India Post to resumes all mail services to US
ਡਾਕ ਵਿਭਾਗ ਨੇ ਅੱਜ ਐਲਾਨ ਕੀਤਾ ਕਿ ਸੰਯੁਕਤ ਰਾਜ ਅਮਰੀਕਾ (ਯੂਐਸਏ) ਨੂੰ ਸਾਰੀਆਂ ਸ਼੍ਰੇਣੀਆਂ ਦੀਆਂ ਅੰਤਰਰਾਸ਼ਟਰੀ ਡਾਕ ਸੇਵਾਵਾਂ 15 ਅਕਤੂਬਰ ਭਲਕ ਤੋਂ ਮੁੜ ਸ਼ੁਰੂ ਕੀਤੀਆਂ ਜਾਣਗੀਆਂ। ਇੰਡੀਆ ਪੋਸਟ ਨੇ ਇਸ ਅਗਸਤ ਤੋਂ ਅਮਰੀਕਾ ਲਈ ਸਾਰੀਆਂ ਡਾਕ ਸੇਵਾਵਾਂ ਨੂੰ ਮੁਅੱਤਲ ਕਰ ਦਿੱਤਾ ਸੀ ਕਿਉਂਕਿ ਨਵੇਂ ਅਮਰੀਕੀ ਨਿਯਮਾਂ ਕਾਰਨ ਵਿਦੇਸ਼ਾਂ ਵਿਚੋਂ ਜ਼ਿਆਦਾਤਰ ਆਉਣ ਵਾਲੇ ਸ਼ਿਪਮੈਂਟਾਂ ਲਈ ਡਿਊਟੀ ਫਰੀ ਵਰਗ ਤੋਂ ਦਿੱਤੀ ਛੋਟ ਖਤਮ ਕਰ ਦਿੱਤੀ ਸੀ ਜਿਨ੍ਹਾਂ ਵਿਚ ਚਿੱਠੀ ਪੱਤਰ ਆਦਿ ਸ਼ਾਮਲ ਸਨ। ਇਹ ਸੇਵਾਵਾਂ ਪ੍ਰਭਾਵਿਤ ਹੋਣ ਕਾਰਨ ਭਾਰਤੀ ਵਿਦਿਆਰਥੀ ਤੇ ਹੋਰ ਵਰਗਾਂ ਦੇ ਲੋਕ ਪ੍ਰਭਾਵਿਤ ਹੋਏ ਸਨ।
ਡਾਕ ਵਿਭਾਗ ਨੇ ਕਿਹਾ ਕਿ ਯੂ ਐਸ ਕਸਟਮਜ਼ ਐਂਡ ਬਾਰਡਰ ਪ੍ਰੋਟੈਕਸ਼ਨ (ਸੀਬੀਪੀ) ਦਿਸ਼ਾ-ਨਿਰਦੇਸ਼ਾਂ ਅਨੁਸਾਰ ਭਾਰਤ ਤੋਂ ਅਮਰੀਕਾ ਨੂੰ ਡਾਕ ਭੇਜਣ ’ਤੇ ਕਸਟਮ ਡਿਊਟੀ ਨਵੇਂ ਟੈਰਿਫ ਨਿਯਮ ਤਹਿਤ ਐਲਾਨੀ ਵਸਤ ਦੇ ਮੁੱਲ ਦੇ 50 ਫੀਸਦੀ ਦੀ ਫਲੈਟ ਦਰ ’ਤੇ ਲਾਗੂ ਹੋਵੇਗੀ।
ਡਾਕ ਵਿਭਾਗ ਨੇ ਕਿਹਾ ਕਿ ਉਹ ਡਿਲਿਵਰਡ ਡਿਊਟੀ ਪੇਡ ਅਤੇ ਯੋਗ ਪਾਰਟੀ ਸੇਵਾਵਾਂ ਦੀ ਸਹੂਲਤ ਲਈ ਗਾਹਕਾਂ ਤੋਂ ਕੋਈ ਵਾਧੂ ਖਰਚਾ ਨਹੀਂ ਲਵੇਗਾ। ਡਾਕ ਵਿਭਾਗ ਦੇ ਅਧਿਕਾਰੀਆਂ ਨੇ ਕਿਹਾ ਕਿ ਡਾਕ ਦੀਆਂ ਦਰਾਂ ਵਿੱਚ ਕੋਈ ਬਦਲਾਅ ਨਹੀਂ ਕੀਤਾ ਜਾਵੇਗਾ।