨੂੰ ਕਿਤਾਬਾਂ ਦੇਵੇਗਾ ਅਤੇ ਉਧਾਰ ਲਈਆਂ ਗਈਆਂ ਕਿਤਾਬਾਂ ਦਾ ਰਿਕਾਰਡ ਰੱਖੇਗਾ। ਜੇਲ੍ਹ ਦੇ ਇਕ ਅਧਿਕਾਰੀ ਨੇ ਦੱਸਿਆ, ‘‘ਰੇਵੰਨਾ ਨੂੰ ਨਿਰਧਾਰਤ ਫ਼ਰਜ਼ਾਂ ਨੂੰ ਪੂਰਾ ਕਰਨ ’ਤੇ ਰੋਜ਼ਾਨਾ ਦੇ ਕੰਮ ਲਈ 522 ਰੁਪਏ ਦਿੱਤੇ ਜਾਣਗੇ।’’ ਸੂਤਰਾਂ ਨੇ ਦੱਸਿਆ ਕਿ ਰੇਵੰਨਾ ਨੇ ਪ੍ਰਸ਼ਾਸਨਿਕ ਕੰਮ ਸੰਭਾਲਣ ਵਿੱਚ ਰੁਚੀ ਦਿਖਾਈ ਸੀ ਪਰ ਜੇਲ੍ਹ ਪ੍ਰਸ਼ਾਸਨ ਨੇ ਉਸ ਨੂੰ ਲਾਇਬ੍ਰੇਰੀ ਵਿੱਚ ਤਾਇਨਾਤ ਕਰਨ ਦਾ ਫੈਸਲਾ ਲਿਆ ਹੈ। ਉਨ੍ਹਾਂ ਦੱਸਿਆ ਕਿ ਇਸ ਅਹੁਦੇ ’ਤੇ ਕੰਮ ਕਰਦੇ ਹੋਏ ਉਸ ਨੂੰ ਇਕ ਦਿਨ ਹੋ ਚੁੱਕਾ ਹੈ।
Advertisement
Advertisement
×