Pragya posts photo of her swollen face ਮਾਲੇਗਾਓਂ ਮਾਮਲਾ: ਪ੍ਰਗਿਆ ਨੇ ਆਪਣੇ ਸੁੱਜੇ ਹੋਏ ਚਿਹਰੇ ਵਾਲੀ ਫੋਟੋ ਪੋਸਟ ਕੀਤੀ
ਕਾਂਗਰਸ ’ਤੇ ਤਸ਼ੱਦਦ ਕਰਨ ਦੇ ਦੋਸ਼ ਲਗਾਏ
Advertisement
ਮੁੰਬਈ, 7 ਨਵੰਬਰ
ਮਹਾਰਾਸ਼ਟਰ ਦੇ 2008 ਮਾਲੇਗਾਓਂ ਧਮਾਕਾ ਮਾਮਲੇ ਦੀ ਮੁੱਖ ਮੁਲਜ਼ਮ ਪ੍ਰਗਿਆ ਸਿੰਘ ਠਾਕੁਰ ਨੇ ਅੱਜ ਸੋਸ਼ਲ ਮੀਡੀਆ ’ਤੇ ਆਪਣੇ ਸੁੱਜੇ ਹੋਏ ਚਿਹਰੇ ਦੀ ਇਕ ਤਸਵੀਰ ਪੋਸਟ ਕੀਤੀ। ਨਾਲ ਹੀ ਦੋਸ਼ ਲਗਾਇਆ ਕਿ ਕਾਂਗਰਸ ਦੇ ਤਸ਼ੱਦਦ ਕਰ ਕੇ ਉਨ੍ਹਾਂ ਨੂੰ ਸਾਰੀ ਜ਼ਿੰਦਗੀ ਘਾਤਕ ਦਰਦ ਹੋਇਆ ਅਤੇ ਜੇ ਉਹ ਜਿਊਂਦੀ ਰਹੀ ਤਾਂ ਅਦਾਲਤ ’ਚ ਪੇਸ਼ ਹੋਵੇਗੀ। ਮਾਲੇਗਾਓਂ ਧਮਾਕਾ ਮਾਮਲੇ ਵਿੱਚ ਸੁਣਵਾਈ ਕਰ ਰਹੀ ਇਕ ਵਿਸ਼ੇਸ਼ ਅਦਾਲਤ ਵੱਲੋਂ ਸੁਣਵਾਈ ’ਚ ਸ਼ਾਮਲ ਨਾ ਹੋਣ ’ਤੇ ਭੁਪਾਲ ਦੀ ਸਾਬਕਾ ਸੰਸਦ ਮੈਂਬਰ ਖ਼ਿਲਾਫ਼ ਜ਼ਮਾਨਤੀ ਵਾਰੰਟ ਜਾਰੀ ਕੀਤੇ ਜਾਣ ਤੋਂ ਦੋ ਦਿਨਾਂ ਬਾਅਦ ਉਨ੍ਹਾਂ ਇਹ ਫੋਟੋ ਪੋਸਟ ਕੀਤੀ। ਠਾਕੁਰ ਤੇ ਛੇ ਹੋਰ ਵਿਅਕਤੀ ਧਮਾਕੇ ਵਿੱਚ ਕਥਿਤ ਸ਼ਮੂਲੀਅਤ ਦੇ ਮਾਮਲੇ ਵਿੱਚ ਮੁਕੱਦਮੇ ਦਾ ਸਾਹਮਣਾ ਕਰ ਰਹੇ ਹਨ। -ਪੀਟੀਆਈ
Advertisement
Advertisement
×