DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਪੋਪ ਫਰਾਂਸਿਸ ਨੇ ਆਰਾਮ ਨਾਲ ਰਾਤ ਕੱਟੀ: ਵੈਟੀਕਨ

Pope Francis is conscious, receiving supplemental oxygen following respiratory crisis; ਸਾਹ ਦੀ ਸਮੱਸਿਆ ਤੇ ਖੂਨ ਚੜ੍ਹਾਉਣ ਤੋਂ ਬਾਅਦ ਹਾਲਤ ਹੋਈ ਸੀ ਨਾਜ਼ੁਕ
  • fb
  • twitter
  • whatsapp
  • whatsapp
featured-img featured-img
ਹਸਪਤਾਲ ਦੇ ਬਾਹਰ ਪੋਪ ਫਰਾਂਸਿਸ ਦੀ ਸਿਹਤਯਾਬੀ ਲਈ ਅਰਦਾਸ ਕਰਦੀਆਂ ਹੋਈਆਂ ਨਰਸਾਂ। -ਫੋਟੋ: ਰਾਇਟਰਜ਼
Advertisement
ਰੋਮ, 23 ਫਰਵਰੀ

Pope Francis ਪੋਪ ਫਰਾਂਸਿਸ ਨੇ ਫੇਫੜਿਆਂ ਦੀ ਗੁੰਝਲਦਾਰ ਸਮੱਸਿਆ ਤੇ ਖੂਨ ਚੜ੍ਹਾਉਣ ਤੋਂ ਬਾਅਦ ਬੀਤੀ ਰਾਤ ਆਰਾਮ ਨਾਲ ਕੱਟੀ। ਇਹ ਜਾਣਕਾਰੀ ਵੈਟੀਕਨ ਨੇ ਸਾਂਝੀ ਕੀਤੀ ਹੈ।

Advertisement

ਵੈਟੀਕਨ ਦੇ ਬੁਲਾਰੇ ਮੈਟਿਓ ਬਰੂਨੀ ਦੇ ਇਕ ਲਾਈਨ ਦੇ ਬਿਆਨ ਵਿਚ ਦੱਸਿਆ ਕਿ ਪੋਪ ਨੇ ਰਾਤ ਆਰਾਮ ਨਾਲ ਕੱਟੀ ਪਰ ਉਨ੍ਹਾਂ ਇਹ ਨਹੀਂ ਦੱਸਿਆ ਗਿਆ ਕਿ ਕੀ ਪੋਪ ਚਲ ਫਿਰ ਰਹੇ ਹਨ ਜਾਂ ਕੀ ਉਨ੍ਹਾਂ ਨੇ ਨਾਸ਼ਤਾ ਕੀਤਾ। ਇਸ ਤੋਂ ਪਹਿਲਾਂ ਡਾਕਟਰਾਂ ਨੇ ਕਿਹਾ ਸੀ ਕਿ 88 ਸਾਲਾ ਪੋਪ ਦੀ ਹਾਲਤ ਗੰਭੀਰ ਹੈ। ਜ਼ਿਕਰਯੋਗ ਹੈ ਕਿ ਪੋਪ ਫਰਾਂਸਿਸ (88) ਦੀ ਹਾਲਤ ਕੁਝ ਦਿਨ ਪਹਿਲਾਂ ਗੰਭੀਰ ਹੋ ਗਈ ਸੀ ਅਤੇ ਉਨ੍ਹਾਂ ਨੂੰ ਲੰਮੇ ਸਮੇਂ ਤੱਕ ਸਾਹ ਦੀ ਸਮੱਸਿਆ ਆਈ ਜਿਸ ਕਾਰਨ ਉਨ੍ਹਾਂ ਨੂੰ ਆਕਸੀਜਨ ਦੀ ਲੋੜ ਪਈ। ਵੈਟੀਕਨ ਨੇ ਸ਼ਨਿਚਰਵਾਰ ਦੇਰ ਰਾਤ ਇੱਕ ਅਪਡੇਟ ’ਚ ਕਿਹਾ ਸੀ ਕਿ ਫਰਾਂਸਿਸ ਫੇਫੜਿਆਂ ਦੀ ਲਾਗ ਕਾਰਨ ਹਸਪਤਾਲ ’ਚ ਦਾਖਲ ਹਨ ਅਤੇ ਜਾਂਚ ’ਚ ਪਤਾ ਲੱਗਾ ਹੈ ਕਿ ਉਹ ਅਨੀਮੀਆ ਦੀ ਸਥਿਤੀ ’ਚ ਹਨ, ਜਿਸ ਕਰਕੇ ਉਨ੍ਹਾਂ ਨੂੰ ਖੂਨ ਵੀ ਚੜ੍ਹਾਇਆ ਗਿਆ।

ਡਾਕਟਰਾਂ ਨੇ ਪਹਿਲਾਂ ਕਿਹਾ ਸੀ ਕਿ ਪੋਪ ਫਰਾਂਸਿਸ ਖ਼ਤਰੇ ਤੋਂ ਬਾਹਰ ਨਹੀਂ ਹਨ। ਡਾਕਟਰਾਂ ਨੇ ਚਿਤਾਵਨੀ ਦਿੱਤੀ ਹੈ ਕਿ ਸੈਪਸਿਸ (ਖੂਨ ਸਬੰਧੀ ਗੰਭੀਰ ਲਾਗ) ਮੁੱਖ ਖ਼ਤਰਾ ਹੈ ਅਤੇ ਉਨ੍ਹਾਂ ਦਾ ਨਮੂਨੀਆ ਵਿਗੜ ਸਕਦਾ ਹੈ।

ਇਸ ਤੋਂ ਪਹਿਲਾਂ ਪੋਪ ਫਰਾਂਸਿਸ ਨੂੰ ‘ਬ੍ਰੋਂਕਾਇਟਸ’ ਦੀ ਸਮੱਸਿਆ ਤੋਂ ਬਾਅਦ ਰੋਮ ਦੇ ਜੇਮੇਲੀ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਸੀ। -ਏਪੀ

Advertisement
×